Home ਗੁਰਦਾਸਪੁਰ ਤੇਜਸਭਾਈ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ

ਤੇਜਸਭਾਈ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ

106
0

ਕਾਦੀਆ 15 ਨਵੰਬਰ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਗੁਜਰਾਤ ਦੇ ਜਿਲ੍ਹਾ ਰਾਜਕੋਟ, ਹਲਕਾ ਜਸਦਨ ਵਿਖੇ ਪਹੁੰਚ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇਜਸਭਾਈ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ । ਅੱਜ ਆਮ ਆਦਮੀ ਪਾਰਟੀ ਹਲਕਾ ਜਸਦਨ ਨੂੰ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਕਾਂਗਰਸ ਪਾਰਟੀ ਦੇ ਮੌਜੂਦਾ ਬਲਾਕ ਸੰਮਤੀ ਮੈਂਬਰ ਰਣਛੋੜ ਭਾਈ ਆਪਣੇ ਸਾਥੀਆਂ ਸਮੇਤ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ । ਸੇਖਵਾਂ ਸਾਬ ਜੀ ਵਲੋਂ ਜਿਲਾ ਰਾਜਕੋਟ ਦੇ ਵੱਖ ਵੱਖ ਪਿੰਡਾਂ, ਕਸਬਿਆਂ ਵਿਚ ਜਾ ਕੇ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ । ਸੇਖਵਾਂ ਸਾਹਿਬ ਨੇ ਕਿਹਾ ਕੀ ਇਸ ਵਾਰ ਲੋਕ ਗੁਜਰਾਤ ਵਿੱਚ ਵੀ ਬਦਲ ਲੈ ਕੇ ਆਉਣਗੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ । ਪੰਜਾਬ ਵਾਂਗ ਗੁਜਰਾਤ ਵੀ ਹੁਣ ਬਦਲਾ ਦੇ ਹੱਕ ਵਿੱਚ ਭੁਗਤੇਗਾ ਅਤੇ ਇਕ ਇਮਾਨਦਾਰ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੈਕੇ ਆਵੇਗਾ । ਇਸ ਮੌਕੇ ਸਥਾਨਕ ਵਰਕਰ ਵਿਪੁੱਲ ਭਾਈ, ਰਵਿੰਦਰਾ ਭਾਈ, ਪਰੇਸ਼ ਭਾਈ, ਸੁਰੇਸ਼ ਭਾਈ, ਧਵਲ ਭਾਈ, ਹੀਤੇਸ਼ ਭਾਈ, ਭਰਤ ਭਾਈ, ਸੰਦੀਪ ਭਾਈ, ਜਿੱਗਨੇਸ਼ ਭਾਈ, ਮਾਈਊਰ ਭਾਈ, ਰਮੇਸ਼ ਭਾਈ, ਵਿਪਿਨ ਭਾਈ, ਪਾਇਲ ਬਹਿਣ, ਰਿੰਕਲ ਬਹਿਣ, ਮਿੱਤਲ ਬਹਿਣ, ਸੁਰੋਜ ਬਹਿਣ ਆਦਿ ਹਾਜ਼ਰ ਸਨ ।

Previous articleਨਾਮਵਰ ਕਮਲਜੀਤ ਖੇਡਾਂ 11,12,13,14 ਦਸੰਬਰ ਨੂੰ ਕਰਵਾਈਂਆਂ ਜਾਣਗੀਆਂ
Next articleਨਵਜਾਤ ਸ਼ਿਸ਼ੂ ਸੁਰੱਖਿਆ ਹਫਤਾ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ
Editor-in-chief at Salam News Punjab

LEAVE A REPLY

Please enter your comment!
Please enter your name here