spot_img
Homeਮਾਝਾਗੁਰਦਾਸਪੁਰਪਿੰਡ ਕਾਦੀਆਂ ਰਾਜਪੂਤਾਂ ਦੇ 80 ਪਰਿਵਾਰ ਅਤੇ...

ਪਿੰਡ ਕਾਦੀਆਂ ਰਾਜਪੂਤਾਂ ਦੇ 80 ਪਰਿਵਾਰ ਅਤੇ ਪਿੰਡ ਜੌੜਾਸਿੰਘਾ ਤੋਂ ਮੈਬਰ ਪੰਚਾਇਤ ਸੁਲੱਖਣ ਸਿੰਘ,ਪੰਚ ਰਣਧੀਰ ਸਿੰਘ, ਪੰਚ ਜਸਵੰਤ ਸਿੰਘ ਸਮੇਤ 35 ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ

ਫਤਹਿਗੜ੍ਹ ਚੂੜੀਆਂ (ਬਟਾਲਾ), 5 ਫਰਵਰੀ ( ਸਲਾਮ ਤਾਰੀ  ) ਸ. ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਤੇ ਇੰਚਾਰਜ ਆਪ ਪਾਰਟੀ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਵਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁਜਦਾ ਕੀਤੇ ਜਾਣ ਤੋਂ ਹਲਕਾ ਵਾਸੀ ਖੁਸ਼ ਹਨ। ਜਿਸ ਤੋਂ ਪ੍ਰਭਾਵਿਤ ਹੋ ਕੇ ਪਿੰਡ ਕਾਦੀਆਂ ਰਾਜਪੂਤਾਂ ਦੇ 80 ਪਰਿਵਾਰ ਅਤੇ ਪਿੰਡ ਜੌੜਾਸਿੰਘਾ ਤੋਂ ਮੈਬਰ ਪੰਚਾਇਤ ਸੁਲੱਖਣ ਸਿੰਘ,ਪੰਚ ਰਣਧੀਰ ਸਿੰਘ, ਪੰਚ ਜਸਵੰਤ ਸਿੰਘ  ਸਮੇਤ 35 ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ  ਆਪ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਆਪ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਜ਼ਮੀਨੀ ਪੱਧਰ ਤੇ ਲੋਕਾਂ ਨਲ ਜੁੜੀ ਹੋਈ ਹੈ। ਉਨਾਂ ਕਿਹਾ ਕਿ ਆਪ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ.
ਚੇਅਰਮੈਨ  ਪਨੂੰ ਨੇ ਅੱਗੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਹਿਜ 10 ਮਹਿਨਿਆਂ ਦੇ ਕਾਰਜਕਾਲ ਦੌਰਾਨ ਹਰ ਖੇਤਰ ਵਿੱਚ ਇਤਿਹਾਸਕ ਫੈਸਲੇ ਲਏ ਗਏ ਹਨ, ਲੋਕਾਂ ਨੂੰ ਦਿੱਤੀਆ ਗਾਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹਰੇਕ ਗਰੰਟੀ ਪੂਰੀ ਕੀਤੀ ਜਾਵੇਗੀ।
ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਚੇਅਰਮੈਨ ਪਨੂੰ ਨੇ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਉਨਾਂ ਦੀ ਪਹਿਲੀ ਤਰਜੀਹ ਹੈ ਅਤੇ ਵਿਕਾਸ ਕਾਰਜਾਂ ਵਿਚ ਕੋਈ ਢਿੱਲਮਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਪਿੰਡ ਕਾਦੀਆਂ ਰਾਜਪੂਤਾਂ ਤੋਂ ਯਾਦਵਿੰਦਰ ਸਿੰਘ, ਬਿਕਰਮਜੀਤ ਸਿੰਘ, ਅਜੀਤ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਪਾਲ ਸਿੰਘ, ਜਗਦੀਪ ਸਿੰਘ, ਸਤਿੰਦਰ ਸਿੰਘ, ਬਲਵੰਤ ਸਿੰਘ, ਕੰਵਲਜੀਤ ਸਿੰਘ, ਸੁਖਪਾਲ ਸਿੰਘ,ਕੁਲਵੰਤ ਸਿੰਘ, ਬੈਲੀ ਮਸੀਹ, ਵਾਰਿਸ ਮਸੀਹ, ਬਿੱਟੂ ਮਸੀਹ, ਪ੍ਰਗਟ ਮਸੀਹ, ਪੱਪੂ ਮਸੀਹ, ਬੱਬਲ ਮਸੀਹ, ਕਾਬਲ ਮਸੀਹ,ਗਗਨ ਮਸੀਹ, ਮੰਗਾ ਮਸੀਹ, ਸੈਮੂਅਲ ਮਸੀਹ, ਬੂਟਾ ਮਸੀਹ, ਬੋਬੀ ਮਸੀਹ, ਸਰਦੂਲ ਮਸੀਹ, ਪਰਕਾਸ਼ ਮਸੀਹ, ਕੁਲਦੀਪ ਮਸੀਹ, ਮੰਗਤਾ ਮਸੀਹ, ਖੰਨਾ ਮਸੀਹ, ਪਰਭ ਮਸੀਹ, ਮੁਖਤਿਆਰ ਮਸੀਹ, ਕਰਨ ਮਸੀਹ, ਗੁਰਮੇਜ ਮਸੀਹ, ਲਾਡੀ ਮਸੀਹ, ਹੈਪੀ ਮਸੀਹ, ਰਾਹੁਲ ਮਸੀਹ, ਗੋਲਡੀ ਮਸੀਹ, ਬਿਕਰਮਜੀਤ ਮਸੀਹ, ਮੁਖਤਿਆਰ ਮਸੀਹ, ਰਣਜੀਤ ਮਸੀਹ ਤੇ ਮਲੂਕ ਮਸੀਹ ਆਦਿ ਆਪ ਪਾਰਟੀ ਵਿੱਚ ਸ਼ਾਮਲ ਹੋਏ।
ਇਸੇ ਤਰ੍ਹਾਂ ਪਿੰਡ ਜੌੜਾਸਿੰਘਾ ਤੋਂ ਮੈਬਰ ਪੰਚਾਇਤ ਸੁਲੱਖਣ ਸਿੰਘ,ਪੰਚ ਰਣਧੀਰ ਸਿੰਘ, ਪੰਚ ਜਸਵੰਤ ਸਿੰਘ, ਸਮਸ਼ੇਰ ਸਿੰਘ, ਗੁਰਦੀਪ ਸਿੰਘ, ਮਨਦੀਪ ਸਿੰਘ, ਗੁਰਵੰਤ ਸਿੰਘ, ਦਿਲਾਵਰ ਸਿੰਘ, ਜਸਵੰਤ ਸਿੰਘ, ਜੱਸਾ ਸਿੰਘ, ਗੁਰਪਾਲ ਸਿੰਘ, ਸੁਲੱਖਣ ਸਿੰਘ, ਡਾ ਹੈਪੀ, ਹਰਦੇਵ ਸਿੰਘ, ਅਮਰੀਕ ਸਿੰਘ, ਬਲਿਹਾਰ ਫੌਜੀ, ਹਰਪਿੰਦਰ ਸਿੰਘ ਤੇ ਸਰਬਜੀਤ ਸਿੰਘ ਆਦਿ
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments