ਕਾਦੀਆਂ 10 ਅਕਤੂਬਰ (ਮੁਨੀਰਾ ਸਲਾਮ ਤਾਰੀ)
ਅੱਜ ਪਾਵਰਕਾਮ ਮੰਡਲ ਕਾਦੀਆਂ ਵਿਖੇ ਪ੍ਰਧਾਨ ਸ ਬਾਵਾ ਸਿੰਘ ਦੀ ਪ੍ਰਧਾਨਗੀ ਹੇਠ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਕੀਤੀ ਗਈ । ਜਿਸ ਨੂੰ ਸਕੱਤਰ ਪਰਮਜੀਤ ਸਿੰਘ ਕੋਟ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ । ਜਿਸ ਵਿਚ ਦੱਸਿਆ ਗਿਆ ਕਿ ਦੇਸ਼ ਵਿੱਚ ਮਹਿੰਗਾਈ ਸਿਖਰ ਤੇ ਪਹੁੰਚ ਗਈ ਹੈ । ਮੁਲਾਜ਼ਮ ਮਜ਼ਦੂਰ ਅਤੇ ਕਿਸਾਨ ਦਾ ਜੀਣਾ ਬਹੁਤ ਔਖਾ ਹੋਇਆ ਹੈ । ਦੇਸ਼ ਦੀ ਅਰਥਵਿਵਸਥਾ ਥੱਲੇ ਨੂੰ ਜਾ ਰਹੀ ਹੈ । ਪੈਸੇ ਦੀ ਕੀਮਤ ਘਟਦੀ ਜਾ ਰਹੀ ਹੈ । ਬੇਰੁਜ਼ਗਾਰੀ ਵਧਦੀ ਜਾ ਰਹੀ ਹੈ । ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨਾ ਨੂੰ ਬਿਨਾਂ ਸ਼ਰਤਾਂ ਬਹਾਲ ਕੀਤਾ ਜਾਵੇ । ਕੈਸ਼ਲੈੱਸ ਸਕੀਮ ਬਹਾਲ ਕੀਤੀ ਜਾਵੇ । ਵਧਦੀ ਮਹਿੰਗਾਈ ਅਨੁਸਾਰ ਮੈਡੀਕਲ ਭੱਤਾ ਤੇ ਬਣਦਾ ਏਰੀਅਲ ਜਲਦੀ ਤੋਂ ਜਲਦੀ ਦਿੱਤਾ ਜਾਵੇ । ਪੈਨਸ਼ਨਰਜ਼ ਦੀ ਵਰਕ ਚਾਰਜ ਦੀ ਸਰਵਿਸ ਬਿਨਾਂ ਸ਼ਰਤ ਰੈਗੂਲਰ ਸਰਵਿਸ ਦੇ ਨਾਲ ਜੋੜੀ ਜਾਵੇ ,ਤਾਂ ਕਿ ਉਸ ਦਾ ਲਾਭ ਸਾਥੀਆਂ ਨੂੰ ਮਿਲ ਸਕੇ । ਬੁਲਾਰਿਆਂ ਨੇ ਪਾਵਰਕਾਮ ਨੂੰ ਨਿੱਜੀ ਕੰਪਨੀਆਂ ਨੂੰ ਦੇਣ ਤੇ ਸਖ਼ਤ ਵਿਰੋਧਤਾ ਕੀਤੀ । ਬੁਲਾਰਿਆਂ ਨੇ ਚਿਪ ਮੀਟਰ ਲਗਾਉਣ ਦੀ ਵੀ ਸਰਕਾਰ ਦੀ ਨਿਖੇਧੀ ਕੀਤੀ । ਇਸ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ । ਠੇਕੇ ਤੇ ਰੱਖੇ ਮੀਟਰ ਰੀਡਰ ਦੀ ਸਰਵਿਸ ਪੱਕੇ ਤੌਰ ਤੇ ਬਹਾਲੀ ਕੀਤੀ ਜਾਵੇ । ਮੀਟਿੰਗ ਨੂੰ ਸੰਬੋਧਨ ਕਰਨ ਵਿੱਚ ਸੁਰਜੀਤ , ਸੋਹਨ ਲਾਲ ,ਰਵੇਲ ਸਿੰਘ , ਸਾਥੀ ਰਣਜੀਤ ਸਿੰਘ , ਮਨਜੀਤ ਸਿੰਘ , ਜੋਗਾ ਸਿੰਘ, ਅਨੂਪ ਸਿੰਘ , ਸਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ।