ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਸਾਹਿਬ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਆਮ ਆਦਮੀ ਕਲੀਨਿਕ ਦਾ ਉਦਘਾਟਨ

0
29

 

ਸ਼੍ਰੀ ਹਰਗੋਬਿੰਦਪੁਰ ਸਾਹਿਬ (ਸਲਾਮ ਤਾਰੀ ) 28-01-2023
ਪੰਜਾਬ ਸਰਕਾਰ ਵੱਲੋਂ ਅਜ ਪੂਰੇ ਸੂਬੇ ਵਿੱਚ 500 ਚਾਰ ਆਮ ਆਦਮੀ ਕਲੀਨਿਕ ਖੋਲੇ ਗਏ ਹਨ।ਹਲਕਾ ਵਿਧਾਇਕ ਹਰਗੋਬਿੰਦਪੁਰ ਸਾਹਿਬ ਐਡਵੋਕੇਟ ਅਮਰਪਾਲ ਸਿੰਘ ਵੱਲੋ ਸ਼੍ਰੀ ਹਰਗੋਬਿੰਦਪੁਰ,ਪਿੰਡ ਭਰੱਥ,ਪਿੰਡ ਉਧਾਨਵਾਲ, ਪਿੰਡ ਮੰਡ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਤੇ ਐਡਵੋਕੇਟ ਅਮਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਲਕਾ ਸ਼੍ਰੀਹਰਗੋਬਿੰਦਪੁਰ, ਬਲਾਕ ਭਾਮ ਵਿੱਚ 4 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ।ਇਨ੍ਹਾਂ ਵਿੱਚੋਂ ਭਰੱਥ,ਮੰਡ, ਉਧਾਨਵਾਲ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਹਨ।ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਪੰਜਾਬ ਸ:ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਕੀਤੇ ਵਾਅਦੇ ਪੂਰੇ ਕੀਤੇ ਗਏ।ਭਵਿੱਖ ਵਿੱਚ ਸਿਹਤ ਤੇ ਸਿੱਖਿਆ ਖੇਤਰ ਨੂੰ ਬਿਹਤਰ ਕਰਨ ਲਈ ਕਦਮ ਚੁੱਕੇ ਜਾਣਗੇ।ਆਮ ਆਦਮੀ ਕਲੀਨਿਕ ਖੁਲਣ ਨਾਲ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਇਸ ਕਲੀਨਿਕ ਵਿੱਚ 42 ਤਰ੍ਹਾਂ ਦੇ ਟੈਸਟ ਅਤੇ 90 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਮਿਲਣਗੀਆਂ।ਇਸ ਕਲੀਨਿਕ ਵਿੱਚ ਕੋਈ ਪਰਚੀ ਫੀਸ ਨਹੀਂ ਲੱਗੇਗੀ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਸ਼੍ਰੀਹਰਗੋਬਿੰਦਪੁਰ ਕੌਂਸਿਲ ਪ੍ਰਧਾਨ ਨਵਦੀਪ ਸਿੰਘ ਪੰਨੂ, ਗੁਰਪ੍ਰੀਤ ਸਿੰਘ ਸੋਢੀ, ਲੈਕਚਰਾਰ ਨਵਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਖੇਤਰ ਵਿੱਚ ਇਹ ਪੰਜਾਬ ਸਰਕਾਰ ਬੱਹੁਤ ਵੱਡਾ ਉਪਰਾਲਾ ਹੈ,ਜਿਸ ਅਧੀਨ ਆਮ ਆਦਮੀ ਕਲੀਨਿਕ ਖੋਲਣ ਨਾਲ ਲੋਕਾਂ ਨੂੰ ਯੋਗ ਮੈਡੀਕਲ ਅਫਸਰ ਵੱਲੋਂ ਮੁਆਇਨਾ ਕਰਕੇ ਲੋੜੀਂਦੇ ਟੈਸਟ ਅਤੇ ਦਵਾਈਆਂ ਮੁਫ਼ਤ ਮੁੱਹਈਆ ਕਰਵਾਈਆਂ ਗਈਆਂ ਹਨ ਜਿਸ ਦਾ ਨਾਲ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹੋਵੇਗਾ।ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਐਸ ਐੱਮ ਓ ਡਾਕਟਰ ਹਰਜਿੰਦਰ ਸਿੰਘ, ਡਾਕਟਰ ਅਮਨ,ਡਾਕਟਰ ਰਮਨੀਤ ਕੌਰ, ਡਾਕਟਰ ਚਾਨਣ ਸਿੰਘ, ਬੀ ਈ ਈ ਸੁਰਿੰਦਰ ਕੌਰ, ਡਾਕਟਰ ਜਸਪਿੰਦਰ ਚਾਹਲ, ਡਾਕਟਰ ਨਵਜੋਤ ਚਹਿਲ, ਡਾਕਟਰ ਜਸਮਿੰਦਰ ਸੰਧੂ, ਐਸ ਐੱਚ ਓ ਬਲਜੀਤ ਕੌਰ ਪੈਰਾ ਮੈਡੀਕਲ ਸਟਾਫ ਅਤੇ ਪਤਵੰਤੇ ਸੱਜਣ ਹਾਜਰ ਸਨ।

Previous articleਮੈਗਾ ਡਰਾਇਵ ਹੇਠ ਲਗਈ ਗਈ ਕੋਵਾਸ਼ੀਲਡ
Next articleਗਣਤੰਤਰ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਿੱਖਿਆ ਵਿਭਾਗ ਦੀ ਝਾਕੀ ਰਹੀ ਖਿੱਚ ਦਾ ਕੇਂਦਰ।
Editor-in-chief at Salam News Punjab

LEAVE A REPLY

Please enter your comment!
Please enter your name here