Home ਗੁਰਦਾਸਪੁਰ ਬੱਚੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਆਪਣੇ ਆਲੇ ਦੁਆਲੇ ਦੇ ਵਾਤਾਵਰਣ...

ਬੱਚੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ – ਇੰਸਪੈਕਟਰ ਕੁਲਬੀਰ ਸਿੰਘ  

172
0
ਕਾਦੀਆਂ 18 ਅਕਤੂਬਰ (ਸਲਾਮ ਤਾਰੀ ) :- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਲਾਲ  ਮਾਂਡੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਐਸਐਮਓ ਡਾ ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਕਾਦੀਆਂ ਦੇ ਵੱਖ ਵੱਖ ਸਕੂਲਾਂ ਵਿੱਚ ਜਾਕੇ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਸਬੰਧੀ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਕਾਦੀਆਂ ਦੇ ਇੰਸਪੈਕਟਰ ਸਰਦਾਰ ਕੁਲਬੀਰ ਸਿੰਘ ਨੇ ਦੱਸਿਆ ਕਿ ਸਮੂਹ ਬੱਚੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਸਵੱਛ ਰੱਖਣ ਤਾਂ ਜੋ ਡੇਂਗੂ ਮਲੇਰੀਏ ਦਾ ਮੱਛਰ ਨਾ ਪੈਦਾ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਨਾ ਖੜ੍ਹਾ ਹੋਣ ਦੇਣ, ਮੱਛਰ ਮਾਰ ਦਵਾਈ ਦਾ ਲਗਾਤਾਰ ਇਸਤੇਮਾਲ ਕਰਨ, ਆਪਣੇ ਲਾਗੇ ਚਾਗੇ ਛੱਪੜਾਂ ਦੇ ਵਿੱਚ ਸਰਿਆ ਮੋਬਾਈਲ ਪਾ ਦੇਣ ਤਾਂ ਜੋ ਮੱਛਰਾਂ ਦੀ ਰੋਕ ਥਾਮ ਹੋ ਸਕੇ। ਇਸ ਸੰਬੰਧ ਵਿਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਾਦੀਆਂ ਦੇ ਵੱਖ ਵੱਖ ਸਥਾਨਾਂ ਤੇ ਜਿੱਥੇ ਬਰਸਾਤ ਦਾ ਪਾਣੀ ਖਲੋਤਾ ਸੀ ਉਥੇ ਕਾਲਾ ਤੇਲ ਵੀ ਪਾਇਆ ਗਿਆ  ਤਾਂ ਜੋ ਡੇਂਗੂ ਮਲੇਰੀਆ ਕਿਸੇ ਵੀ ਸੂਰਤ ਵਿਚ ਪੈਦਾ ਨਾ ਹੋ ਸਕੇ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਜੀ ਦੇ ਨਾਲ ਸਤਪਾਲ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਅਮਰੀਕ ਸਿੰਘ, ਜੁਗਰਾਜ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸੀ।
Previous articleब्लाक नोडल अफसर प्रिंसिपल रामलाल ने विभिन्न स्कूलों में विज्ञान मेले का किया दौरा
Next articleਮਮਤਾ ਦਿਵਸ ਮੌਕੇ ਪ੍ਰਦਾਨ ਕੀਤੀਆਂ ਜੱਚਾ- ਬੱਚਾ ਸਿਹਤ ਸੁਵਿਧਾਵਾਂ
Editor-in-chief at Salam News Punjab

LEAVE A REPLY

Please enter your comment!
Please enter your name here