spot_img
Homeਮਾਝਾਗੁਰਦਾਸਪੁਰਕਾਲਜ ਦੇ ਲਾਇਬ੍ਰੇਰੀ ਵਿਭਾਗ ਵੱਲੋਂ ਪੰਜਾਬੀ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ

ਕਾਲਜ ਦੇ ਲਾਇਬ੍ਰੇਰੀ ਵਿਭਾਗ ਵੱਲੋਂ ਪੰਜਾਬੀ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ

ਕਾਦੀਆਂ 25  ਨਵੰਬਰ (ਮੁਨੀਰਾ ਸਲਾਮ ਤਾਰੀ)ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਲਾਇਬਰੇਰੀ ਵਿਭਾਗ ਵੱਲੋਂ ਪੰਜਾਬੀ ਨੂੰ ਸਮਰਪਿਤ ਇਕ ਪੁਸਤਕ ਪ੍ਰਦਰਸ਼ਨੀ ਲਾਇਬ੍ਰੇਰੀਅਨ  ਪ੍ਰੋਫ਼ੈਸਰ    ਹਰਜਿੰਦਰ ਸਿੰਘ ਦੀ ਅਗਵਾਈ ਹੇਠ ਲਗਾਈ ਗਈ  ।  ਇਸ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਨੇ ਕਰਦਿਆਂ ਕਿਹਾ ਕੀ  ਪੁਸਤਕਾਂ ਤੋਂ ਬਗੈਰ ਸਾਡਾ ਗਿਆਨ ਅਧੂਰਾ ਹੈ ।  ਮਨੁੱਖ ਦੀ ਸ਼ਖ਼ਸੀਅਤ ਉਸਾਰੀ ਵਿਚ ਪੁਸਤਕਾਂ ਦਾ ਗਿਆਨ ਬਹੁਤ ਲਾਭਕਾਰੀ ਹੈ  । ਨਾਮਵਰ ਲੇਖਕਾਂ ਦਾ ਜੀਵਨ ਵਿਚਾਰ ਪੜ੍ਹਨ ਨਾਲ ਸਮਾਜ ਨੂੰ ਨਵੀਂ ਸੇਧ ਮਿਲਦੀ ਹੈ । ਪੰਜਾਬੀ ਮਹੀਨੇ ਦੇ ਸਬੰਧ ਵਿੱਚ ਲਾਇਬ੍ਰੇਰੀ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਹੋਰ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਜੇਕਰ ਅਸੀਂ ਸਹੀ ਅਰਥਾਂ ਵਿਚ ਸਤਿਕਾਰ ਭੇਟ ਕਰਨਾ ਹੈ ਤਾਂ  ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਨਾਲ ਜੁੜਨ ਦੀ ਲੋੜ ਹੈ  । ਕਾਲਜ ਲਾਇਬਰੇਰੀ ਕੋਲ  ਪੰਜਾਬੀ ਤੇ ਪੰਜਾਬੀਅਤ ਨਾਲ ਜੁੜੀਆਂ ਪੁਸਤਕਾਂ ਦਾ ਸਰਮਾਇਆ ਹੈ  । ਇਸ ਨੂੰ ਵਿਦਿਆਰਥੀ ਵਰਗ ਜ਼ਰੂਰ ਪੜ੍ਹਨ ਪੁਸਤਕ ਪ੍ਰਦਰਸ਼ਨੀ ਦੌਰਾਨ ਪੰਜਾਬੀ ਸਾਹਿਤ ਦੇ ਉੱਘੇ ਲੇਖਕਾਂ ਜਿਵੇਂ ਭਾਈ ਵੀਰ ਸਿੰਘ ਨਾਵਲਕਾਰ  ,ਨਾਨਕ ਸਿੰਘ , ਜਸਵੰਤ ਸਿੰਘ , ਕੰਵਲ ਗੁਰਦਿਆਲ ਸਿੰਘ ,  ਅਮ੍ਰਿਤਾ ਪ੍ਰੀਤਮ  ,ਪ੍ਰੋਫੈਸਰ ਮੋਹਨ ਸਿੰਘ , ਸ਼ਿਵ ਕੁਮਾਰ ਬਟਾਲਵੀ , ਸੁਰਜੀਤ ਪਾਤਰ ਸਮੇਤ ਕਈ ਨਾਮਵਰ ਸਾਹਿਤਕਾਰਾਂ ਦੀਆਂ ਪੁਸਤਕਾਂ , ਆਲੋਚਨਾ  ਪੁਸਤਕਾਂ  ‘ਭਾਸ਼ਾ ਵਿਗਿਆਨ  ,ਸਭਿਆਚਾਰ ‘ਤੇ ਲੋਕਧਾਰਾ ਆਦਿ ਵਿਸ਼ਿਆਂ ਦੀਆਂ ਪੁਸਤਕਾਂ ਵਿਭਾਗ ਵੱਲੋਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ । ਵਿਦਿਆਰਥੀਆਂ ਵੱਲੋਂ ਪੁਸਤਕ ਪ੍ਰਦਰਸ਼ਨੀ ਦੌਰਾਨ ਦਿਲਚਸਪੀ ਦਿਖਾਈ ਗਈ ।  ਇਸ ਮੌਕੇ ਲਾਏਬਰੇਰੀ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਜਿੰਦਰ ਸਿੰਘ ,ਪ੍ਰੋਫੈਸਰ ਬਲਵੀਰ ਕੌਰ , ਡਾਕਟਰ ਸਿਮਰਤਪਾਲ ਸਿੰਘ , ਸਹਾਇਕ ਲਾਇਬ੍ਰੇਰੀਅਨ ਮੈਡਮ ਵੰਦਨਾ , ਜੋਤੀਬਾਲਾ    ਸਮੇਤ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
ਫੋਟੋ  :  —-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਲਾਇਬਰੇਰੀ ਵਿਭਾਗ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਦੌਰਾਨ ਪ੍ਰਿੰਸੀਪਲ ਡਾਕਟਰ ਹੁੰਦਲ ਵਿਭਾਗ ਦੇ ਮੁਖੀ ਪ੍ਰੋਫੈਸਰ  ਹਰਜਿੰਦਰ ਸਿੰਘ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments