Home ਕਪੂਰਥਲਾ-ਫਗਵਾੜਾ ਐਸ.ਸੀ. ਕਮਿਸ਼ਨ ਵਲੋਂ ਪਿੰਡ ਖੱਸਣ ਦੇ ਮਾਮਲੇ ਸਬੰਧੀ ਡੀ.ਡੀ.ਪੀ.ਓ. ਨੂੰ 6 ਅਗਸਤ...

ਐਸ.ਸੀ. ਕਮਿਸ਼ਨ ਵਲੋਂ ਪਿੰਡ ਖੱਸਣ ਦੇ ਮਾਮਲੇ ਸਬੰਧੀ ਡੀ.ਡੀ.ਪੀ.ਓ. ਨੂੰ 6 ਅਗਸਤ ਤੱਕ ਰਿਪੋਰਟ ਸੌਂਪਣ ਦੇ ਹੁਕਮ

147
0

ਕਪੂਰਥਲਾ 2 ਜੁਲਾਈ। ( ਮੀਨਾ ਗੋਗਨਾ ) ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵਲੋਂ ਅੱਜ ਭੁਲੱਥ ਹਲਕੇ ਦੇ ਪਿੰਡ ਖੱਸਣ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਵਲੋਂ ਪਿੰਡ ਦੀ ਗਲੀ ’ਤੇ ਸਰਪੰਚ ਸਤਵਿੰਦਰ ਸਿੰਘ ਤੇ ਹੋਰਨਾਂ ਵਲੋਂ ਕਬਜ਼ਾ ਕਰਨ ਸਬੰਧੀ ਸ਼ਿਕਾਇਤ ਦੀ ਪੜਤਾਲ ਲਈ ਪਿੰਡ ਦਾ ਦੌਰਾ ਕੀਤਾ ਗਿਆ।

ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਕਮਿਸ਼ਨ ਵਲੋਂ ਇਹ ਪਾਇਆ ਗਿਆ ਹੈ ਕਿ ਪਿੰਡ ਦੀ ਪੰਚਾਇਤ ਵਲੋਂ ਗਲਤ ਮਤਾ ਪਾ ਕੇ ਪੰਚਾਇਤੀ ਐਕਟ 1994 ਦੀ ਉਲੰਘਣਾ ਕੀਤੀ ਗਈ ਅਤੇ ਮੌਜੂਦਾ ਸਰਪੰਚ ਵਲੋਂ ਆਪਣੇ ਭਾਣਜਿਆਂ ਨੂੰ ਲਾਭ ਦੇਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਗਈ। ਕਮਿਸ਼ਨ ਦੇ ਮੈਂਬਰ ਵਲੋਂ ਇਸ ਸਬੰਧੀ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਕਪੂਰਥਲਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਮਾਮਲੇ ਸਬੰਧੀ ਮੁਕੰੰਮਲ ਰਿਪੋਰਟ 6 ਅਗਸਤ ਤੱਕ ਡਾਇਰੈਕਟਰ , ਪੇਂਡੂ ਵਿਕਾਸ ਤੇ ਪੰਚਾਇਤ ਨੂੰ ਅਗਲੇਰੀ ਕਾਰਵਾਈ ਲਈ ਭੇਜਣ।

ਕਮਿਸ਼ਨ ਦੇ ਮੈਂਬਰ ਨੇ ਏ.ਐਸ. ਪੀ. ਭੁਲੱਥ ਸ੍ਰੀ ਅਜੈ ਗਾਂਧੀ ਨੂੰ ਵੀ ਕਿਹਾ ਕਿ ਉਹ ਗਲੀ ’ਤੇ ਕਬਜ਼ਾ ਕਰਨ ਵਾਲੇ ਅਵਤਾਰ ਸਿੰਘ ਤੇ ਸੁਰਿੰਦਰ ਸਿੰਘ ਕੋਲੋਂ ਪੜਤਾਲ ਕਰਕੇ ਪੂਰੇ ਮਾਮਲੇ ਸਬੰਧੀ ਆਪਣੀ ਰਿਪੋਰਟ ਕਮਿਸ਼ਨ ਨੂੰ 15 ਜੁਲਾਈ ਤੱਕ ਸੌਂਪਣ।
ਇਸ ਮੌਕੇ ਐਸ.ਡੀ.ਐਮ. ਭੁਲੱਥ ਸ੍ਰੀ ਬਲਬੀਰ ਰਾਜ, ਏ.ਐਸ.ਪੀ. ਭੁਲੱਥ ਸ਼੍ਰੀ ਅਜੈ ਗਾਂਧੀ, ਜਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ ਨੀਰਜ ਕੁਮਾਰ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਤੇ ਹੋਰ ਹਾਜ਼ਰ ਸਨ।

ਕੈਪਸ਼ਨ- ਪਿੰਡ ਖੱਸਣ ਵਿਖੇ ਸ਼ਿਕਾਇਤ ਦੀ ਸੁਣਵਾਈ ਕਰਨ ਪੁੱਜੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ । ਨਾਲ ਐਸ.ਡੀ.ਐਮ. ਸ੍ਰੀ ਬਲਬੀਰ ਰਾਜ ਵੀ ਦਿਖਾਈ ਦੇ ਰਹੇ ਹਨ।

Previous articleਕੋਵਿਡ ਵੈਕਸੀਨੇਸ਼ਨ ਕੈਂਪ 03 ਜੁਲਾਈ 2021 ਨੂੰ ਸਿਵਲ ਸਰਜਨ, ਕਪੂਰਥਲਾ ਵੱਲੋ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ
Next articleਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ‘ਗਊ ਸੇਵਾ ਸੁਸਾਇਟੀਆਂ’ ਦਾ ਕੀਤਾ ਜਾਵੇਗਾ ਗਠਨ

LEAVE A REPLY

Please enter your comment!
Please enter your name here