spot_img
Homeਮਾਝਾਗੁਰਦਾਸਪੁਰਮਜਲਿਸ ਅੰਸਾਰੁੱਲਾ ਭਾਰਤ ਅਤੇ ਮਜਲਿਸ ਖੁਦਾਮ ਉਲ ਅਹਿਮਦੀਆ ਭਾਰਤ ਦਾਸਮਾਰੋਹ ਕਾਦੀਆਂ ਵਿਖੇ...

ਮਜਲਿਸ ਅੰਸਾਰੁੱਲਾ ਭਾਰਤ ਅਤੇ ਮਜਲਿਸ ਖੁਦਾਮ ਉਲ ਅਹਿਮਦੀਆ ਭਾਰਤ ਦਾਸਮਾਰੋਹ ਕਾਦੀਆਂ ਵਿਖੇ ਆਰੰਭ

ਕਾਦੀਆਂ 21 ਅਕਤੂਬਰ (ਸਲਾਮ ਤਾਰੀ)

ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਮਜਲਿਸ ਅੰਸਾਰ ਓਲਾਹ ਭਾਰਤ ਦਾ ਸਾਲਾਨਾ 42 ਵਾਂ ਸਮਾਰੋਹ ਕਾਦੀਆਂ ਦੇ ਬੁਸਤਾਨੇ ਅਹਿਮਦ ਵਿਖੇ ਅੱਜ ਸਵੇਰੇ ਨੌੰ ਵਜੇ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਦੇ ਨਾਲ ਆਰੰਭ ਹੋ ਗਿਆ । ਇਸ ਤੋਂ ਬਾਅਦ ਮਜਲਿਸ ਦਾ ਕੌਮੀ ਝੰਡਾ ਮਜਲਿਸ ਦੇ ਕੌਮੀ ਪ੍ਰਧਾਨ ਅਤਾਉਲ ਮੁਜੀਬ ਲੋਨ ਨੇ ਲਹਿਰਾਇਆ ।
ਕਾਦੀਆਂ ਦੇ ਬੁਸਤਾਨੇ ਅਹਿਮਦ ਵਿਖੇ ਮਜਲਿਸ ਅਨਸਾਰ ਉੱਲ੍ਹਾ ਭਾਰਤ , ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ , ਮਜਲਿਸ ਅਤਫਾਲ ਉਲ ਅਹਿਮਦੀਆ ਭਾਰਤ , ਅਤੇ ਲਜਨਾ ਇਮਾਉਲਾਹ ਭਾਰਤ ਦਾ ਤਿੰਨ ਰੋਜ਼ਾ ਸਾਲਾਨਾ ਸਮਾਰੋਹ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਆਰੰਭ ਹੋ ਗਿਆ । ਇੱਥੇ ਜ਼ਿਕਰਯੋਗ ਹੈ

ਕਿ ਮਜਲਿਸ ਅਨਸਾਰ ਉੱਲ੍ਹਾ 40 ਸਾਲ ਤੋਂ ਉੱਪਰ ਦੇ ਅਹਿਮਦੀ ਮੁਸਲਿਮ ਵਿਅਕਤੀਆਂ ਦੀ ਸੰਸਥਾ ਹੈ । ਅਤੇ ਮਜਲਿਸ ਖ਼ੁਦਾਮ ਉਲ ਅਹਿਮਦੀਆ ਪੰਦਰਾਂ ਸਾਲ ਤੋਂ ਚਾਲੀ ਸਾਲ ਤੱਕ ਦੇ ਨੌਜਵਾਨਾਂ ਦੀ ਸੰਸਥਾ ਹੈ । ਇਸ ਮੌਕੇ ਉਨ੍ਹਾਂ ਦੇ ਵੱਖ ਵੱਖ ਖੇਡਾਂ ਦੇ ਅਤੇ ਅਧਿਆਤਮਕ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿਚ ਫੁਟਬਾਲ ਵਾਲੀਬਾਲ ਕ੍ਰਿਕਟ ਅਤੇ ਹੋਰ ਵੀ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ । ਜਿਸ ਲਈ ਵਿੱਚ ਸ਼ਾਮਲ ਹੋਣ ਲਈ ਦੇਸ਼ ਭਰ ਤੋਂ ਨੌਜਵਾਨ ਅਤੇ ਉਨ੍ਹਾਂ ਦੀਆਂ ਟੀਮਾਂ ਖੇਡਾਂ ਵਿਚ ਭਾਗ ਲੈਣ ਲਈ ਸ਼ਾਮਲ ਹੋੲੀਅਾਂ ਹਨ । ਇਸੇ ਤਰ੍ਹਾਂ ਪੰਦਰਾਂ ਸਾਲ ਤੱਕ ਦੇ ਬੱਚਿਆਂ ਦੀ ਸੰਸਥਾ ਮਜਲਿਸ ਅਤਫਾਲ ਉਲ ਅਹਿਮਦੀਆ ਹੈ । ਅਤੇ ਅਹਿਮਦੀ ਲੜਕੀਆਂ ਦੀ ਸੰਸਥਾ ਨਾਸਿਰਾਤ ਉਲ ਅਹਿਮਦੀਆ ਅਤੇ ਲਜਨਾ ਇਮਾਉਲਾਹ ਹੈ ।
ਇਸ ਸਾਲਾਨਾ ਤਿੰਨ ਰੋਜ਼ਾ ਸਮਾਰੋਹ ਮੌਕੇ ਮਜਲਿਸਾ ਦੇ ਮੈਬਰਾਂ ਵਿਚ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ । ਇਨ੍ਹਾਂ ਮੁਕਾਬਲਿਆਂ ਵਿੱਚ ਅਧਿਆਤਮਕ ਅਤੇ ਖੇਡਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ । ਜਿਸ ਵਿੱਚ ਦੇਸ਼ ਭਰ ਤੋਂ ਵੱਖ ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿਚ ਡੈਲੀਗੇਟਸ ਸ਼ਾਮਲ ਹੋਏ ਹਨ ।
ਮੁਸਲਿਮ ਜਮਾਤ ਅਹਿਮਦੀਆ ਭਾਰਤ ਤੇ ਪ੍ਰੈੱਸ ਸਕੱਤਰ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰਿਲੀਜ਼ ਰਾਹੀਂ ਅੱਗੇ ਦੱਸਿਆ ਹੈ ਕਿ ਹਰ ਸਾਲ ਕਾਦੀਆਂ ਵਿਖੇ ਇਹ ਸਾਲਾਨਾ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ । ਜਿਸ ਵਿੱਚ ਮਜਲਿਸ ਦੇ ਮੈਂਬਰਾਂ ਵਿੱਚ ਆਪਸੀ ਮੁਕਾਬਲੇ ਕਰਵਾਏ ਜਾਂਦੇ ਹਨ । ਇਨ੍ਹਾਂ ਮੁਕਾਬਲਿਆਂ ਵਿੱਚ ਖੇਡਾਂ ਦੇ ਅਤੇ ਅਧਿਆਤਮਿਕ ਮੁਕਾਬਲਿਆਂ ਵਿਚ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਮੈਂਬਰਾਂ ਨੂੰ ਮਜਲਿਸ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ । ਜਿਸ ਨਾਲ ਇੱਕ ਦੂਜੇ ਤੋਂ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ । ਅਤੇ ਸਮਾਜ ਨੂੰ ਇਹ ਅਨੁਸਾਰ ਵਧੀਆ ਸੇਧ ਦੇ ਸਕਦੇ ਹਨ ਅਤੇ ਇਨ੍ਹਾਂ ਮਜਲਿਸ ਅੰਸਾਰੁੱਲਾ ਦੇ ਮੈਂਬਰਾਂ ਦੀ ਇਹ ਜ਼ਿੰਮੇਵਾਰੀ ਵੀ ਹੈ ਕਿ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਦੇਸ਼ ਦੇ ਵਧੀਆ ਨਾਗਰਿਕ ਅਤੇ ਉਨ੍ਹਾਂ ਵਿੱਚ ਦੇਸ਼ ਪ੍ਰੇਮ ਅਤੇ ਆਪਣੀ ਸਿਹਤ,ਅਤੇ ਇਨਸਾਨੀਅਤ ਦੀ ਸੇਵਾ ਵਿੱਚ ਲਗਾਉਣ ਲਈ ਨੌਜਵਾਨਾਂ ਤੇ ਬੱਚਿਆਂ ਨੂੰ ਪ੍ਰੇਰਿਤ ਕਰਨ । ਤਾਂ ਜੋ ਸਾਡਾ ਪਿਆਰਾ ਦੇਸ਼ ਭਾਰਤ ਆਪਣੀਆਂ ਤਰੱਕੀ ਦੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰੇ । ਇਸ ਮੌਕੇ ਬੈਡਮਿੰਟਨ , ਰੱਸਾਕਸ਼ੀ ,ਨਿਸ਼ਾਨਾ ਗੁਲੇਲ, ਮਿਊਜ਼ੀਕਲ ਚੇਅਰ ਰੇਸ, ਸਾਈਕਲ ਰੇਸ, ਆਦਿ ਦੇ ਮੁਕਾਬਲੇ ਕਰਵਾਏ ਗਏ ਹਨ । ਅਤੇ ਮਜਲਿਸ ਦੇ ਸਾਲਾਨਾ ਸਮਾਰੋਹ ਮੌਕੇ ਦੇਸ਼ ਦੇ ਲਗਪਗ 19 ਸੂਬਿਆਂ ਤੋਂ ਹਜ਼ਾਰਾ ਦੀ ਗਿਣਤੀ ਵਿੱਚ ਡੈਲੀਗੇਟਸ ਸ਼ਾਮਲ ਹੋਏ ਹਨ । ਅੱਜ ਇਸ ਸਮਾਰੋਹ ਮੌਕੇ ਵਿਸ਼ੇਸ਼ ਤੌਰ ਤੇ ਮੌਲਾਨਾ ਮੁਹੰਮਦ ਇਨਾਮ ਗੌਰੀ ਮੁੱਖ ਸਕੱਤਰ ਜਮਾਤ ਅਹਿਮਦੀਆ ਭਾਰਤ , ਮੌਲਾਨਾ ਮਖਦੂਮ ਸ਼ਰੀਫ਼ ਐਡੀਸ਼ਨਲ ਮੁੱਖ ਸਕੱਤਰ , ਮੌਲਾਨਾ ਕਰੀਮ ਉਦ ਦੀਨ ਸ਼ਾਹਿਦ ਸਦਰ ਸਦਰ ਅੰਜ਼ੁਮਨ ਅਹਿਮਦੀਆ , ਮੌਲਾਨਾ ਫ਼ਜ਼ਲੁਰ ਰਹਿਮਾਨ ਭੱਟੀ ਸਕੱਤਰ , ਮੌਲਾਨਾ ਬਸ਼ੀਰ ਉਦ ਦੀਨ ਸਕੱਤਰ , ਐਡਵੋਕੇਟ ਸਈਯਦ ਤਨਵੀਰ ਅਹਿਮਦ , ਮੁਜਾਹਿਦ ਅਹਿਮਦ ਸ਼ਾਸਤਰੀ , ਮੌਲਾਨਾ ਮਨਸੂਰ ਅਹਿਮਦ ,ਮੌਲਾਨਾ ਮੁਹੰਮਦ ਇਸਮਾਈਲ ਅਤੇ ਵੱਡੀ ਗਿਣਤੀ ਵਿਚ ਮਜਲਿਸ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸੀ ।
ਫੋਟੋ :—ਮਜਲਿਸ ਅਨਸਾਰ ਉੱਲ੍ਹਾ ਦੇ ਕੌਮੀ ਸਮਾਰੋਹ ਮੌਕੇ ,
ਅਤੇ ਮਜਲਿਸ ਦੇ ਮੈਂਬਰ
ਫੋਟੋ :—– ਮਜਲਿਸ ਖ਼ੁਦਾਮ ਉਲ ਅਹਿਮਦੀਆ ਦੇ ਸਾਲਾਨਾ ਸਮਾਰੋਹ ਮੌਕੇ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments