spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਰਜੋਆ ਵਿਖੇ ਡੇਂਗੂ ਮਲੇਰੀਆ ਸਬੰਧੀ ਬਚਿਆਂ ਨੂੰ ਜਾਗਰੂਕ ਕੀਤਾ...

ਸਰਕਾਰੀ ਹਾਈ ਸਕੂਲ ਰਜੋਆ ਵਿਖੇ ਡੇਂਗੂ ਮਲੇਰੀਆ ਸਬੰਧੀ ਬਚਿਆਂ ਨੂੰ ਜਾਗਰੂਕ ਕੀਤਾ ਗਿਆ

ਕਾਦੀਆ 25 ਅਕਤੂਬਰ (ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਮਾਂਡੀ ਜੀ ਦੇ ਦਿਸਾ ਨਿਰਦੇਸ , ਐਪੀਡੀਮੋਲੋਜਿਸਟ ਪ੍ਰਭਜੋਤ ਕਲਸੀ ਅਤੇ ਸੀਨੀਅਰ ਮੈਡੀਕਲ ਅਫਸਰ ਭਾਮ ਮਨੋਹਰ ਲਾਲ ਜੀ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਰਜੋਆ ਵਿਖੇ ਡੇਂਗੂ ਮਲੇਰੀਆ ਸਬੰਧੀ ਬਚਿਆਂ ਨੂੰ ਜਾਗਰੂਕ ਕੀਤਾ ਗਿਆ ।ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸਾਨੂੰ ਆਪਣੇ ਘਰਾਂ ਵਿੱਚ ਅਤੇ ਘਰਾਂ ਦੇ ਬਾਹਰ ਜ਼ਿਆਦਾ ਦਿਨ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਤਾਂ ਜੋ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ । ਉਨ੍ਹਾਂ ਦਸਿਆ ਕਿ ਘਰਾਂ ਵਿਚ ਕੂਲਰਾਂ ਗਮਲਿਆਂ ਟੁੱਟੇ ਭੱਜੇ ਬਰਤਨਾਂ ਟਾਇਰਾਂ ਆਦਿ ਵਿਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ । ਆਪਣੇ ਆਲੇ-ਦੁਆਲੇ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਕਿ ਸ਼ੁਕਰਵਾਰ ਨੂੰ ਡਰਾਈ ਡੇ ਕਰਕੇ ਮਨਾਇਆ ਜਾਵੇ, ਇਸ ਮੌਕੇ ਪ੍ਰਿੰਸੀਪਲ ਰਾਮ ਲਾਲ ਜੀ ਨੇ ਸਿਹਤ ਟੀਮ ਨੂੰ ਸਨਮਾਨਿਤ ਕੀਤਾ।ਇਸ ਮੌਕੇ ਅਧਿਆਪਕ ਦਿਲਬਾਗ ਸਿੰਘ ਬਚਿੱਤਰ ਸਿੰਘ ਅਤੇ ਸਰਬਜੀਤ ਸਿੰਘ ਤੇ ਗੁਰਦੀਪ ਸਿੰਘ ਸਿਹਤ ਅਧਿਕਾਰੀ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments