spot_img
Homeਦੋਆਬਾਕਪੂਰਥਲਾ-ਫਗਵਾੜਾਕੋਵਿਡ ਦਾ ਦੌਰ ਡਾਕਟਰਾਂ ਲਈ ਚੁਣੋਤੀਪੂਰਨ – ਸਿਵਲ ਸਰਜਨ ਨਹੀਂ ਭੁਲਾਇਆ ਜਾ...

ਕੋਵਿਡ ਦਾ ਦੌਰ ਡਾਕਟਰਾਂ ਲਈ ਚੁਣੋਤੀਪੂਰਨ – ਸਿਵਲ ਸਰਜਨ ਨਹੀਂ ਭੁਲਾਇਆ ਜਾ ਸਕਦਾ ਡਾਕਟਰਾਂ ਦਾ ਯੋਗਦਾਨ ਰਾਸ਼ਟਰੀ ਡਾਕਟਰਜ ਡੇ ਮਣਾਇਆ

 

ਕਪੂਰਥਲਾ, 1 ਜੁਲਾਈ (. ਮੀਨਾ ਗੋਗਨਾ )

ਕੋਵਿਡ ਮਹਾਂਮਾਰੀ ਦੇ ਦੌਰ ਵਿਚ ਡਾਕਟਰਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਸਮੁੱਚੀ ਮਾਨਵਤਾ ਦੇ ਭਲੇ ਲਈ ਦਿਨ ਰਾਤ ਮਿਹਨਤ ਕੀਤੀ ਤੇ ਅਜੇ ਵੀ ਕਰ ਰਹੇ ਹਨ।ਇਹ ਸ਼ਬਦ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਰਾਸ਼ਟਰੀ ਡਾਕਟਰਜ ਡੇ ਦੇ ਸੰਬੰਧ ਵਿਚ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਇਸ ਕਠਿਨ ਦੌਰ ਵਿਚ ਕਈ ਡਾਕਟਰਾਂ ਨੇ ਆਪਣੀਆਂ ਅਨਮੋਲ ਜਾਨਾਂ ਵੀ ਗੁਆ ਦਿੱਤੀਆਂ। ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਕਿਹਾ ਕਿ ਕੋਵਿਡ ਦਾ ਦੌਰ ਡਾਕਟਰਾਂ ਲਈ ਬਹੁਤ ਹੀ ਚੁਣੋਤੀਪੂਰਨ ਰਿਹਾ ਹੈ ਪਰ ਉਹ ਆਪਣੇ ਫਰਜ ਤੋਂ ਪਿੱਛੇ ਨਹੀਂ ਹਟੇ । ਉਨ੍ਹਾਂ ਡਾਕਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾਕਟਰ ਸਮਾਜ ਦਾ ਇੱਕ ਅਣਿਖੜਵਾਂ ਅੰਗ ਹੈ ਤੇ ਸਮਾਜ ਵਿੱਚ ਉੁਸ ਦਾ ਇੱਕ ਮਹੱਤਵਪੂਰਨ ਸਥਾਨ ਹੈ।ਇਸ ਮੌਕੇ ਤੇ ਕੋਵਿਡ ਦੌਰਾਨ ਆਪਣੀ ਜਾਨ ਗੁਆ ਚੁੱਕੇ ਡਾਕਟਰਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਪ੍ਰੋਫੈਸ਼ਨ ਹੈ ਜੋ ਆਪਣੇ ਮਰੀਜ ਨੂੰ ਨਵਾਂ ਜੀਵਨ ਪ੍ਰਦਾਨ ਕਰਨ ਦੀ ਸਮੱਰਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਹੀ ਹੈ ਜੋ ਮਾਨਵ ਜੀਵਨ ਦੀ ਦਰਦ ਤੇ ਪੀੜਾ ਨੂੰ ਸਮੱਝਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰ ਵਿੱਚ ਡਾਕਟਰ ਫਰੰਟ ਤੇ ਇਸ ਮਹਾਂਮਾਰੀ ਤੋਂ ਸਮੁੱਚੀ ਮਾਨਵਤਾ ਨੂੰ ਬਚਾਉਣ ਵਿੱਚ ਜੁਟੇ ਹੋਏ ਹਨ ਤੇ ਇਸ ਦੌਰ ਵਿੱਚ ਡਾਕਟਰ ਮਰੀਜ ਲਈ ਕਿਸੇ ਆਸ਼ਾ ਦੀ ਕਿਰਨ ਤੋਂ ਘੱਟ ਨਹੀਂ ਹਨ।ਇਸ ਮੌਕੇ ਉਨ੍ਹਾਂ ਜਿਲੇ ਦੇ ਸਾਰੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਦੀ ਵੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਰੋਸ਼ਣਮਈ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੂ ਸ਼ਰਮਾ,ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਾਰਿਕਾ ਦੁੱਗਲ, ਜਿਲਾ ਟੀਕਾਕਰਨ ਅਫਸਰ ਡਾ.ਰਣਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ, ਡਾ.ਸੰਦੀਪ ਭੋਲਾ, ਡਾ.ਰਵਜੀਤ ਸਿੰਘ, ਡਾ.ਸਿੰਮੀ ਧਵਨ, ਡਾ. ਕਮਲਜੀਤ ਕੌਰ, ਡਾ.ਹਰਪ੍ਰੀਤ ਮੋਮੀ, ਡਾ.ਗੁਰਦੇਵ ਭੱਟੀ, ਡਾ.ਮੋਹਨਪ੍ਰੀਤ ਸਿੰਘ, ਡਾ.ਅਮਨਜੋਤ ਕੌਰ, ਡਾ.ਅਮਨਦੀਪ ਸਿੰਘ, ਡਾ.ਸੁਖਵਿੰਦਰ ਕੌਰ, ਸੁਪਰੀਟੈਂਡੇਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਕੌਰ, ਰਵਿੰਦਰ ਜੱਸਲ ਬੀਈਈ ਵੀ ਹਾਜਰ ਸਨ।

RELATED ARTICLES
- Advertisment -spot_img

Most Popular

Recent Comments