Home ਗੁਰਦਾਸਪੁਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ...

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ

150
0

 

ਸ੍ਰੀ ਹਰਗੋਬਿੰਦਪੁਰ ਸਾਹਿਬ 2/7/2021( ਜਸਪਾਲ ਚੰਦਨ)
ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਚਲਾਏ ਜਾ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸਕੈਡਰੀ ਸਕੂਲ ਵਿਖੇ ਸਰਦਾਰ ਨਿਰਮਲ ਸਿੰਘ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਦਾਰ ਪਰਦੀਪ ਸਿੰਘ ਵਾਲੀਆ ਮੈਂਬਰ ਇੰਚਾਰਜ ਸਕੂਲ, ਅਵਤਾਰ ਸਿੰਘ ਮੈਂਬਰ ਚੀਫ ਖਾਲਸਾ ਦੀਵਾਨ ਤਰਲੋਚਨ ਸਿੰਘ ਮੈਂਬਰ ਚੀਫ਼ ਖਾਲਸਾ ਦੀਵਾਨ ਦੀ ਅਗਵਾਈ ਹੇਠ ਅਤੇ ਪ੍ਰਿੰਸੀਪਲ ਮੈਡਮ ਮਧੂ ਸਾਵਲ ਦੀ ਰਹਿਨੁਮਾਈ ਹੇਠ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ ਸਕੂਲ ਵਿੱਚ ਵੱਖ ਵੱਖ ਤਰਾਂ ਦੇ ਪੌਦੇ ਲਗਾਏ ਗਏ। ਜ਼ਿਕਰਯੋਗ ਹੈ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਚੀਫ਼ ਖਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਸਕੂਲਾਂ ਵਿੱਚ ਪੌਦੇ ਲਗਾਉਣ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਮੈਂਬਰ ਚੀਫ਼ ਖ਼ਾਲਸਾ ਦੀਵਾਨ ਨੂੰ ਸੌਪੀ ਗਈ ਹੈ ਅਤੇ ਉਹ ਆਪ ਖੁਦ ਵੱਖ-ਵੱਖ ਸਕੂਲਾਂ ਵਿਚ ਜਾ ਕੇ ਪੌਦੇ ਲਗਾਉਣ ਦੀ ਸੇਵਾ ਨਿਭਾ ਰਹੇ ਹਨ। ਇਸ ਮੌਕੇ ਪ੍ਰਿੰਸੀਪਲ ਮਧੂ ਸਾਵਲ, ਕੋਆਰਡੀਨੇਟਰ ਜਸਪਾਲ ਕੌਰ, ਕੋਆਰਡੀਨੇਟਰ ਕੁਲਵਿੰਦਰ ਕੌਰ, ਮਨਪ੍ਰੀਤ ਕੌਰ ਡੀ ਪੀ,ਪਰਮੀਤ ਸਿੰਘ, ਅਜੇ ਥਾਪਰ, ਨਵਜੋਤ ਕੌਰ, ਆਦਿ ਹਾਜ਼ਰ ਸਨ

Previous articleਸੈਕਰੇਡ ਸਟੈਨਫੋਰਡ ਸਕੂਲ ’ਚ ਆੱਨਲਾਈਨ ਮਨਾਇਆ ਰਾਸ਼ਟਰੀ ਡਾਕਟਰਸ ਡੇ
Next article*ਬਿਜਲੀ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਹੋਈ ਫੇਲ੍ਹ ਡਾ ਕੇਜੇ ਸਿੰਘ*

LEAVE A REPLY

Please enter your comment!
Please enter your name here