spot_img
Homeਮਾਝਾਗੁਰਦਾਸਪੁਰਐਨਸੀਸੀ ਕੈਡਿਟਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਰੀਨ ਦੀਵਾਲੀ ਮਨਾਉਣ...

ਐਨਸੀਸੀ ਕੈਡਿਟਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੁਨੇਹਾ

ਕਾਦੀਆਂ 13 ਅਕਤੂਬਰ (ਮੁਨੀਰਾ ਸਲਾਮ ਤਾਰੀ)

22 ਪੰਜਾਬ ਬਟਾਲੀਅਨ ਐੱਨ ਸੀ ਸੀ ਬਟਾਲਾ ਦੇ ਕਮਾਂਡਿੰਗ ਅਫਸਰ ਕਰਨਲ ਅਨਿਲ ਕੁਮਾਰ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ ਸੀ ਸੀ ਯੂਨਿਟ ਵੱਲੋਂ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਇੰਚਾਰਜ
ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ , ਹਵਲਦਾਰ ਪਰਮਜੀਤ ਸਿੰਘ , ਹਵਲਦਾਰ ਨਰਿੰਦਰ ਕੁਮਾਰ ਯਾਦਵ ,ਦੀ ਰਹਿਨੁਮਾਈ ਚ ਕਾਲਜ ਕੈਂਪਸ ਦੇ ਵੱਖ ਵੱਖ ਹਿੱਸਿਆਂ ਚ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ ਹਨ। ਇਸ ਮੌਕੇ ਐਨ ਸੀ ਸੀ ਕੈਡਿਟ ਸੁਮਨਦੀਪ ਕੌਰ , ਸਿਮਰਨਜੀਤ ਕੌਰ ,ਨੇਹਾ ,ਪ੍ਰਿਯੰਕਾ ਆਦਿ ਨੇ ਸਮੂਹ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਦੀਵਾਲੀ ਦੇ ਤਿਉਹਾਰ ਨੂੰ ਗਰੀਨ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਵੇ । ਪ੍ਰਦੂਸ਼ਣ ਮੁਕਤ ਹੋਣ ਲਈ ਵੱਧ ਤੋਂ ਵੱਧ ਇਹ ਉਪਰਾਲਾ ਕੀਤਾ ਜਾਵੇ । ਕਿਸਾਨਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ । ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ, ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ , ਵੱਲੋਂ ਐਨਸੀਸੀ ਕੈਡਿਟਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਫੋਟੋ:— ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ ਸੀ ਸੀ ਕੈਡਿਟ ਕੈਂਪਸ ਅੰਦਰ ਬੂਟੇ ਲਗਾਉਂਦੇ ਹੋਏ ਨਾਲ ਇੰਚਾਰਜ ਸਾਹਿਬਾਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments