Home ਆਰਟੀਕਲ
33
0

ਸੈਂਡੀ/ਮੈਂਡੀ
ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਸਨ।ਇਸ ਵਾਰ ਬੱਚੇ ਲੋਕਡਾਨ ਕਰਕੇ ਘਰ ਰਹਿ-ਰਹਿ ਕੇ ਅੱਕ ਗੲੇ ਸਨ।ਛੋਟਾ ਬੱਚਾ ਆਰਵ ਰੋਜ਼ ਜ਼ਿੱਦ ਕਰਦਾ ਸੀ,ਕਿ ਮੈਨੂੰ ਤੌਤਾ ਲੈਣ ਕੇ ਦਿਓ । ਬੜੇ ਸਿਰ ਤੋੜ ਯਤਨ ਕਰਨ ਤੇ ਵੀ ਤੌਤੇ ਦਾ ਬੱਚਾ ਨਾਂ ਮਿਲਿਆ ਪਰ ਬੱਚੇ ਨੇ ਇਹੋ ਰੱਟ ਲਾਈ ਸੀ ਤੇ ਉਹ ਹਰ ਵੇਲੇ ਰੋਂਦਾ ਰਹਿੰਦਾਂ।
ਭਾਲ ਕਰਨ ਤੇ ਇੱਕ ਗਰੀਬ ਮੁੰਡੇ ਨੇ ਤੋਤਿਆਂ ਦੇ ਜਨਮੇਂ ਦੋ ਬੋਟ, ਸਾਨੂੰ 400/ ਰੁਪਏ ਵਿੱਚ ਵੇਚੇ ਸਨ,। ਉਹ ਬੋਟ ਇੰਨੇਂ ਛੋਟੇ ਸਨ ਕਿ ਹੱਥ ਲਾਉਣ ਤੋਂ ਵੀ ਡਰ ਲੱਗਦਾ ਸੀ ।ਹਜੇ ਖੰਭ ਵੀ ਨਹੀਂ ਸੀ ਫੁਂਟੈ।
ਘਰ ਲਿਆਉਣ ਤੇ ਆਰਵ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ।ਬੜੀ ਸੋਚ ਵਿਚਾਰ ਤੋਂ ਬਾਅਦ ਤੋਤਿਆਂ ਦਾ ਨਾਮਕਰਨ ਕੀਤਾ ਗਿਆ।ਰਹੁ ਰੀਤਾਂ ਅਨੁਸਾਰ ਇੱਕ ਦਾ ਨਾਂ ਸੈਂਡੀ ਤੇ ਦੂਜੇ ਦਾ ਨਾਂ ਮੈਂਡੀ ਰੱਖਿਆ ਗਿਆ।
ਨਵਾਂ ਪਿੰਜਰਾਂ ਲਿਆਂਦਾ ਗਿਆ।ਰਾਤ ਨੂੰ ਹੀ ਉਹਨਾਂ ਦੇ ਖਾਣ ਲਈ ਛੋਲਿਆਂ ਦੀ ਦਾਲ ਭਿਆਉਂਈ ਗੲੀ। ਦੁੱਧ ਪੀ ਪੀ ਕੇ ਸੈਂਡੀ ਮੈਂਡੀ ਦਿਨਾਂ ਚ ਹੀ ਜਵਾਨ ਹੋ ਗੲੇ । ਸੈਂਡੀ ਮੈਂਡੀ ਆਪਸ ਵਿੱਚ ਬਾਤਾਂ ਪਾਉਂਦੇ ਰਹਿੰਦੇ,ਜੀਣ ਮਰਨ ਦੀਆਂ ਕਸਮਾਂ ਖਾਂਦੇ , ਜਨਮ ਜਨਮ ਕਾ ਸਾਥ ਹੈ, ਹਮਾਰਾ ਤੁਮਾਰਾ।
ਚੁੰਝ ਨਾਲ ਚੁੰਝ ਜੋੜ ਕੇ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੇ ਵਾਦੇ ਕੀਤੇ ਜਾਂਦੇ। ਸ਼ਾਮ ਨੂੰ ਸਾਰੇ ਮੁਹੱਲੇ ਦੇ ਨਿਆਣੇ ਘਰ ਇੱਕਠੇ ਹੋ ਜਾਂਦੇ ਤੇ ਹਰ ਰੋਜ਼ ਜੋੜੀ ਨੂੰ 5 ਤੋਂ 7 ਬਾਹਰ ਕੱਢਿਆ ਜਾਂਦਾ। ਮੈਂਡੀ ਬੜੀ ਚਲਾਕ ਹੋ ਗਈ ਸੀ, ਉਸ ਨੂੰ ਹੁਣ ਦੁੱਧ ਚੂਰੀ ਚੰਗੀ ਨਾਂ ਲੱਗਦੀ। ਇੱਕ ਸ਼ਾਮ ਸੈਂਡੀ ਨਾਲ ਕਲੋ‌ਲਾ ਕਰਦੀ ਹੋਈ,ਮੀਸਣੀ ਜਿਹੀ ਬਣ ਕੇ ਹੋਲੀ ਹੋਲੀ ਉਹ ਉੱਡ ਗਈ । ਸੈਂਡੀ ਸਾਰੀ ਰਾਤ ਇਸਦੀ ਉਡੀਕ ਕਰਦਾ ਥੱਕ ਗਿਆ,, ਆਪਣੀ ਭਾਸ਼ਾ ਵਿੱਚ ਵਿਰਲਾਪ ਕਰਦਾ, ਰੋਂਦਾ ਕੁਰਲਾਂਦਾ ਰਿਹਾ, ਬਗੈਰ ਕੁਝ ਖਾਧੇ ਪੀਤੇ ਹੀ ਰਿਹਾ।
ਸੈਂਡੀ ਕਹਿ ਰਿਹਾ ਸੀ
ਉੱਠ ਗਏ ਨੇਂ ਗੁਆਂਢੋਂ ਯਾਰ , ਰੱਬਾ ਹੁਣ ਕੀ ਕਰੀਏ ।
ਉਸ ਰਾਤ ਰੱਬ ਵੀ ਬਹੁਤ ਰੋਇਆ, ਬਹੁਤ ਮੀਂਹ ਪਿਆ, ਮੈਂਡੀ ਦਰਖਤਾਂ ਤੇ ਰਹੀ, ਸੈਂਡੀ ਕਹਿ ਰਿਹਾ ਸੀ
ਤੇਰੀ ਆਈ, ਮੈਂਂ ਮਰ ਜਾਂ,ਤੇਰਾ ਵਾਲ ਵਿੰਗਾ ਨਾ ਹੋਵੇ । ਦ
ਦੋ ਦਿਨ ਬਾਅਦ, ਸਵੇਰੇ ਆਪਣੇ 3/4 ਸਾਥੀਆਂ ਨੂੰ ਨਾਲ ਲੈਕੇ ਬਨੇਰੇ ਉੱਤੇ ਆ ਬੈਠੀ।ਸਾਰੇ ਘਰ ਵਿੱਚ ਇਸਦਾ ਇੰਤਜ਼ਾਰ ਹੋ ਰਿਹਾ ਸੀ, ਅਵਾਜ਼ ਮਾਰਨ ਤੇ ਮੈਂਡੀ ਅੱਗੋਂ ਹੁੰਗਾਰਾ ਭਰਦੀ,, ਮੈਂਡੀ ਨੂੰ ਫੜ ਲਿਆ ਗਿਆ ਕਿ ਤੇ ਪਿੰਜਰੇ ਵਿੱਚ ਬੰਦ ਕੀਤਾ ਗਿਆ, ਅਸੀਂ ਸੋਚਦੇ ਸੈਂਡੀ ਖੁਸ਼ ਹੋ ਜਾਵੇਗਾ,ਪਰ ਉਹ ਬੇਵਫ਼ਾ ਮੈਂਡੀ ਨਾਲ ਗਲ ਨਹੀਂ ਸੀ ਕਰ ਰਿਹਾ,ਆਪਣਾ ਮੂੰਹ ਦੂਜੇ ਪਾਸੇ ਫੇਰ ਲੈਂਦਾ। ਮੈਂਡੀ ਵੱਲੋਂ ਕੰਨਾ ਤੋਂ ਹੱਥ ਲੁਆ ਕੇ, ਤੋਬਾ ਕਰ ਕੇ , ਫਿਰ ਉਸ ਨੂੰ ਗਲ਼ ਨਾਲ ਘੁੱਟ ਕੇ ਲਾਇਆ। ਮੈਂਡੀ ਕਹਿ ਰਹੀ ਸੀ
ਮੁਝਕੋ ਸੈਂਡੀ ਜੀ ਮਾਫ਼ ਕਰਨਾ, ਗ਼ਲਤੀ ਮੇਰੇ ਸੇ ਹੋ ਗਈ ।
ਦੋਵੇਂ ਪਿਆਰ ਦੀ ਜ਼ਿੰਦਗੀ ਕੱਟਣ ਲੱਗੇ, ਵਾਰਿਸ ਸ਼ਾਹ ਨੇ ਲਿਖਿਆ ਹੈ ਕਿ
ਵਾਰਿਸ ਸ਼ਾਹ, ਨਾਂ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ
ਔਰਤ ਦੀ ਗ਼ਲਤੀ ਪੱਥਰ ਤੇ ਲੀਕ ਹੁੰਦੀ ਹੈ,,ਪਰ ਜਿਸ ਨੂੰ ਲੂਰ ਲੂਰ ਫ਼ਿਰਨ ਦੀ ਆਦਤ ਪੈ ਜਾਵੇ, ਉਹ ਘਰ ਘੱਟ ਹੀ ਬੈਠ ਦੀਆਂ ਹਨ। ਮੈਂਡੀ ਨੂੰ ਚੰਗਾ ਵਰ ਘਰ ਨਹੀਂ, ਨਾਂ ਚੰਗਾ ਮਾਲਕ ਸਗੋੱ ਅਜ਼ਾਦੀ ਚਾਹੀਦੀ ਸੀ। ਮੈਂਡੀ ਇੱਕ ਸ਼ਾਮ ਫਿਰ ਉੱਡ ਗਈ । ਸੈਂਡੀ ਉਸਦੀ ਬੇਵਫ਼ਾਈ ਬਾਰੇ ਸੋਚਦਾ ਰਹਿੰਦਾ ਤੇ ਆਪਣਾ ਮੰਨ ਮਜਬੂਤ ਕਰਕੇ ਚੁੱਪ ਚਾਪ ਬੈਠਾ ਰਹਿੰਦਾ ਤੇ ਮੰਨ ਚ ਵਿਚਾਰ ਕਰਦਾ ਕਿ ਮੈਂ ਇਸ ਪਰਿਵਾਰ ਨੂੰ ਛੱਡ ਕੇ ਨਹੀਂ ਜਾਣਾ ।
ਸੈਂਡੀ ਨੂੰ ਸਵੇਰੇ ਨੁਹਾ ਧੁਹਾ ਕੇ, ਫਿਰ ਸਵੇਰ ਦਾ ਨਾਸ਼ਤਾ, ਫਿਰ ਲੰਚ,ਤੇ ਸ਼ਾਮ ਨੂੰ 5 ਵਜ਼ੇ ਖੋਲ ਦਿੱਤਾ ਜਾਂਦਾ ਕਿ ਹੁਣ ਤੇਰੀ ਮਰਜ਼ੀ ਹੈ ,ਜੇ ਜਾਣਾ ਹੈ ਤੇ ਜਾਂ ।ਉਹ ਸ਼ਾਮ ਨੂੰ ਖੇਡ ਮੱਲ ਕੇ ਵਾਪਸ ਆ ਜਾਂਦਾ ਤੇ ਉਹ ਹੁਣ ਉਦਾਸੀ ਦੇ ਆਲਮ ਵਿਚੋਂ ਬਾਹਰ ਆ ਚੁਕਾਂ ਸੀ।
ਭਲਾ ਹੋਇਆ ਲੜ ਨੇੜਿਓਂ ਛੁੱਟਾ,ਮੇਰੀ ਉਮਰ ਨਾਂ ਬੀਤੀ ਸਾਰੀ
ਤੇ ਟੁੱਟ ਗਈ ਤੜੱਕ ਕਰਕੇ,ਲਾਈ ਬੇਕਦਰਾਂ ਨਾਲ ਯਾਰੀ ।।

ਲਾਡੀ ਸਲੌਤਰਾ ।।

Previous articleਪੋਲਿਓ ਤੋਂ ਸੌ ਫੀਸਦੀ ਸੁਰੱਖਿਆ ਲਈ ਬੱਚਿਆਂ ਨੂੰ ਲਗਾਇਆ ਜਾਵੇਗਾ ਪੋਲਿਓ ਦਾ ਤੀਜਾ ਟੀਕਾ
Next articleਦਸਮੇਸ਼ ਪਿਤਾ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤੋਂ ਸਜਾਇਆ ਮਹਾਨ ਨਗਰ ਕੀਰਤਨ ਜਥੇਦਾਰ ਗੋਰਾ ਨੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਨਗਰ ਕੀਰਤਨ ਦਾ ਕੀਤਾ ਭਰਵਾਂ ਸਵਾਗਤ
Editor-in-chief at Salam News Punjab

LEAVE A REPLY

Please enter your comment!
Please enter your name here