Home ਗੁਰਦਾਸਪੁਰ ਐਨ ਸੀ ਡੀ ਅਧੀਨ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਨੂੰ ਜਾਰੀ ਕੀਤੇ ਦਿਸ਼ਾ...

ਐਨ ਸੀ ਡੀ ਅਧੀਨ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼

23
0

 

ਹਰਚੋਵਾਲ,6 ਜਨਵਰੀ (ਸਲਾਮ ਤਾਰੀ )- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੇਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਬਲਾਕ ਭਾਮ ਅਧੀਨ ਚਲਦੇ ਸਮੂਹ ਐਨ ਸੀ ਡੀ ਕਲੀਨਿਕ ਦੀ ਸਟਾਫ ਨਰਸ, ਸਮੂਹ ਕਮਿਊਨਿਟੀ ਹੈਲਥ ਅਫਸਰਾਂ ਦੀ ‘ਇੰਡੀਅਨ ਹਾਈਪਰਟੈਂਸ਼ਨ ਕੰਟ੍ਰੋਲ ਇਨੀਸ਼ੀਏਟਿਵ ਪ੍ਰੋਗਰਾਮ (ਆਈ ਐੱਚ ਸੀ ਆਈ’ ) ਅਧੀਨ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ ਗਈ। ਜਿਸ ਵਿੱਚ ਉਹਨਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਸ਼ਰੀਰ ਤੇ ਪੈਂਦੇ ਮਾਰੂ ਪ੍ਰਭਾਵਾਂ ਬਾਰੇ ਸਮਝਿਆ ਗਿਆ। ਨਾਲ ਹੀ ਦਸਿਆ ਗਿਆ ਕਿ ਫੀਲਡ ਵਿਖੇ ਲੋਕਾਂ ਨੂੰ ਗੈਰ ਸੰਚਾਰੀ ਰੋਗਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਕਿਉਂਕਿ ਇਹ ਬਿਮਾਰੀ ਸਾਇਲਨਟ ਕਿਲਰ ਹੁੰਦੀ ਹੈ। ਇਸ ਨਾਲ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਐੱਸ ਐਮ ਓ ਡਾਕਟਰ ਜਤਿੰਦਰ ਭਾਟੀਆ ਅਤੇ ਨੇ ਦੱਸਿਆ ਕਿ ਸਾਡੀ ਰੋਜ਼ਾਨਾ ਦੀ ਜਿੰਦਗੀ ਵਿਚ ਅਸੀਂ ਸਿਹਤ ਨੂੰ ਤਰਜੀਹ ਦੇਣੀ ਘੱਟ ਕਰ ਦਿੱਤੀ ਹੈ ।ਸ਼ਰੀਰਕ ਕਸਰਤ ਦੀ ਘਾਟ ਅਤੇ ਸੰਤੁਲਿਤ ਆਹਾਰ ਦਾ ਸੇਵਨ ਨਾ ਹੋਣ ਕਰਕੇ ਸ਼ਰੀਰ ਬਲੱਡ ਪ੍ਰੇਸ਼ਰ ਅਤੇ ਸ਼ੂਗਰ ਦਾ ਸ਼ਿਕਾਰ ਹੋ ਜ
ਜਾਂਦਾ ਹੈ ।ਸੀਨੀਅਰ ਟਰੀਟਮੈਂਟ ਸੁਪਰਵਾਇਜਰ ਦਵਿੰਦਰ ਕੁਮਾਰ ਅਤੇ ਨਰਿੰਦਰ ਸਿੰਘ ਨੇ ਰਿਵਿਊ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਡੇ ਸਾਰਿਆਂ ਦਾ ਇਕੋ ਮੰਤਵ ਹੈ ਲੋਕਾਂ ਵਿਚ ਸਟ੍ਰੋਕ ਨੂੰ ਰੋਕਣਾ ਜੋ ਕਿ ਬੀ ਪੀ ,ਸ਼ੂਗਰ ਨੂੰ ਕੰਟ੍ਰੋਲ ਕਰਕੇ ਕੀਤਾ ਜਾ ਸਕਦਾ ਹੈ। ਜਿਸ ਲਈ ਪਿੰਡ ਪੱਧਰ ਤੱਕ ਖੁੱਲੇ ਹੈਲਥ ਅਤੇ ਵੇਲਨੇਸ ਸੈਂਟਰਾਂ ਵਿਖੇ ਸੀ ਐੱਚ ਓ ਦੁਆਰਾ ਨਾ ਕੇਵਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਬਲਕਿ ਉਹਨਾਂ ਨੂੰ ਸਮੇਂ ਸਮੇਂ ਤੇ ਫੋਲੋ ਉਪ ਕਰਕੇ ਲੋੜੀਂਦੀ ਦਵਾਈ ਪਹੁੰਚਣੀ ਯਕੀਨੀ ਬਣਾਈ ਜਾਵੇ। ਨਾਲ ਹੀ ਟੈਲੀਕੰਸਲਟੇਸ਼ਨ ਰਾਹੀਂ ਡਾਕਟਰੀ ਸਹਾਇਤਾ ਉਪਲੱਬਧ ਕਰਵਾਈ ਜਾਵੇ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ , ਡਾਕਟਰ ਸੰਦੀਪ ਕੁਮਾਰ, ਡਾਕਟਰ ਸੁਮੀਤ ਸੈਣੀ,ਬੀ ਈ ਈ ਸੁਰਿੰਦਰ ਕੌਰ, ਸੀਨੀਅਰ ਸੁਪਰਵਾਈਜ਼ਰ ਦਵਿੰਦਰ ਕੁਮਾਰ, ਨਰਿੰਦਰ ਸਿੰਘ , ਸਮੂਹ ਸੀ ਐੱਚ ਓ ,ਜਗਰੂਪ ਕੌਰ ਸਟਾਫ, ਰਾਜਵਿੰਦਰ ਕੌਰ ਸਟਾਫ, ਸੁਖਵਿੰਦਰ ਕੌਰ ਸਟਾਫ ਆਦਿ ਹਾਜਿਰ ਰਹੇ।

Previous articleਸਿਹਤ ਵਿਭਾਗ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਕੀਤਾ ਸੀਤ ਲਹਿਰ ਬਾਰੇ ਜਾਗਰੂਕ ਗੁਰਬਚਨ ਸਿੰਘ ਬਮਰਾਹ ਲਵਲੀ ਨਾਗੀ
Next articleਸਿੱਖਿਆ ਵਿਭਾਗ ਵੱਲੋਂ ਕੜਾਕੇ ਦੀ ਠੰਡ ਦੇ ਮੱਦੇਨਜ਼ਰ 7 ਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਨੂੰ 14 ਤੱਕ ਛੁੱਟੀਆਂ * *ਅੱਠਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਤੇ ਪ੍ਰਾਇਮਰੀ/ਮਿਡਲ/ਹਾਈ/ਸੈਕੰਡਰੀ ਸਕੂਲਾਂ ਸਮੂਹ ਸਟਾਫ਼ ਰਹੇਗਾ ਹਾਜ਼ਰ : ਡੀ.ਈ.ਓ. ਅਮਰਜੀਤ ਸਿੰਘ ਭਾਟੀਆ *
Editor-in-chief at Salam News Punjab

LEAVE A REPLY

Please enter your comment!
Please enter your name here