spot_img
Homeਮਾਝਾਗੁਰਦਾਸਪੁਰਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਲਾਸਵਾਲਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਸ਼ਟਰੀ ਸਮੂਹ...

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਲਾਸਵਾਲਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਸ਼ਟਰੀ ਸਮੂਹ ਗਾਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ  । ਸੇਂਟ ਜੋਸਫ ਸਕੂਲ ਡੱਲਾ ਸਮੂਹ ਗਾਨ ਪ੍ਰਤੀਯੋਗਤਾ ਵਿੱਚ ਪਹਿਲੇ ਸਥਾਨ ਤੇ ਰਿਹਾ  । ਏ ਡੀ ਸੀ ਵਿਕਾਸ ਮੈਡਮ ਪਰਮਜੀਤ ਕੌਰ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ

ਕਾਦੀਆਂ 17  ਅਕਤੂਬਰ (ਮੁਨੀਰਾ ਸਲਾਮ ਤਾਰੀ)
  ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਕਾਦੀਆਂ  ਵੱਲੋਂ ਰਾਸ਼ਟਰੀ ਸਮੂਹ ਗਾਨ ਪ੍ਰਤੀਯੋਗਤਾ ਦਾ ਆਯੋਜਨ ਸਥਾਨਕ ਕਲਾਸਵਾਲਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਮੁਕੇਸ਼ ਵਰਮਾ ਦੀ ਅਗਵਾਈ ਹੇਠ  ਪ੍ਰਿੰਸੀਪਲ ਸ਼ਾਲਿਨੀ ਸ਼ਰਮਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ । ਜਿਸ ਵਿੱਚ ਬਲਾਕ ਕਾਦੀਆਂ ਦੇ ਲਗਪਗ ਦੱਸ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਰਾਸ਼ਟਰੀ ਸਮੂਹ  ਗਾਨ ਪ੍ਰਤੀਯੋਗਤਾ ਵਿਚ ਭਾਗ ਲਿਆ।  ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ਤੇ ਐਡੀਸ਼ਨਲ  ਜ਼ਿਲ੍ਹਾ  ਡਿਪਟੀ ਕਮਿਸ਼ਨਰ ਵਿਕਾਸ  ਪਰਮਜੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਬੀ ਡੀ ਪੀ ਓ ਕਾਦੀਆਂ ਵੀ ਮੌਜੂਦ ਸੀ । ਇਸ ਮੌਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ  ਅਤੇ ਉਹਨਾਂ ਦੀ ਟੀਮ ਤੇ ਸਕੂਲ ਦੇ ਪ੍ਰਿੰਸੀਪਲ ਸ਼ਾਲਿਨੀ ਸ਼ਰਮਾ ਵੱਲੋਂ ਸਹਾਇਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਨਿੱਘਾ ਸਵਾਗਤ  ਕੀਤਾ ਗਿਆ  । ਇਸ ਮੌਕੇ ਤੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਦੇਸ਼ ਭਰ ਵਿੱਚ ਭਾਰਤੀ ਸੰਸਕ੍ਰਿਤੀ ਨੂੰ ਜੀਵਿਤ ਰੱਖਣ ਲਈ ਪ੍ਰਸ਼ੰਸਾਯੋਗ ਕਾਰਜ ਕੀਤੇ ਜਾ ਰਹੇ  ਹਨ  ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਵਾਧੂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ । ਇਸ ਮੌਕੇ ਤੇ ਰਾਸ਼ਟਰੀ ਸਮੂਹ ਗਾਨ ਪ੍ਰਤੀਯੋਗਤਾ ਵਿੱਚ ਪਹਿਲੇ ਸਥਾਨ ਤੇ ਸੇਂਟ ਜੌਸਫ਼ ਸਕੂਲ ਡੱਲਾ ਮੋੜ , ਦੂਸਰੇ ਸਥਾਨ ਤੇ ਵੇਦ  ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਤੀਸਰੇ ਸਥਾਨ ਤੇ ਦਿਆਨੰਦ ਐਂਗਲੋ ਵੈਦਿਕ ਸਕੂਲ ਰਿਹਾ  । ਹਿੰਦੀ ਰਾਸ਼ਟਰੀ ਗਾਇਨ ਪ੍ਰਤੀਯੋਗਤਾ ਵਿਚ ਕਲਾਸਵਾਲਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।ਉਪਰੋਕਤ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੀਆਂ ਟੀਮਾਂ ਨੂੰ ਐਡੀਸ਼ਨਲ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ ਵੱਲੋਂ ਮੈਡਲ ਅਤੇ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਸ਼ਰਮਾ ਨੇ ਦੱਸਿਆ  ਭਾਰਤ ਵਿਕਾਸ ਪ੍ਰੀਸ਼ਦ ਵੱਲੋਂ  1967 ਤੋਂ  ਦੇਸ਼ ਭਰ ਵਿਚ ਰਾਸ਼ਟਰੀ ਸਮੂਹ ਗਾਨ ਪ੍ਰਤੀਯੋਗਤਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਲੱਖਾਂ ਵਿਦਿਆਰਥੀ ਭਾਗ ਲੈਂਦੇ ਹਨ  ।ਉਹਨਾਂ ਨੇ  ਐਡੀਸ਼ਨਲ ਡਿਪਟੀ ਕਮਿਸ਼ਨਰ ਪਰਮਜੀਤ ਕੌਰ ਜੀ ਦਾ ਧੰਨਵਾਦ ਕੀਤਾ ,ਅਤੇ ਸਮੂਹ ਟੀਮ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ । ਪ੍ਰਿੰਸੀਪਲ  ਸ਼ਾਲਿਨੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ । ਇਸ ਮੌਕੇ ਤੇ ਪ੍ਰੋਜੈਕਟ ਸਟੇਟ ਕਨਵੀਨਰ ਪ੍ਰੋ ਮਹਿੰਦਰ ਵਿਸ਼ੇਸ਼ ਤੌਰ ਤੇ ਮੌਜੂਦ ਸੀ ।  ਜੱਜ ਦੀ ਭੂਮਿਕਾ ਜੋਗਿੰਦਰ ਕੁਮਾਰ ਸ਼ਾਸਤਰੀ ਅਤੇ ਸੁਨੀਤਾ ਕਪੂਰ  ਵੱਲੋਂ ਨਿਭਾਈ ਗਈ । ਸਮਾਰੋਹ ਦੇ ਅੰਤ ਵਿੱਚ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਜਨਰਲ ਸਕੱਤਰ ਜਸਬੀਰ ਸਿੰਘ ਸਮਰਾ , ਵਿੱਤ ਸਕੱਤਰ ਪਵਨ ਕੁਮਾਰ, ਸੇਵਾ ਪ੍ਰਮੁੱਖ ਅਸ਼ਵਨੀ ਕੁਮਾਰ, ਅਮਿਤ ਕੁਮਾਰ,  ਮਨੋਜ ਕੁਮਾਰ  ,ਅਸ਼ਵਨੀ ਵਰਮਾ ਐਂਟੀ ਡਰੱਗਜ਼ ਕਨਵੀਨਰ , ਕਮਲਦੀਪ ਉਰਫ ਰਾਜਾ  ਸੈਨੇਟਰੀ ਇੰਸਪੈਕਟਰ ਸੰਜੀਵ ਸੋਨੀ ਸਵੱਛ ਭਾਰਤ ਅਭਿਆਨ ਦੇ ਇੰਚਾਰਜ , ਨਿਸ਼ਾ , ਹਰਦੀਪ ਸਿੰਘ ਸੈਣੀ , ਪਰਮਜੀਤ ਸਿੰਘ, ਵਾਈਸ ਪ੍ਰਿੰਸੀਪਲ ਪਰਮਿੰਦਰ ਕੌਰ  , ਰੂਹੀ ਭਗਤ  , ਆਦਿ ਮੌਜੂਦ ਸੀ ।
ਫੋਟੋ:— ਏ ਡੀ ਸੀ ਵਿਕਾਸ ਪਰਮਜੀਤ ਕੌਰ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ।
ਫੋਟੋ:–  ਸਮੂਹ ਗਾਨ ਪ੍ਰਤੀਯੋਗਤਾ ਵਿਚ ਭਾਗ ਲੈਂਦੇ ਹੋਏ ਵਿਦਿਆਰਥੀ ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments