Home ਗੁਰਦਾਸਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔਲਖ ਵਿਖੇ ਡੇਂਗੂ ਮਲੇਰੀਆ ਸਬੰਧੀ ਬਚਿਆਂ ਨੂੰ ਜਾਗਰੂਕ...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔਲਖ ਵਿਖੇ ਡੇਂਗੂ ਮਲੇਰੀਆ ਸਬੰਧੀ ਬਚਿਆਂ ਨੂੰ ਜਾਗਰੂਕ ਕੀਤਾ ਗਿਆ

94
0

ਕਾਦੀਆਂ 19 ਨਵੰਬਰ (ਮੁਨੀਰਾ ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਮਾਂਡੀ ਜੀ ਦੇ ਦਿਸਾ ਨਿਰਦੇਸ , ਐਪੀਡੀਮੋਲੋਜਿਸਟ ਪ੍ਰਭਜੋਤ ਕਲਸੀ ਅਤੇ ਸੀਨੀਅਰ ਮੈਡੀਕਲ ਅਫਸਰ ਜਤਿੰਦਰ ਭਾਟੀਆ ਜੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔਲਖ ਵਿਖੇ ਡੇਂਗੂ ਮਲੇਰੀਆ ਸਬੰਧੀ ਬਚਿਆਂ ਨੂੰ ਜਾਗਰੂਕ ਕੀਤਾ ਗਿਆ ।ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸਾਨੂੰ ਆਪਣੇ ਘਰਾਂ ਵਿੱਚ ਅਤੇ ਘਰਾਂ ਦੇ ਬਾਹਰ ਜ਼ਿਆਦਾ ਦਿਨ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਤਾਂ ਜੋ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ । ਉਨ੍ਹਾਂ ਦਸਿਆ ਕਿ ਘਰਾਂ ਵਿਚ ਕੂਲਰਾਂ ਗਮਲਿਆਂ ਟੁੱਟੇ ਭੱਜੇ ਬਰਤਨਾਂ ਟਾਇਰਾਂ ਆਦਿ ਵਿਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ । ਆਪਣੇ ਆਲੇ-ਦੁਆਲੇ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਕਿ ਸ਼ੁਕਰਵਾਰ ਨੂੰ ਡਰਾਈ ਡੇ ਅਤੇ ਹਰ ਐਤਵਾਰ ਡੇਂਗੂ ਤੇ ਵਾਰ ਕਰਕੇ ਮਨਾਇਆ ਜਾਵੇ, ਇਸ ਮੌਕੇ ਸਕੂਲ ਪ੍ਰਿੰਸੀਪਲ , ਅਧਿਆਪਕ ,ਜਤਿੰਦਰ ਸਿੰਘ ਐਸ ਟੀ ਐਸ, ਅਤੇ ਪ੍ਰਜੀਤ ਸਿੰਘ ਸਿਹਤ ਅਧਿਕਾਰੀ ਹਾਜਰ ਸਨ।

Previous articleकोहिनूर पब्लिक स्कूल में वार्षिक पुरस्कार वितरण समारोह करवाया गया
Next articleअध्यापक पर्व मुकाबलों में सीनियर सेकेंडरी स्कूल तिबड़ की एसएसटी अध्यापिका रणजीत कौर ने राज्य भर में पाया पहला स्थान
Editor-in-chief at Salam News Punjab

LEAVE A REPLY

Please enter your comment!
Please enter your name here