Home ਗੁਰਦਾਸਪੁਰ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿੱਚ ਵੱਖ-ਵੱਖ ਸਿਹਤ ਪ੍ਰੋਗਰਾਮ ਕਰਵਾਏ

ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿੱਚ ਵੱਖ-ਵੱਖ ਸਿਹਤ ਪ੍ਰੋਗਰਾਮ ਕਰਵਾਏ

124
0

ਬਟਾਲਾ, 14 ਨਵੰਬਰ ( ਮੁਨੀਰਾ ਸਲਾਮ ਤਾਰੀ) ਅੱਜ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿੱਚ ਵੱਖ-ਵੱਖ ਸਿਹਤ ਪ੍ਰੋਗਰਾਮ ਕਰਵਾਏ ਗਏ, ਜਿਸ ਵਿੱਚ ਮਰੀਜਾਂ ਨੂੰ ਵੱਖ-ਵੱਖ ਸਿਹਤ ਬੀਮਾਰੀਆਂ ਬਾਰੇ ਦੱਸਿਆ ਗਿਆ ।
ਸਭ ਤੋ ਪਹਿਲਾ ਵਿਸਵ ਸ਼ੂਗਰ ਦਿਵਸ ਮਨਾਇਆ ਗਿਆ, ਜਿਸ ਵਿੱਚ ਡਾਕਟਰ ਲਲਿਤ ਮੋਹਨ ਅਤੇ ਐਨ ਸੀ ਡੀ ਸਟਾਫ ਨੇ ਮਰੀਜਾਂ ਨੂੰ ਸੂਗਰ ਦੀਆਂ ਬੀਮਾਰੀਆਂ ਬਾਰੇ ਵਿਸਥਾਰਪੂਰਵਕ ਦੱਸਿਆ ।
ਇਸ ਤੋ ਇਲਾਵਾ ਵਿਸ਼ਵ ਨਿਮੋਨੀਆਂ ਦਿਵਸ ਵੀ ਮਨਾਇਆ ਗਿਆ ,ਜਿਸ ਵਿੱਚ ਬੱਚਿਆ ਦੇ ਮਾਹਿਰ ਡਾਕਟਰ ਰਵਿੰਦਰ ਸਿੰਘ ਨੇ ਛੋਟਿਆ ਬੱਚਿਆਂ ਦੇ ਨਾਲ ਆਏ ਪ੍ਰੀਵਾਰਿਕ ਮੈਬਰਾ ਨੂੰ ਨਿਮੋਨੀਆ ਤੋ ਬਚਣ ਦੇ ਸੁਝਾਅ ਦਿੱਤੇ।
ਇਸ ਤੋ ਇਲਾਵਾ ਦੰਦਾਂ ਦਾ ਪੰਦਰਵਾੜਾ ਕੈਂਪ ਜੋ ਕਿ ਮਿਤੀ 14 ਤੋ 29 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਡਾ: ਰਵਿੰਦਰ ਸਿੰਘ ਐਂਸ ਐਮ ੳ ਸਿਵਲ ਹਸਪਤਾਲ ਬਾਟਾਲਾ ਨੇ ਕੀਤਾ ,ਇਸ ਕੈਂਪ ਵਿੱਚ ਦੰਦਾਂ ਦਾ ਮੁਫਤ ਚੈਕਅੱਪ ,ਨਵੇ ਦੰਦ ਲਗਾਉਣਾ,ਦੰਦਾ ਦੀ ਹਰ ਬਿਮਾਰੀ ਦਾ ਇਲਾਜ ਮੁਫਤ ਕੀਤਾ ਜਾਵੇਗਾ । ਇਸ ਵਿੱਚ ਵੱਖ-ਵੱਖ ਇਲਾਕਿਆ ਵਿੱਚ ਟੀਮਾਂ ਜਾ ਕੇ ਦੰਦਾ ਦੀਆ ਬੀਮਾਰੀਆਂ ਅਤੇ ਦੰਦਾ ਦੀ ਸੰਭਾਲ ਬਾਰੇ ਜਾਗਰੂਕ ਕਰਨਗੀਆ । ਇਸ ਕੈਂਪ  ਵਿੱਚ ਡਾ: ਸੰਜੀਵ ਭੱਲਾ ਵਿਸੇਸ ਤੌਰ ਤੇ ਹਾਜਿਰ ਹੋਏ   ।

Previous articleਡਿਪਟੀ ਡੀ.ਈ.ਓ. ਬਲਬੀਰ ਸਿੰਘ ਵੱਲੋਂ ਸਕੂਲਾਂ ਦਾ ਦੌਰਾ ਕਰਕੇ ਬਾਲ ਦਿਵਸ ਦੀ ਵਧਾਈ ਦਿੱਤੀ
Next articleਨਾਮਵਰ ਕਮਲਜੀਤ ਖੇਡਾਂ 11,12,13,14 ਦਸੰਬਰ ਨੂੰ ਕਰਵਾਈਂਆਂ ਜਾਣਗੀਆਂ
Editor-in-chief at Salam News Punjab

LEAVE A REPLY

Please enter your comment!
Please enter your name here