6 ਜੁਲਾਈ ਨੂੰ ਹਜਾਰਾਂ ਕਿਸਾਨ ਮੋਤੀ ਮਹਿਲ ਦਾ ਘਿਰਾਓ ਕਰਨਗੇ

0
254

ਜਗਰਾਉਂ 2 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) 6 ਜੁਲਾਈ ਨੂੰ ਪੰਜਾਬ ਸਰਕਾਰ ਵਲੋਂ ਖੇਤੀ ਵਿਰੋਧੀ ਕਾਲੇ ਕਨੂੰਨਾਂ ਖਿਲਾਫ ਲੜ ਰਹੇ ਕਿਸਾਨਾਂ ਤੇ ਥੋਪੇ ਬਿਜਲੀ ਸੰਕਟ ਦਾ ਮੁੰਹ ਭੰਨਣ ਲਈ  ਲੁਧਿਆਣੇ ਜਿਲੇ ਚੋਂ ਹਜਾਰਾਂ ਕਿਸਾਨ ਮੋਤੀ ਮਹਿਲ ਦਾ ਘਿਰਾਓ ਕਰਨ ਪਟਿਆਲੇ ਵਲ ਕੂਚ ਕਰਨਗੇ। ਇਹ ਵਿਚਾਰ ਅੱਜ ਇਥੇ 275 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਸੰਘਰਸ਼ ਮੋਰਚੇ ਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਾ ਕਾ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲ ਪੁਰਾ ਨੇ ਕਹੇ। ਉਨਾਂ ਕਿਹਾ ਕਿ ਪੂਰੇ ਸੂਬੇ ਭਰ ਚ ਹਰ ਥਾਂ ਤੇ ਬਿਜਲੀ ਦਫਤਰਾਂ ,ਗਰਿਡਾਂ ਮੂਹਰੇ ਧਰਨੇ ਦੇ ਕੇ ,ਘਿਰਾਓ ਕਰਕੇ ,ਟ੍ਰੈਫਿਕ ਜਾਮ ਕਰਕੇ ਦੇਖ ਲਏ ਪਰ ਬਿਜਲੀ ਸੰਕਟ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ।  ਉਲਟਾ ਪਿੰਡਾਂ ਸ਼ਹਿਰਾਂ ਦੀ ਘਰੇਲੂ ਬਿਜਲੀ ਕੱਟ ਕੇ ਤਿੱਖੜ ਗਰਮੀ ਚ ਆਮ ਲੋਕਾਂ ਨੂੰ ਘਰਾਂ ਚ ਭੁੱਜਣ ਲਾ ਦਿੱਤਾ ਹੈ। ਉਨਾਂ ਕਿਹਾ ਕਿ ਕੁਰਸੀ ਬਚਾਉਣ ਲਈ ਦਿੱਲੀ ਦਰਬਾਰ ਦੇ ਗੇੜੇ ਲਾਰਹੇ ਇਨਾਂ ਸਿਆਸਤ ਦਾਨਾਂ ਨੂੰ ਨਾਵਾਂ ਝੋਨੇ ਲਈ ਪਾਣੀ ਦਾ ਕੋਈ ਫਿਕਰ ਹੈ ਤੇ ਨਾ ਹੀ ਲੋਕਾਂ ਦੇ ਗਰਮੀ ਤੋਂ ਬਚਾਅ ਦਾ। ਅਗਲੇ ਸਾਲ ਵਿਧਾਨ ਸਭਾ ਚੋਣਾਂ ਦੀਆਂ ਮਸ਼ਕਾਂ ਕਰਦੇ ਵਖ ਵਖ ਮੌਕਾਪ੍ਰਸਤ ਟੋਲਿਆਂ ਖਾਸਕਰ ਅਕਾਲਕਾਂਗਰਸੀ ਦੌਹਾਂ  ਨੇ ਪਿਛਲੇ ਸਮੇਂ ਚ ਸਾਮਰਾਜੀ ਨੀਤੀਆਂ ਤਹਿਤ ਨਿਜੀ ਕੰਪਨੀਆਂ ਨਾਲ ਅਣਸਾਵੇਂ ਸਮਝੋਤੇ ਕਰਕੇ ਬਿਜਲੀ ਸੰਕਟ ਖੜਾ ਕਰ ਦਿੱਤਾ ਹੈ। ਉਨਾਂ ਨਿਜੀ ਕੰਪਨੀਆਂ ਨਾਲ ਕੀਤੇ ਸਾਰੇ ਲੋਕ ਵਿਰੋਧੀ ਸਮਝੋਤੇ ਰੱਦ ਕਰਨ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦਾ ਬਦਲ ਦੇ ਕੇ ਧਰਤੀ ਹੇਠਲਾ ਪਾਣੀ ਬਚਾਉਣ ਵਲ,ਫਸਲੀ ਚੱਕਰ ਬਦਲਣ ਵਲ, ਬਦਲਵੀਆਂ ਫਸਲਾਂ ਦੇ ਮੰਡੀਕਰਨ ਵਲ ਤਾਂ ਕਿਸੇ ਹਾਕਮ ਪਾਰਟੀ ਦੀ ਕੋਈ ਸੁਰਤੀ ਹੀ ਨਹੀਂ ਹੈ।ਇਸ ਸਮੇਂ ਅਪਣੇ ਸੰਬੋਧਨ ਚ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦਸਿਆ ਕਿ ਅਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਪੱਧਰੀ ਮੀਟਿੰਗ ਵਿੱਚ ਇਸ ਸਬੰਧੀ  ਸਾਰੇ ਬਲਾਕਾਂ ਚ, ਪਿੰਡਾਂ ਚ ਵਡੇ ਪੱਧਰ ਤੇ ਪ੍ਰਚਾਰ ਮੁਹਿੰਮ ਲਾਮਬੰਦ ਕੀਤੀ ਜਾ ਰਹੀ ਹੈ। ਉਨਾਂ ਸਾਰੀਆਂ ਪਿੰਡ ਇਕਾਈਆਂ ਨੂੰ ਇਸ ਸਬੰਧੀ ਪੂਰੀ ਤਿਆਰੀ ਕਰਨ ਦਾ ਸੱਦਾ ਦਿੱਤਾ ਹੈ। ਅਜ ਦੇ ਇਸ ਧਰਨੇ ਚ ਸਭ ਤੋ ਪਹਿਲਾਂ ਅੱਜ ਦੇ ਦਿਨ 1923 ਸੰਨ ਚ  ਦੋ ਜੁਲਾਈ ਨੂੰ  ਅੰਗਰੇਜ ਹਕੂਮਤ  ਵਲੋਂ ਫਾਂਸੀ ਚਾੜ ਸ਼ਹੀਦ ਕੀਤੇ ਚੋਰਾ ਚੋਰੀ ਕਾਂਡ ਦੇ 19 ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਅਜ ਦੇ ਇਸ ਧਰਨੇ ਚ ਬਜੁਰਗ ਚਿੰਤਕ ਜਸਬੀਰ ਸਿੰਘ ਬਰਾਂਵਾਲੀ ਨੇ ਧਰਤੀ ਤੇ ਪਾਣੀ ਬਚਾਉਣ ਲਈ ਯਤਨ ਜੁਟਾਉਣ ਅਤੇ ਕਾਰਪੋਰੇਟ ਜਗਤ ਵਿਸੇਸ਼ਕਰ ਅੰਬਾਨੀ ਅਡਾਨੀ ਦੀਆਂ ਵਸਤਾਂ ਦਾ ਬਾਈਕਾਟ ਜਾਰੀ ਰਖਣ ਦਾ ਸੱਦਾ ਦਿਤਾ । ਇਸ ਸਮੇਂ ਧਰਮ ਸਿੰਘ ਸੂਜਾਪੁਰ,ਰਣਧੀਰ ਸਿੰਘ ਬੱਸੀਆਂ,ਦੇਵਿੰਦਰ ਸਿੰਘ ਮਲਸੀਹਾਂ ,ਪਰਮਜੀਤ ਸਵੱਦੀ ਆਦਿ ਆਗੂ ਹਾਜਰ ਸਨ।

Previous articleबबीता खोसला ने गरीब परिवारों को राशन बांटा
Next articleਕਾਂਗਰਸ ਦਾ ਹੱਥ ਠੋਕਾ ਬਣਕੇ ਕੰਮ ਕਰ ਰਿਹੈ ਜਗਰਾਉਂ ਦਾ ਐਸ.ਡੀ.ਐਮ.-ਬੀਬੀ ਮਾਣੂੰਕੇ

LEAVE A REPLY

Please enter your comment!
Please enter your name here