spot_img
Homeਮਾਝਾਗੁਰਦਾਸਪੁਰਲੱਖਦਾਤਾ ਦਰਬਾਰ ਕਮੇਟੀ ਵੱਲੋਂ ਅੰਗਹੀਣਾਂ ਨੂੰ ਟਰਾਈਸਾਈਕਲ ਵੰਡੇ

ਲੱਖਦਾਤਾ ਦਰਬਾਰ ਕਮੇਟੀ ਵੱਲੋਂ ਅੰਗਹੀਣਾਂ ਨੂੰ ਟਰਾਈਸਾਈਕਲ ਵੰਡੇ

ਕਾਦੀਆਂ 29 (ਮੁਨੀਰਾ ਸਲਾਮ ਤਾਰੀ) :- ਬਾਬਾ ਲੱਖ ਦਾਤਾ ਦਰਬਾਰ ਬੱਸ ਸਟੈਡ ਕਾਦੀਆਂ ਕਮੇਟੀ ਵੱਲੋਂ ਅੱਜ ਅੰਗਹੀਣਾਂ ਨੂੰ ਟਰਾਈਸਾਈਕਲ ਵੰਡੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਲੱਖਦਾਤਾ ਦਰਬਾਰ ਕਮੇਟੀ ਦੇ ਪ੍ਰਧਾਨ ਸ੍ਰੀ ਜੋਗਿੰਦਰਪਾਲ ਭੁੱਟੋ ਨੇ ਦੱਸਿਆ ਕਿ ਬਾਬਾ ਲੱਖਦਾਤਾ ਦਰਬਾਰ ਕਮੇਟੀ ਵੱਲੋਂ ਸਮੇਂ ਸਮੇਂ ਸਿਰ ਜ਼ਰੂਰਤਮੰਦ ਲੋਕਾਂ ਸਹਾੲਿਤਾ ਕੀਤੀ ਜਾਂਦੀ ਹੈ ਅਤੇ ਇਸ ਕਮੇਟੀ ਵੱਲੋਂ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਾਬਾ ਲੱਖ ਦਾਤਾ ਦਰਬਾਰ ਕਮੇਟੀ ਵੱਲੋਂ ਜ਼ਰੂਰਤਮੰਦ ਕੰਨਿਆਵਾਂ ਦੀਆਂ ਸ਼ਾਦੀਆਂ ਵਿੱਚ ਉਨ੍ਹਾਂ ਨੂੰ ਘਰੇਲੂ ਜ਼ਰੂਰਤਮੰਦ ਸਾਮਾਨ, ਰਾਸ਼ਨ ਅਤੇ ਨਗਦ ਰਾਸ਼ੀ ਦੀ ਸੇਵਾ ਵੀ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਮੇਟੀ ਵੱਲੋਂ ਕਾਦੀਆਂ ਅਤੇ ਆਸਪਾਸ ਦੇ ਪਿੰਡਾਂ ਦੇ ਜ਼ਰੂਰਤਮੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ, ਨਗਦ ਰਾਸ਼ੀ ਅਤੇ ਹੋਰ ਸਾਮਾਨ ਦੀ ਵੀ ਸੇਵਾ ਲਗਾਤਾਰ ਕੀਤੀ ਜਾਂਦੀ ਹੈ। ਕਮੇਟੀ ਦੇ ਪ੍ਰਧਾਨ ਸ੍ਰੀ ਜੋਗਿੰਦਰਪਾਲ ਭੁੱਟੋ ਜੀ ਨੇ ਅੱਗੇ ਦੱਸਿਆ ਕਿ ਕੋਈ ਵੀ ਜ਼ਰੂਰਤਮੰਦ ਵਿਅਕਤੀ ਜਿਸ ਨੂੰ ਕਿਸੇ ਚੀਜ਼ ਦੀ ਹੋਰ ਕਿਸ ਸਮਾਨ ਦੀ ਜ਼ਰੂਰਤ ਹੈ ਤਾਂ ਉਹ ਪਾਪਾ ਲੱਖਦਾਤਾ ਦਰਬਾਰ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ ਅਤੇ ਸਮਰੱਥਾ ਮੁਤਾਬਕ ਉਸਦੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਬਾਬਾ ਲੱਖਦਾਤਾ ਦਰਬਾਰ ਕਮੇਟੀ ਦੇ ਵਾਈਸ ਪ੍ਰਧਾਨ ਸ੍ਰੀ ਗੁਲਸ਼ਨ ਵਰਮਾ, ਗੁਰਜੀਤ ਸਿੰਘ ਰਿੰਕੂ, ਸਿਕੰਦਰ ਸਿੰਘ ਭਗਤ, ਆਸ਼ੂ ਖੰਨਾ ਸੇਵਾ ਸਿੰਘ, ਰਾਹੁਲ ਸ਼ਰਮਾ, ਸੰਦੀਪ ਭਗਤ ਸਮੇਤ ਭਾਰੀ ਗਿਣਤੀ ਵਿਚ ਬਾਬਾ ਲੱਖਦਾਤਾ ਦਰਬਾਰ ਕਮੇਟੀ ਦੇ ਸੇਵਾਦਾਰ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments