spot_img
Homeਮਾਝਾਗੁਰਦਾਸਪੁਰਅਹਿਮਦੀਆ ਮੁਸਲਿਮ ਜਮਾਤ ਵੱਲੋਂ ਸ਼ਹਿਰ ਦੀ ਸਫ਼ਾਈ ਕੀਤੀ

ਅਹਿਮਦੀਆ ਮੁਸਲਿਮ ਜਮਾਤ ਵੱਲੋਂ ਸ਼ਹਿਰ ਦੀ ਸਫ਼ਾਈ ਕੀਤੀ

 

ਕਾਦੀਆਂ 12 ਦਸੰਬਰ (ਮੁਨੀਰਾ ਸਲਾਮ ਤਾਰੀ)
ਅੱਜ ਅਹਿਮਦੀਆ ਮੁਸਲਿਮ ਜਮਾਤ ਵੱਲੋਂ ਪੂਰੇ ਸ਼ਹਿਰ ‘ਚ ਸਫ਼ਾਈ ਕੀਤੀ ਗਈ। ਇਸ ਮੌਕੇ ਤੇ ਵੱਖ ਵੱਖ ਮੁਹੱਲਿਆਂ ਚ ਟੀਮਾਂ ਬਣਾ ਕੇ ਸਫ਼ਾਈ ਕੀਤੀ ਗਈ। ਜਮਾਤੇ ਅਹਿਮਦੀਆ 23 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਜਲਸਾ ਸਾਲਾਨਾ ਕਾਦੀਆਂ ‘ਚ ਆਯੋਜਿਤ ਕਰ ਰਹੀ ਹੈ। ਇਸੇ ਗੱਲ ਨੂੰ ਮੱਦੇਨਜ਼ਰ ਰੱਖਦੀਆਂ ਜਮਾਤ ਵੱਲੋਂ ਸ਼ਹਿਰ ‘ਚ ਸਫ਼ਾਈ ਅਭਿਆਨ ਚਲਾਇਆ ਗਿਆ।


ਗਲੀ ਮੁਹੱਲਿਆਂ ‘ਚ ਲੱਗੇ ਗੰਦਗੀ ਦੇ ਢੇਰਾਂ ਨੂੰ ਚੁੱਕਿਆ ਗਿਆ। ਇਸ ਮੌਕੇ ਤੇ ਕਾਜ਼ੀ ਸ਼ਾਹਿਦ ਅਹਿਮਦ ਨੇ ਦੁਆ ਕਰਵਾਈ।
ਫ਼ੋਟੋ: ਕਾਦੀਆਂ ‘ਚ ਸਫ਼ਾਈ ਕਰਦੇ ਅਹਿਮਦੀਆ ਜਮਾਤ ਦੇ ਲੋਕ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments