Home ਗੁਰਦਾਸਪੁਰ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲਾ ਪੱਧਰ ਤੇ...

ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲਾ ਪੱਧਰ ਤੇ ਜਿੱਤੇ ਮੈਡਲ

182
0

ਕਾਦੀਆਂ 3 ਨਵੰਬਰ (ਮੁਨੀਰਾ ਸਲਾਮ ਤਾਰੀ)

ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਵਿਦਿਆਰਥਣਾਂ ਨੇ ਚਾਰ ਸੋਨੇ ਦੇ , ਤਿੰਨ ਚਾਂਦੀ ਅਤੇ ਇੱਕ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ ਹੈ । ਸਕੂਲ ਦੀ ਪ੍ਰਿੰਸੀਪਲ ਮਮਤਾ ਡੋਗਰਾ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਕੋਚ ਪਰਮਜੀਤ ਕੌਰ ਨੂੰ ਵਧਾਈ ਦਿੱਤੀ, ਅਤੇ ਵਿਸ਼ਵਾਸ ਦਿਵਾਇਆ ਕੀ ਖਿਡਾਰੀਆਂ ਨੂੰ ਕੌਮੀ ਪੱਧਰ ਤੇ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮਮਤਾ ਡੋਗਰਾ ਨੇ ਦੱਸਿਆ ਕਿ ਸੁਮਨਪ੍ਰੀਤ ਕੌਰ ਨੇ ਹਰਡਲ ਰੇਸ ਵਿੱਚ ਸੋਨੇ ਦਾ ਤਮਗਾ , ਰਿਲੇ ਵਿੱਚ ਰਜਤ ਪਦਕ ,ਸੌ ਮੀਟਰ ਦੌੜ ਵਿੱਚ ਰਜਤ ਪਦਕ, ਇਸੇ ਤਰ੍ਹਾਂ ਪੂਜਾ ਦੇਵੀ ਨੇ ਰਿਲੇਅ ਚ ਸੋਨੇ ਦਾ ਤਮਗਾ, ਜੈਵਲਿਨ ਥ੍ਰੋਅ ਵਿੱਚ ਦੀਪਿਕਾ ਨੇ ਰਿਲੇਅ ਵਿੱਚ ਸੋਨੇ ਦਾ ਤਗ਼ਮਾ, ਗੁਰਲੀਨ ਕੌਰ ਨੇ ਰਿਲੇਅ ਵਿੱਚ ਸੋਨੇ ਦਾ ਤਮਗਾ ,ਸਨਮਪ੍ਰੀਤ ਕੌਰ ਨੇ ਹਾਈ ਜੰਪ ਵਿਚ ਕਾਂਸੇ ਦਾ ਤਮਗਾ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮਮਤਾ ਡੋਗਰਾ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸਕੂਲ ਦਾ ਸਟਾਫ ਜਿਸ ਵਿਚ ਸੁਨੀਤਾ, ਕਪੂਰ , ਸ਼ਮ੍ਹਾਂ ਮਹਾਜਨ , ਅੰਜਲੀ , ਰੇਨੁਕਾ , ਰੰਜੂ ਸ਼ਰਮਾ, ਨੀਤੀ ਬੇਦੀ , ਰਵੀਨਾ , ਪਿੰਕੀ , ਪਰਮਜੀਤ ਕੌਰ ,ਨੇਹਾ , ਕਣਿਕਾ ਆਦਿ ਮੌਜੂਦ ਸੀ ।

Previous articleਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਦੇ ਮਹਾਨ ਮਰਤਬਾ ਰੱਖਣ ਵਾਲੇ ਖ਼ਲੀਫ਼ਾ ਰਾਸ਼ਿਦ ਸੱਯਦਨਾ ਹਜ਼ਰਤ ਅਬੂ-ਬਕਰ ਰਜ਼ੀ ਅੱਲਾਹ ਅੰਨਹੋ ਦੇ ਸਦਗੁਣਾ ਦਾ ਜ਼ਿਕਰ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ।
Editor-in-chief at Salam News Punjab

LEAVE A REPLY

Please enter your comment!
Please enter your name here