spot_img
Homeਮਾਝਾਗੁਰਦਾਸਪੁਰਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਦੇ ਸਬੰਧ ਵਿੱਚ ਸਕੂਲ ਵਿਦਿਆਰਥੀਆਂ ਦੇ ਕਲਾਤਮਕ...

ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਦੇ ਸਬੰਧ ਵਿੱਚ ਸਕੂਲ ਵਿਦਿਆਰਥੀਆਂ ਦੇ ਕਲਾਤਮਕ ਮੁਕਾਬਲੇ ਕਰਵਾਏ ਗਏ । ਜਾਗਰੂਕਤਾ ਸਮਾਗਮ ਕਰਵਾਇਆ ।

ਕਾਦੀਆਂ 5 ਨਵੰਬਰ(ਸਲਾਮ ਤਾਰੀ)

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ ਹੇਠ ਮਾਨਯੋਗ ਨਵਦੀਪ ਕੌਰ ਗਿੱਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਕਮ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀ ਯੋਗ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਬਾਰੇ ਜਾਗਰੂਕ ਕਰਨ ਲਈ ਸਕੂਲ ਵਿਦਿਆਰਥੀਆਂ ਦਾ ਬੈਨਰ ਤਿਆਰ ਕਰਨ ,ਸਲੋਗਨ ਲਿਖਣ , ਤੇ ਪੋਸਟਰ ਬਣਾਉਣ ਦਾ ਮੁਕਾਬਲਾ ਆਯੋਜਿਤ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਜਾਗਰੂਕਤਾ ਸਮਾਗਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀ ਵਰਗ ਨੂੰ ਆਪਣੇ ਮੌਲਿਕ ਅਧਿਕਾਰਾਂ ਅਤੇ ਕਰਤਵਾਂ ਬਾਰੇ ਜਾਣੂ ਕਰਵਾਇਆ । ਲੈਕਚਰਾਰ ਸਿਮਰਨਜੀਤ ਕੌਰ ਵੱਲੋਂ ਮੰਚ ਦਾ ਸੰਚਾਲਨ ਕਰਦਿਆਂ ਵਿਦਿਆਰਥੀ ਵਰਗ ਨੂੰ ਸੰਵਿਧਾਨਕ ਅਧਿਕਾਰਾਂ ਦੀ ਸਹੀ ਵਰਤੋਂ ਤੇ ਆਪਣੇ ਕਰਤਵਾਂ ਪ੍ਰਤੀ ਸਤਿਕਾਰ ਭਾਵਨਾ ਰੱਖਦੇ ਹੋਏ ਪੂਰੀ ਤਰ੍ਹਾਂ ਇਨ੍ਹਾਂ ਨੂੰ ਨਿਭਾਉਣ ਦੀ ਅਪੀਲ ਕੀਤੀ । ਮੁਕਾਬਲੇ ਚ ਤਮਨਪ੍ਰੀਤ ਕੌਰ ਗਿਆਰ੍ਹਵੀਂ ਜਮਾਤ ਪਹਿਲੇ ਸਥਾਨ ਤੇ ਰਹੇ , ਜਦਕਿ ਨਵਦੀਪ ਕੌਰ ਬਾਰ੍ਹਵੀਂ ਜਮਾਤ ਦੂਸਰੇ ਸਥਾਨ ਤੇ ਰਹੀ , ਕਸ਼ਿਸ਼ ਬਾਰ੍ਹਵੀਂ ਜਮਾਤ ਤੀਸਰੇ ਸਥਾਨ ਤੇ ਰਹੀ ,ਜਦਕਿ ਸੁਖ ਪਵਨ ਕੌਰ ਬਾਰ੍ਹਵੀਂ ਜਮਾਤ ਨੂੰ ਵਿਸ਼ੇਸ਼ ਇਨਾਮ ਦੇ ਕੇ ਨਿਵਾਜ਼ਿਆ ਗਿਆ । ਇਸ ਮੌਕੇ ਸਕੂਲ ਅਧਿਆਪਕਾ ਲੈਕਚਰਾਰ ਸਿਮਰਨਜੀਤ ਕੌਰ ਤੋਂ ਇਲਾਵਾ ਰਵਿੰਦਰ ਸਿੰਘ ,ਦਲਜੀਤ ਕੌਰ , ਬਲਵੀਰ ਕੌਰ ,ਨੀਰੂ ਬਾਲਾ ,ਅਨਾਮਿਕਾ , ਮਿਤਾਲੀ , ਅਮਤੁੱਲ ਮਤੀਨ ,ਅਮਨਦੀਪ ਕੌਰ ਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਹਾਜ਼ਰ ਸਨ ।
ਫੋਟੋ :—-ਜਾਗਰੂਕਤਾ ਮੁਕਾਬਲੇ ਦੌਰਾਨ ਭਾਗ ਲੈਣ ਵਾਲੇ ਵਿਦਿਆਰਥੀ ਅਧਿਆਪਕਾਂ ਦੇ ਨਾਲ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments