spot_img
Homeਮਾਝਾਗੁਰਦਾਸਪੁਰਕਾਦੀਆ ਪੁਲ਼ਸ ਨੂੰ ਮਿਲੀ ਵੱਡੀ ਕਾਮਯਾਬੀ ਚੋਰ ਗਿਰੋਹ ਦੇ ਮੈਬਰ ਕੀਤੇ ਗਿਰਫ਼ਤਾਰ

ਕਾਦੀਆ ਪੁਲ਼ਸ ਨੂੰ ਮਿਲੀ ਵੱਡੀ ਕਾਮਯਾਬੀ ਚੋਰ ਗਿਰੋਹ ਦੇ ਮੈਬਰ ਕੀਤੇ ਗਿਰਫ਼ਤਾਰ

ਕਾਦੀਆਂ 17 ਜਨਵਰੀ (ਸਲਾਮ ਤਾਰੀ)
ਐਸਐਸਪੀ ਸਾਹਿਬ ਬਟਾਲਾ ਸ੍ਰੀ ਸਤਿੰਦਰ ਸਿੰਘ ਆਈਪੀਐਸ ਜੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਪ ਕਪਤਾਨ ਪੁਲਿਸ ਹਰਿਗੋਬਿੰਦਪੁਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਰਾਜ ਮੁੱਖ ਅਫਸਰ ਥਾਣਾ ਕਾਦੀਆਂ ਵੱਲੋਂ ਸਮੇਤ ਪੁਲਿਸ ਪਾਰਟੀ ਥਾਣਾ ਹਜਾ ਦੇ ਚੋਰੀ ਦੇ ਮੁਕੱਦਮਾ ਨੰਬਰ 131 ਮਿਤੀ 14 ਦਸੰਬਰ 2022 ਜੁਰਮ 457.380 ਭ ਦ ਥਾਣਾ ਕਾਦੀਆਂ ਜਿਸ ਵਿੱਚ ਬਾਬਾ ਦੀਪ ਸਿੰਘ ਮਾਰਕੀਟ ਕਾਦੀਆਂ ਵਿੱਚ ਮੋਬਾਈਲਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਮੋਬਾਈਲ ਚੋਰੀ ਕੀਤੇ ਗਏ ਸਨ| ਉਕਤ ਮੁਕੱਦਮਾ ਸੰਬੰਧੀ 02 ਦੋਸ਼ੀ ਮਨਪ੍ਰੀਤ ਸਿੰਘ ਪੁੱਤਰ ਅਮਰਪਾਲ ਸਿੰਘ ਵਾਸੀ ਰਾਮਪੁਰ ਅਤੇ ਅਰਸ਼ਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਮੱਲ੍ਹੀਆਂ ਕਲਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ08 ਮੋਬਾਇਲ ਰਿਕਵਰ ਕੀਤੇ ਗਏ ਅਤੇ ਇਨ੍ਹਾਂ ਦੇ ਫਰਦ ਇੰਕਸ਼ਾਫ ਤੋਂ ਇਹਨਾਂ ਦੇ ਸਾਥੀ ਅਰਸ਼ਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਡੱਲਾ ਨੂੰ ਮੁਕੱਦਮਾ ਹਜਾ ਵਿਚ ਨਾਮਜ਼ਦ ਕੀਤਾ ਗਿਆ| ਇਸ ਤੋਂ ਅਲਾਵਾ ਦੌਰਾਨ ਪੁੱਛ-ਗਿੱਛ ਦੋਰਾਨ ਅਰਸ਼ਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਮੱਲੀਆਂ ਕਲਾਂ ਨੇ ਇਹ ਮੰਨਿਆ ਕਿ ਉਸ ਨੇ ਅਰਸ਼ਪ੍ਰੀਤ ਸਿੰਘ ਵਾਸੀ ਡੱਲਾ ਨੇ ਮਿਤੀ 30 ਨਵੰਬਰ 22 ਨੂੰ ਤੇ 1 ਦਸੰਬਰ ਬਾਈ ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਸਾਹਿਬ ਡਲਾ ਮੋੜ੍ ਦੀ ਗੋਲਕ ਚੋਰੀ ਕੀਤੀ ਅਤੇ 11 ਦਸੰਬਰ ਦੀ ਦਰਮਿਆਨਿ ਰਾਤ ਨੂੰ ਮੇਂਨ ਬਜ਼ਾਰ ਕਾਦੀਆਂ| ਵਿਚੋਂ 02 ਦੋ ਦੁਕਾਨਾਂ ਦੇ ਸ਼ਟਰ ਤੋੜੇ ਅਤੇ ਉਹਨਾਂ ਵਿਚੋਂ ਕੈਸ਼ ਅਤੇ ਇਕ ਵਿੱਚੋਂ ਡੀ ਵੀ ਆਰ ਚੋਰੀ ਕੀਤਾ ਸੋ ਇਸ ਦੇ ਅਧਾਰ ਤੇ| ਗੁਰਦੁਆਰਾ ਸਾਹਿਬ ਡੱਲਾ ਮੋੜ| ਤੇ ਹੋਈ ਚੋਰੀ ਸਬੰਧੀ ਮੁਕੱਦਮਾ ਨੰਬਰ 125 ਮਿਤੀ 1 ਦਸੰਬਰ 22 ਜੁਰਮ 457. 380 ਭ ਦ ਥਾਣਾ ਕਾਦੀਆਂ ਟਰੇਸ ਕਰਕੇ ਮੁਕੱਦਮਿਆਂ ਵਿੱਚ ਚੋਰੀ ਹੋਏ ਗੋਲਕ ਦੀ ਬਰਾਮਦਗੀ ਕੀਤੀ ਮੇਨ ਬਾਜ਼ਾਰ ਕਾਦੀਆਂ ਵਿੱਚ ਦੁਕਾਨਾਂ ਦੇ ਸ਼ਟਰ ਤੋੜ ਕੇ ਹੋਈ ਚੋਰੀ ਸਬੰਧੀ ਦਰਜ ਮੁਕੱਦਮਾ ਨੰਬਰ 05 .12 ਜਨਵਰੀ 23 ਜੁਰਮ 457 . 380ਭ ਦ ਥਾਣਾ ਕਾਦੀਆਂ ਨੇ ਟਰੇਸ ਕਰ ਕੇ ਉਸ ਮੁਕੱਦਮੇ ਵਿੱਚ ਚੋਰੀ ਹੋਇਆ ਡੀ ਵੀ ਆਰ ਬਰਾਮਦ ਕੀਤਾ । ਇਸ ਤੋਂ ਇਲਾਵਾ ਉਕਤ ਵਿਅਕਤੀਆ ਵਿੱਚੋਂ ਅਰਸ਼ਦੀਪ ਸਿੰਘ ਅਤੇ ਅਰਸ਼ ਪ੍ਰੀਤ ਸਿੰਘ ਨੇ ਥਾਣਾ ਪੁਰਾਣਾ ਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਏਰੀਏ ਵਿੱਚ ਮਿਤੀ 29 30 ਦਸੰਬਰ ਨੂੰ ਨਵਾਂ ਸ਼ਾਲਾ ਵਿਖੇ ਗ੍ਰਾਮ ਸੇਵਾ ਕੇਂਦਰ ਦੀ ਦੁਕਾਨ ਤੋਂ ਮੋਬਾਈਲ ਫੋਨ ਅਤੇ ਲੈਪਟਾਪ ਚੋਰੀ ਕੀਤੇ| ਜੀਓ ਉਕਤ ਵਿਅਕਤੀਆਂ ਨੇ| ਆਪਣੇ ਫਰਦ ਇੰਕਸਾਫ ਵਿਚ ਮੰਨ ਲਿਆ ਹੈ ਜਿਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਵਿਖੇ ਮੁਕੱਦਮਾ ਨੰਬਰ 71 ਮਿਤੀ 30 ਦਸੰਬਰ ਜੁਰਮ 457 .380 ਭ ਦ ਥਾਣਾ ਪੁਰਾਣਾ ਸ਼ਾਲਾ ਦਰਜ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments