Home ਗੁਰਦਾਸਪੁਰ *ਐਲੀਮੈਂਟਰੀ ਟੀਚਰਜ ਯੂਨੀਅਨ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:) ਸਨਮਾਨਿਤ*

*ਐਲੀਮੈਂਟਰੀ ਟੀਚਰਜ ਯੂਨੀਅਨ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:) ਸਨਮਾਨਿਤ*

34
0

 

*ਬਟਾਲਾ 18 ਦਸੰਬਰ ( ਸਲਾਮ ਤਾਰੀ)*

*ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਡੀ.ਈ.ਓ. (ਐਲੀ: ਸਿੱ:) ਅਮਰਜੀਤ ਸਿੰਘ ਭਾਟੀਆ ਵੱਲੋਂ ਹੈੱਡ ਟੀਚਰਜ ਦੀਆਂ ਤਰੱਕੀਆਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਨ ਤੇ ਯੂਨੀਅਨ ਦੇ ਸੂਬਾਈ ਆਗੂ ਹਰਪ੍ਰੀਤ ਸਿੰਘ ਪਰਮਾਰ ਅਤੇ ਜ਼ਿਲ੍ਹਾ ਆਗੂ ਰਛਪਾਲ ਸਿੰਘ ਉਦੋਕੇ ਵੱਲੋਂ ਲੋਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਰਮਾਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਹੋਣ ਵਾਲੀਆਂ ਸੈਂਟਰ ਹੈੱਡ ਟੀਚਰਜ ਦੀਆਂ ਤਰੱਕੀਆਂ ਵੀ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾਣ ਇਸ ਦੌਰਾਨ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀ ਵਿਦੇਸ਼ ਛੁੱਟੀ ਤੇ ਲੱਗੀ ਸ਼ਰਤ ਕਿ ਟੀਚਰ ਸਿਰਫ਼ ਛੁੱਟੀਆਂ ਵਿੱਚ ਹੀ ਵਿਦੇਸ਼ ਜਾ ਸਕਦੇ ਹਨ। ਇਸ ਦੌਰਾਨ ਡੀ.ਈ.ਓ. ਐਲੀ: ਭਾਟੀਆ ਨੇ ਯਕੀਨ ਦੁਆਇਆ ਕਿ ਅਧਿਆਪਕਾਂ ਦੀ ਮੰਗਾਂ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਬੀ.ਐਮ. ਗਣਿਤ ਨਵਦੀਪ ਸਿੰਘ, ਭੁਪਿੰਦਰ ਸਿੰਘ ਦਿਉ , ਨਿਰਮਲ ਸਿੰਘ ਸੰਧੂ , ਲਖਬੀਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਅੰਮੋਨੰਗਲ , ਭੁਪਿੰਦਰ ਸਿੰਘ ਪੱਡਾ , ਜੁਗਰਾਜ ਸਿੰਘ ਕਾਹਲੋਂ, ਗਗਨਦੀਪ ਸਿੰਘ , ਗੁਰਵਿੰਦਰ ਸਿੰਘ ਮਧਰਾ, ਪਰਵਿੰਦਰ ਸਿੰਘ ਗੋਰਾਇਆ, ਨਰੇਸ਼ ਨਸੀਰਪੁਰ, ਲਖਬੀਰ ਸਿੰਘ ਅੰਮੋਨੰਗਲ , ਜਤਿੰਦਰ ਸਿੰਘ ਢਡਿਆਲਾ, ਰਣਜੀਤ ਸਿੰਘ ਪੱਡਾ, ਸੈਂਟਰ ਮੁੱਖ ਅਧਿਆਪਕ ਪਲਵਿੰਦਰ ਕੌਰ ਭੰਬੋਈ, ਗੁਰਪਿੰਦਰ ਕੌਰ, ਸੰਦੀਪ ਕੌਰ, ਰਜਿੰਦਰ ਸਿੰਘ ਬੱਦੋਵਾਲ, ਕੁਲਦੀਪ ਸਿੰਘ ਪੈਰੋਸ਼ਾਹ, ਦਲਜੀਤ ਸਿੰਘ ਕਲੇਰ, ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ। *

Previous articleਕੇਂਦਰੀ ਰਾਜ ਮੰਤਰੀ ਜੌਹਨ ਬਰਲਾ ਅਹਿਮਦੀਆ ਹੈਡ ਕਵਾਟਰ ਪਹੁੰਚੇ, ਕਿਹਾ ਘੱਟ ਗਿਣਤੀ ਦੀ ਮੰਗਾਂ ਨੂੰ ਤਰਜੀਹੀ ਆਧਾਰ ਤੇ ਮਨਜ਼ੂਰ ਕੀਤਾ ਜਾਵੇਗਾ
Next articleਬੀ.ਪੀ.ਈ.ਓ. ਵੱਲੋਂ ਸਕੂਲ ਮੁੱਖੀਆਂ ਤੇ ਮਿਡ-ਡੇ-ਮੀਲ ਕੁੱਕਾਂ ਨਾਲ ਮਹੱਤਵਪੂਰਨ ਮੀਟਿੰਗ ਆਯੋਜਿਤ
Editor-in-chief at Salam News Punjab

LEAVE A REPLY

Please enter your comment!
Please enter your name here