Home ਗੁਰਦਾਸਪੁਰ ਕਾਦੀਆਂ ਜਲਸੇ ‘ਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਪ੍ਰਤਾਪ ਬਾਜਵਾ ਸਮੇਤ ਅਹਿਮ...

ਕਾਦੀਆਂ ਜਲਸੇ ‘ਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਪ੍ਰਤਾਪ ਬਾਜਵਾ ਸਮੇਤ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ

27
0

ਕਾਦੀਆਂ/24 ਦਸੰਬਰ (ਮੁਨੀਰਾ ਸਲਾਮ ਤਾਰੀ)
ਜਮਾਤੇ ਅਹਿਮਦੀਆ ਦੇ 127ਵੇਂ ਅੰਤਰ-ਰਾਸ਼ਟਰੀ ਜਲਸਾ ਸਾਲਾਨਾ ‘ਚ ਸ਼ਿਰਕਤ ਕਰਨ ਲਈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਸਬੰਧੋਨ ਕਰਦੀਆਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਵੱਲੋਂ ਸੱLੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਹਿਮਦੀਆ ਜਮਾਤ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਜਿਸ ਨੂੰ ਵੇਖ ਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਮਹਿਸੂਸ ਹੁੰਦੀ ਹੈ। ਜਮਾਤੇ ਅਹਿਮਦੀਆ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ ਉਸ ਨੂੰ ਜ਼ਰੂਰ ਹੱਲ ਕੀਤਾ ਜਾਵੇਗਾ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਲਸਾ ਦੀ ਮੁਬਾਰਕਬਾਦ ਦਿੰਦੀਆਂ ਕਿਹਾ ਕਿ ਅਹਿਮਦੀਆ ਜਮਾਤ ਨਾਲ ਉਨ੍ਹਾਂ ਦੇ ਪਰਵਾਰ ਦੇ ਪੁਸ਼ਤੈਨੀ ਸਬੰਧ ਹਨ। ਅਤੇ ਅੱਜ ਜੋ ਕੁੱਝ ਵੀ ਅਸੀਂ ਹਾਂ ਉਹ ਜਮਾਤੇ ਦੇ ਪੂਰਵਜਾਂ ਦੇ ਆਸ਼ੀਰਵਾਦ ਦੇ ਸਦਕਾ ਹਾਂ।

ਸਰ ਜ਼ਫ਼ਰੁਲਾਹ ਖ਼ਾਂ ਜੋਕਿ ਯੂ ਐਨ ੳ ਦੇ ਮੁਖੀ, ਵਿਦੇਸ਼ ਮੰਤਰੀ,ਰੇਲਵੇ ਮੰਤਰੀ ਸਨ ਅਤੇ ਜਮਾਤੇ ਅਹਿਮਦੀਆ ਨਾਲ ਸਬੰਧ ਰੱਖਦੇ ਸਨ ਉਨ੍ਹਾਂ ਦਾ ਸੁਪਨਾ ਸੀ ਕਿ ਕਾਦੀਆਂ ਰੇਲਵੇ ਲਾਈਨ ਬਿਆਸ ਨਾਲ ਜੁੜੇ ਪਰ ਦੇਸ਼ ਦੀ ਵੰਡ ਹੋਣ ਕਾਰਨ ਉਨ੍ਹਾਂ ਦਾ ਸੁਪਨਾ ਅਧੂਰਾ ਰਹਿ ਗਿਆ।

ਮੈਂ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਬਤੌਰ ਸਾਂਸਦ ਰੇਲਵੇ ਲਾਈਨ ਨੂੰ ਬਿਆਸ ਨਾਲ ਜੋੜਨ ਦਾ ਪ੍ਰਸਤਾਵ ਪਾਰਲੀਮੈਂਟ ਤੋਂ ਪਾਸ ਕਰਵਾ ਦਿੱਤਾ ਪਰ ਰਾਜਨੀਤੀ ਦੇ ਚੱਲਦੀਆਂ ਇਹ ਸਿਰੇ ਨਹੀਂ ਚੜ ਸਕਿਆ। ਉਨ੍ਹਾਂ ਇਸ ਮੌਕੇ ਤੇ ਵਾਅਦਾ ਕੀਤਾ ਕਿ ਇਸ ਪ੍ਰੋਜੈਕਟ ਨੂੰ ਉਹ ਪੂਰਾ ਕਰਵਾ ਕੇ ਦਮ ਲੈਣਗੇ। ਇਸ ਮੌਕੇ ਤੇ ਬਟਾਲਾ ਵਿਧਾਨ ਸਭਾ ਤੋਂ ਵਿਧਾਇਕ ਸ਼ੈਰੀ ਕਲਸੀ, ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਐਸ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਫ਼ਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਜੋਗਿੰਦਰ ਪਾਲ ਨੰਦੂ, ਜਗਰੂਪ ਸਿੰਘ ਸੇਖਵਾਂ ਸਮੇਤ ਅਨੇਕ ਨੇਤਾਵਾਂ ਨੇ ਸ਼ਿਰਕਤ ਕੀਤੀ ਅਤੇ ਜਲਸਾ ਦੀ ਮੁਬਾਰਕਬਾਦ ਦਿੱਤੀ।
ਫ਼ੋਟੋ: ਕਾਦੀਆਂ ਜਲਸਾ ‘ਚ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਹੋਰ ਰਾਜਨੀਤਿਕ ਸ਼ਖ਼ਸੀਅਤਾਂ

Previous articleਸਿਵਲ ਸਰਜਨ ਗੁਰਦਾਸਪੁਰ ਦੀ ਟੀਮ ਨੇ ਜਲਸਾ ਸਲਾਨਾ ਦਾ ਦੌਰਾ ਕੀਤਾ
Next articleਯਾਦਗਾਰ ਹੋ ਨਿਬੜੀ ਸਰਕਾਰੀ ਸਕੂਲਾਂ ਦੀ ਮੈਗਾ ਮਾਪੇ ਅਧਿਆਪਕ ਦੀ ਇੰਸਪਾਇਰ ਮੀਟ 2.0
Editor-in-chief at Salam News Punjab

LEAVE A REPLY

Please enter your comment!
Please enter your name here