ਕਾਦੀਆਂ/14 ਦਸੰਬਰ (ਸਲਾਮ ਤਾਰੀ)
ਸ਼ਹਿਰ ਵਿੱਚ ਪੁਲੀਸ ਚੋਰੀਆਂ ਰੋਕਣ ‘ਚ ਬੁਰੀ ਤਰਾਂ ਨਾਕਾਮ ਹੋ ਗਈ ਹੈ। ਅਤੇ ਰੋਜ਼ਾਨਾ ਸ਼ਹਿਰ ਦੀ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀਆਂ ਹੋ ਰਹਿਆਂ ਹਨ। ਤਾਜਾL ਘਟਨਾ ‘ਚ ਸ਼ਹਿਰ ਦੀ ਮਸ਼ਹੂਰ ਦਿੱਲੀ ਬਾਜ਼ਾਰ ‘ਚ ਸਥਿਤ ਮੋਬਾਈਲਾਂ ਦੀ ਦੁਕਾਨ ਤੋਂ ਚੋਰ ਤਾਲੇ ਤੋੜ ਕੇ ਕੀਮਤੀ ਮੋਬਾਈਲ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧ ‘ਚ ਸ਼ਹਿਬਾਜ਼ ਨੇ ਦੱਸਿਆ ਕਿ ਚੋਰਾਂ ਨੇ ਦੇਰ ਰਾਤ ਉਨ੍ਹਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਇੱਕ ਲੱਖ ਰੁਪਏ ਤੋਂ ਵੱਧ ਮਾਲੀਅਤ ਦੇ ਮੋਬਾਈਲ ਚੋਰੀ ਕਰ ਲਏ ਹਨ। ਉਨ੍ਹਾਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਹੈ। ਚੋਰੀ ਦੀ ਇਹ ਘਟਨਾ ਸੀਸੀ ਟੀਵੀ ਕੈਮਰੇ ‘ਚ ਰਿਕਾਰਡ ਹੋ ਗਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫ਼ੋਟੋ: 1) ਪੁਲੀਸ ਮਾਮਲੇ ਦੀ ਜਾਣਕਾਰੀ ਹਾਸਲ ਕਰਦੇ ਹੋਏ
2) ਦੁਕਾਨ ਮਾਲਿਕ ਜਾਣਕਾਰੀ ਦਿੰਦੇ ਹੋਏ