Home ਅੰਮ੍ਰਿਤਸਰ ਏ ਡੀ ਸੀ ਵੱਲੋਂ ਹੋਲੋਗ੍ਰਾਮ ਤੇ ਕਿਊ ਆਰ ਕੋਡ ਵਾਲੇ ਆਈ. ਕਾਰਡ...

ਏ ਡੀ ਸੀ ਵੱਲੋਂ ਹੋਲੋਗ੍ਰਾਮ ਤੇ ਕਿਊ ਆਰ ਕੋਡ ਵਾਲੇ ਆਈ. ਕਾਰਡ ਵੰਡਣ ਦੀ ਸ਼ੁਰੂਆਤ . ਸਤੰਬਰ ਮਹੀਨੇ ਦੌਰਾਨ ਰਜਿਸਟਰਡ 9198 ਵੋਟਰਾਂ ਦੇ ਆਈ. ਕਾਰਡ ਬਣੇ

218
0

ਕਾਦੀਆਂ , 4 ਨਵੰਬਰ (ਮੁਨੀਰਾ ਸਲਾਮ ਤਾਰੀ)—

ਹੁਣ ਜ਼ਿਲੇ ਦੇ ਵੋਟਰਾਂ ਨੂੰ ਵੀ ਹਲੋਗ੍ਰਾਮ ਅਤੇ ਕਿਊ ਆਰ ਕੋਡ ਵਾਲੇ ਸੁਰੱਖਿਅਤ ਵੋਟਰ ਕਾਰਡ (ਆਈ. ਕਾਰਡ) ਮਿਲਣਗੇ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਜਨਾਬ ਮੁਹੰਮਦ ਇਸ਼ਫਾਕ ਅਤੇ ਏ ਡੀ ਸੀ ਨਿਧੀ ਕੁਮੰਦ ਬਾਂਬਾ ਨੇ ਜ਼ਿਲਾ ਪੱਧਰੀ ਸਮਾਰੋਹ ਦੌਰਾਨ ਅੱਜ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਵੋਟਰਾਂ ਨੂੰ ਆਈ. ਕਾਰਡ ਵੰਡਣ ਦੀ ਸ਼ੁਰੂਆਤ ਕੀਤੀ। ਏ.ਡੀ. ਸੀ. ਨੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਇਕ
ਪ੍ਰੋਗਰਾਮ ਦੌਰਾਨ ਕਿਹਾ ਕਿ ਵੋਟਰਸੂਚੀ ਨੂੰ ਜ਼ਿਆਦਾ ਪਾਰਦਰਸ਼ੀ ਅਤੇ ਤਰੁੱਟੀਮੁਕਤ ਬਣਾਉਣ ਦੇ ਉਦੇਸ਼ ਨਾਲ ਚੋਣ ਕਮਿਸ਼ਨ ਨੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੇ ਨਾਲ ਹੀ ਅਜਿਹੇ ਪਛਾਣ ਪੱਤਰ ਜਾਰੀ ਕਰਨ | ਦਾ ਵੀ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਤੰਬਰ ਮਹੀਨੇ ਦੌਰਾਨ ਰਜਿਸਟਰਡ 9198 ਵੋਟਰਾਂ ਦੇ ਆਈ ਡੀ ਕਾਰਡ ਤਿਆਰ ਕੀਤੇ ਗਏ ਹਨ ਅੱਜ ਕੁਝ ਵੋਟਰਾਂ ਨੂੰ ਆਈਡੀ ਕਾਰਡ ਦਿੱਤੇ ਜਾ ਰਹੇ ਹਨ ਜਦਕਿ ਬਾਕੀ ਵੋਟਰਾਂ ਨੂੰ ਸਪੀਡ ਪੋਸਟ ਰਾਹੀਂ ਭੇਜੇ ਜਾਣਗੇ ।
ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਚੋਣ ਕਾਨੂੰਗੋ ਮਨਜਿੰਦਰ ਸਿੰਘ ਵੀ ਮੌਜੂਦ ਸਨ ।
ਕੈਪਸ਼ਨ

ਏ.ਡੀ. ਸੀ. ਨਿਧੀ ਕੁਮੁਦ ਬਾਂਬਾ ਇਕ ਵੋਟਰ ਨੂੰ ਹੋਲੰਗ੍ਰਾਮ ਅਤੇ ਕਿਊ ਆਰ ਕੋਡ ਵਾਲਾ ਆਈ. ਕਾਰਡ ਦਿੰਦੇ ਹੋਏ, ਨਾਲ ਹਨ ਸੀਨੀਅਰ ਇਲੈਕਸ਼ਨ ਕਾਨੂੰਗੋ ਮਨਜਿੰਦਰ ਸਿੰਘ

Previous articleਅੱਜ ਕਾਦੀਆਂ ਵਿਖੇ ਗੁਰਦੁਆਰਾ ਤੇਗ ਬਹਾਦਰ ਰੇਲਵੇ ਰੋਡ ਕਾਦੀਆਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ।
Next articleਸਿਹਤ ਵਿਭਾਗ ਕਾਦੀਆਂ ਵੱਲੋਂ ਅਲੱਗ ਅਲੱਗ ਸਕੂਲਾਂ ਅਤੇ ਕਾਲਜਾ ਵਿੱਚ ਜਾਕੇ ਡ੍ਰਾਈਡੇ ਸਬੰਧੀ ਜਾਨਕਾਰੀ ਦਿੱਤੀ
Editor-in-chief at Salam News Punjab

LEAVE A REPLY

Please enter your comment!
Please enter your name here