Home ਗੁਰਦਾਸਪੁਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੇ ਹਜੂਰ ਸਾਹਿਬ ਨਾਂਦੇੜ ਵਿਖੇ ਸੰਗਤਾਂ ਨਾਲ...

ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੇ ਹਜੂਰ ਸਾਹਿਬ ਨਾਂਦੇੜ ਵਿਖੇ ਸੰਗਤਾਂ ਨਾਲ ਮੂਲ ਮੰਤਰ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ।

21
0

 

ਕਾਦੀਆਂ 28 ਦਿਸੰਬਰ (ਮੁਨੀਰਾ ਸਲਾਮ ਤਾਰੀ)

ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਕੀਤੇ ਆਦੇਸ਼ ਅਨੁਸਾਰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ, ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਦੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਅਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਸੰਗਤਾਂ ਨਾਲ ਬੈਠ ਕੇ ਮੂਲ ਮੰਤਰ ਦਾ ਪਾਠ ਅਤੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ।
ਇਸ ਮੌਕੇ ਤੇ ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੀਤ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ,ਸ੍ਰ ਦਵਿੰਦਰ ਪਾਲ ਸਿੰਘ ਭਾਟੀਆ ਰਿਟਾ ਐਕਸੀਅਨ, ਮਾਸਟਰ ਸਤਿੰਦਰ ਪਾਲ ਸਿੰਘ ਭਾਟੀਆ, ਬੀਬੀ ਹਰਪਾਲ ਕੌਰ ਐਮ ਸੀ ਕਾਦੀਆਂ, ਸ੍ਰ ਅਵਤਾਰ ਸਿੰਘ ਭਾਟੀਆ,ਸ੍ਰ ਦਵਿੰਦਰ ਸਿੰਘ ਲਾਲੀ, ਸ੍ਰ ਅਮਰ ਇਕਬਾਲ ਸਿੰਘ,ਸ੍ਰ ਅਵਤਾਰ ਸਿੰਘ ਭਗਤਾਂਵਾਲਾ,ਸ੍ਰ ਜਗਜੀਤ ਸਿੰਘ ਸੋਨੂੰ,ਸ੍ਰ ਦਲਜੀਤ ਸਿੰਘ ਲਾਡੀ,ਸ੍ਰ ਜਸਵੰਤ ਸਿੰਘ ਭਾਟੀਆ,ਸ੍ਰ ਕੁਲਵਿੰਦਰ ਸਿੰਘ ਮਿੰਟੂ,ਸ੍ਰ ਸੁਮੀਤ ਪਾਲ ਸਿੰਘ ਚੈਰੀ ਬਾਘਾ ਪੁਰਾਣਾ,ਸ੍ਰ ਚੇਤਨ ਸਿੰਘ ਜੰਡੂ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ, ਸ੍ਰ ਜਸਵਿੰਦਰ ਸਿੰਘ ਬੋਬੀ,ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ, ਸ੍ਰ ਸੱਚਪ੍ਰੀਤ ਸਿੰਘ ਸੰਨੀ,ਸ੍ਰ ਨਵਪ੍ਰੀਤ ਸਿੰਘ ਪ੍ਰਿੰਸ, ਸ੍ਰ ਦਮਨਪ੍ਰੀਤ ਸਿੰਘ ਰਾਜਾ,ਸ੍ਰ ਸਿਮਰਤਪਾਲ ਪਾਲ ਸਿੰਘ ਭਾਟੀਆ, ਬੀਬੀ ਹਰਪ੍ਰੀਤ ਕੌਰ, ਬੀਬੀ ਹਰਜੀਤ ਕੌਰ, ਬੀਬੀ ਬਲਵੀਰ ਕੌਰ,ਐਨੀ ਭਾਟੀਆ,ਸੁਖਮਨ ਭਾਟੀਆ, ਬੀਬੀ ਕੁਲਵਿੰਦਰ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਨਵਦੀਪ ਕੌਰ ਬਟਾਲਾ, ਬੀਬੀ ਦਲੀਪ ਕੌਰ ਅੰਮ੍ਰਿਤਸਰ, ਬੀਬੀ ਸਿਮਰਨਜੀਤ ਕੌਰ,ਕੇ ਵੀ ਸਿੰਘ, ਆਦਿ ਸੰਗਤਾਂ ਹਾਜ਼ਰ ਸਨ।

Previous article*ਜ਼ਿਲ੍ਹਾ ਪੱਧਰੀ ਗਣਿਤ ਦਿਵਸ ਮਨਾਇਆ ਗਿਆ *
Next articleਜ਼ਿਲ੍ਹਾ ਪੰਜਾਬੀ ਸਭਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਸੰਧਾਵਾਲੀਆ ਦੀ ਸੇਵਾ-ਮੁਕਤੀ ’ਤੇ ਕਰਵਾਇਆ ਵਿਸ਼ੇਸ਼ ਸਨਮਾਨ ਸਮਾਰੋਹ ਜਗਤ ਪੰਜਾਬੀ ਸਭਾ ਦੇ ਸੂਬਾ ਪ੍ਰਧਾਨ ਮੁਕੇਸ਼ ਵਰਮਾ ਅਤੇ ਸਮਾਜਿਕ ਸੰਸਥਾਵਾਂ ਦੇ ਅਧਿਕਾਰੀਆਂ ਨੇ ਦਿੱਤੀ ਵਧਾਈ
Editor-in-chief at Salam News Punjab

LEAVE A REPLY

Please enter your comment!
Please enter your name here