spot_img
Homeਮਾਝਾਗੁਰਦਾਸਪੁਰਮਿਸ਼ਨ 100 % ਨੂੰ ਲੈ ਕੇ ਬੀ.ਪੀ.ਈ.ਓ. ਵੱਲੋਂ ਸਕੂਲ ਮੁੱਖੀਆਂ ਨਾਲ ਮਹੱਤਵਪੂਰਨ...

ਮਿਸ਼ਨ 100 % ਨੂੰ ਲੈ ਕੇ ਬੀ.ਪੀ.ਈ.ਓ. ਵੱਲੋਂ ਸਕੂਲ ਮੁੱਖੀਆਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ

ਬਟਾਲਾ 12 ਜਨਵਰੀ ( ਸਲਾਮ ਤਾਰੀ) *

* ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ) ਸ. ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ. ਬਲਬੀਰ ਸਿੰਘ ਦੇ ਸਹਿਯੋਗ ਨਾਲ ਬੀ.ਪੀ.ਈ.ਓ. ਜਸਵਿੰਦਰ ਸਿੰਘ ਬਟਾਲਾ 1 ਦੇ ਸਮੂਹ ਸੈਂਟਰ ਮੁੱਖ ਅਧਿਆਪਕਾਂ / ਹੈੱਡ ਟੀਚਰਾਂ ਅਤੇ ਸਕੂਲ ਮੁੱਖੀਆਂ ਨਾਲ ਬਲਾਕ ਦਫ਼ਤਰ ਬਟਾਲਾ 1 ਵਿਖੇ ਅਤੇ ਫਤਿਹਗੜ੍ਹ ਚੂੜੀਆਂ ਦੇ ਸਮੂਹ ਸਮੂਹ ਸੈਂਟਰ ਮੁੱਖ ਅਧਿਆਪਕਾਂ / ਹੈੱਡ ਟੀਚਰਾਂ ਅਤੇ ਸਕੂਲ ਮੁੱਖੀਆਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਮੰਜਿਆਂਵਾਲੀ ਵਿਖੇ ਮਹੱਤਵਪੂਰਨ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਪੀ.ਈ.ਓ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਬਲਾਕ ਬਟਾਲਾ 1 ਅਤੇ ਫਤਿਹਗੜ੍ਹ ਚੂੜੀਆਂ ਦੇ ਸਕੂਲ ਮੁੱਖੀਆਂਨਾਲ ਮੀਟਿੰਗ ਕੀਤੀ ਹੈ , ਜਿਸ ਵਿੱਚ ਮਿਸ਼ਨ 100 % ਗਿਵ ਯੂਅਰ ਬੈਸਟ, ਨਵੇਂ ਸ਼ੈਸਨ ਵਿੱਚ ਦਾਖਲਾ ਵਧਾਉਣ ਤੇ ਵੱਖ-ਵੱਖ ਗ੍ਰਾਂਟਾ ਨੂੰ ਸਮੇਂ ਸਿਰ ਖ਼ਰਚਣ ਬਾਰੇ ਵਿਸਥਾਰ ਸਾਹਿਤ ਗੱਲ-ਬਾਤ ਕੀਤੀ।ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ ਮਿਸ਼ਨ 100% ਗਿਵ ਯੂਅਰ ਬੈਸਟ ਦਾ ਨਾਅਰਾ ਦਿੱਤਾ ਗਿਆ ਹੈ। ਇਸ ਤਹਿਤ ਯੋਜਨਾਬੰਦ ਤਰੀਕੇ ਨਾਲ ਅਧਿਆਪਕ ਪੜ੍ਹਾਈ ਕਰਵਾਉਣ ਤਾਂ ਜੋ ਸੌ ਪ੍ਰੀਤਸ਼ਤ ਨਤੀਜੇ ਪ੍ਰਾਪਤ ਕੀਤੇ ਜਾ ਸਕਣ ਤੇ ਇਸ ਲਈ ਬੱਚਿਆਂ ਦੀ 100 ਫੀਸਦੀ ਸਕੂਲ ਵਿੱਚ ਹਾਜ਼ਰੀ ਯਕੀਨੀ ਬਣਾਉਣ ਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਮਾਰਟ ਰੂਮ ਬਣੇ ਹੋਏ ਹਨ ਤੇ ਪੜ੍ਹਾਉਣ ਸਮੇਂ ਪ੍ਰੋਜੈਕਟਰ/ਸਮਾਰਟ ਐਲ.ਈ.ਡੀ. ਵਰਤੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਸ਼ੁਰੂ ਹੈ , ਜਿਸ ਦੇ ਤਹਿਤ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਲਈ ਸਮਾਜਿਕ ਭਾਈਚਾਰੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਵੇਂ ਸੈਸਨ ਲਈ ਬੱਚਿਆਂ ਦੀ ਗਿਣਤੀ ਵਧਾਉਣ ਦੇ ਮੱਦੇਨਜ਼ਰ ਹੁਣ ਤੋਂ ਹੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇ ਅਤੇ ਇਸ ਲਈ ਸਮਾਜਿਕ ਭਾਈਚਾਰੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਾਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇ। ਉਨ੍ਹਾਂ ਸਮੂਹ ਸਕੂਲ ਮੁੱਖੀਆ ਨੂੰ ਸਕੂਲਾਂ ਵਿੱਚ ਜਾਰੀ ਹੋਈਆਂ ਵੱਖ-ਵੱਖ ਗ੍ਰਾਂਟਾ ਸਮੇਂ ਸਿਰ ਖਰਚ ਕਰਕੇ ਇਨ੍ਹਾਂ ਦਾ ਵਰਤੋਂ ਸਰਟੀਫੀਕੇਟ ਬਲਾਕ ਦਫ਼ਤਰ ਵਿਖੇ ਪੁੱਜਦਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਗਗਨਦੀਪ ਸਿੰਘ , ਬੀ.ਐਮ.ਟੀ. ਰਾਮ ਸਿੰਘ, ਜਤਿੰਦਰ ਸਿੰਘ , ਜਸਵਿੰਦਰ ਸਿੰਘ , ਸਤਵਿੰਦਰ ਸਿੰਘ , ਸੈਂਟਰ ਮੁੱਖ ਅਧਿਆਪਕ ਵਿਨੋਦ ਕੁਮਾਰ , ਸੈਂਟਰ ਮੁੱਖ ਅਧਿਆਪਕ ਗੁਰਪ੍ਰਤਾਪ ਸਿੰਘ , ਸੈਂਟਰ ਮੁੱਖ ਅਧਿਆਪਕ ਅਮਰਜੀਤ ਕੌਰ , ਸੈਂਟਰ ਮੁੱਖ ਅਧਿਆਪਕ ਜਸਵਿੰਦਰ ਸਿੰਘ , ਸੈਂਟਰ ਮੁੱਖ ਅਧਿਆਪਕ ਸਿਮਰਨਪਾਲ ਸਿੰਘ, ਸੈਂਟਰ ਮੁੱਖ ਅਧਿਆਪਕ ਅਮਨਦੀਪ ਕੌਰ , ਸੈਂਟਰ ਮੁੱਖ ਅਧਿਆਪਕ ਕਰਮਜੀਤ ਕੌਰ , ਸੈਂਟਰ ਮੁੱਖ ਅਧਿਆਪਕ ਜੰਗਬਹਾਦੁਰ , ਸੈਂਟਰ ਮੁੱਖ ਅਧਿਆਪਕ ਅਨੀਤਾ ਸ਼ਰਮਾ , ਸੈਂਟਰ ਮੁੱਖ ਅਧਿਆਪਕ ਕੰਵਲਜੀਤ ਕੌਰ , ਹੈੱਡ ਟੀਚਰ ਸੂਰਜ ਪ੍ਰਕਾਸ਼ , ਹੈੱਡ ਟੀਚਰ ਭੁਪਿੰਦਰ ਸਿੰਘ ਦਿਉ, ਹੈੱਡ ਟੀਚਰ ਰਵਿੰਦਰ ਸਿੰਘ , ਹੈੱਡ ਟੀਚਰ ਗੁਰਪ੍ਰੀਤ ਸਿੰਘ , ਹੈੱਡ ਟੀਚਰ ਅਜੈ ਪਾਲ , ਹੈੱਡ ਟੀਚਰ ਮੈਡਮ ਰਜਨੀ ਬਾਲਾ , ਹੈੱਡ ਟੀਚਰ ਮੈਡਮ ਜਸਪਾਲ ਸਿੰਘ , ਹੈੱਡ ਟੀਚਰ ਸੁਖਦੇਵ ਸਿੰਘ , ਹੈੱਡ ਟੀਚਰ ਜਗਦੀਪ ਸਿੰਘ ਰੰਧਾਵਾ , ਹੈੱਡ ਟੀਚਰ ਸੁਰਿੰਦਰਜੀਤ ਮਾਨ , ਹੈੱਡ ਟੀਚਰ ਕੰਵਲਜੀਤ ਸਿੰਘ , ਹੈੱਡ ਟੀਚਰ ਅਮਨਦੀਪ ਕੌਰ , ਹੈੱਡ ਟੀਚਰ ਗੁਰਜੀਤ ਕੌਰ , ਹੈੱਡ ਟੀਚਰ ਨਵਦੀਪ ਕੌਰ , ਹੈੱਡ ਟੀਚਰ ਮੀਨੂੰ ਬਾਲਾ , ਹੈੱਡ ਟੀਚਰ ਸੁਖਪ੍ਰੀਤ ਗਿੱਲ , ਅਧਿਆਪਕ ਸੁਰਿੰਦਰ ਸਿੰਘ , ਦੀਪਕ ਕੁਮਾਰ , ਜਤਿੰਦਰ ਸਿੰਘ , ਹਰਪਿੰਦਰ ਸਿੰਘ , ਦੀਪਕ ਸਚਦੇਵਾ, ਸੁਖਵਿੰਦਰਜੀਤ ਕੌਰ, ਮੋਹਨ ਕੌਰ, ਜਤਿੰਦਰ ਕੁਮਾਰ , ਸੈਮੂਅਲ ਮਸੀਹ , ਜਤਿੰਦਰ ਸਿੰਘ , ਦਵਿੰਦਰ ਖਹਿਰਾ, ਰਾਕੇਸ਼ਪਾਲ ਸ਼ਰਮਾ , ਰਾਜੀਵ ਸ਼ਰਮਾ , ਹਰਜਿੰਦਰ ਸਿੰਘ , ਮੈਡਮ ਸੁਨੀਤਾ ਸਮੇਤ ਵੱਖ-ਵੱਖ ਸਕੂਲਾਂ ਦੇ ਮੁੱਖੀ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments