spot_img
Homeਮਾਝਾਗੁਰਦਾਸਪੁਰਕਾਮਰੇਡ ਦਵਿੰਦਰ ਸ਼ਰਮਾਂ ਨੂੰ ਵਧੀਆ ਸੇਵਾਵਾਂ ਬਦਲੇ ਰਾਮਲੀਲਾ ਕਲੱਬ ਡੇਹਰੀਵਾਲ ਦਰੋਗਾ ਵਲੋਂ...

ਕਾਮਰੇਡ ਦਵਿੰਦਰ ਸ਼ਰਮਾਂ ਨੂੰ ਵਧੀਆ ਸੇਵਾਵਾਂ ਬਦਲੇ ਰਾਮਲੀਲਾ ਕਲੱਬ ਡੇਹਰੀਵਾਲ ਦਰੋਗਾ ਵਲੋਂ ਕੀਤਾ ਸਨਮਾਨਿਤ

ਕਾਦੀਆਂ 7 ਅਕਤੂਬਰ (ਮੁਨੀਰਾ ਸਲਾਮ ਤਾਰੀ) :- ਇਲਾਕੇ ਦੇ ਉਘੇ ਸਮਾਜਸੇਵਕ ਕਾਮਰੇਡ ਸ਼੍ਰੀ ਦਵਿੰਦਰ ਸ਼ਰਮਾਂ ਨੂੰ ਪਿਛਲੇ 45-50 ਸਾਲਾਂ ਤੋਂ ਰਾਮਲੀਲਾ ਕਲੱਬ ਪਿੰਡ ਡੇਹਰੀਵਾਲ ਦਰੋਗਾ ਵਿਖੇ ਰਾਮਲੀਲਾ ਕਮੇਟੀ ਵਿੱਚ ਮੇਕਅੱਪ ਡਾਇਰੈਕਟਰ ਦੀ ਭੁਮਿਕਾ ਨਿਭਾਉਣ ਅਤੇ ਕਲੱਬ ਨੂੰ ਦਿੱਤੀਆਂ ਚੰਗੀਆਂ ਸੇਵਾਵਾਂ ਬਦਲੇ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸ਼੍ਰੀ ਦਵਿੰਦਰ ਸ਼ਰਮਾਂ ਨੇ ਦੱਸਿਆ ਕਿ ਕਲੱਬ ਵਲੋਂ ਮੈਨੂੰ ਜੋ ਰਾਮਲੀਲਾ ਦੇ ਪਾਠਕਾਂ ਨੂੰ ਮੇਕਅੱਪ ਕਰਣ ਦੀ ਜੁਮੇਵਾਰੀ ਸੋਂਪੀ ਗਈ ਹੈ ਮੈਂ ਉਸਨੂੰ ਪੂਰੀ ਮਿਹਨਤ ਨਾਲ ਨਿਭਾ ਰਿਹਾ ਹਾਂ ਅਤੇ ਜਿਨ੍ਹਾਂ ਚਿਰ ਮੇਰੇ ਵਿੱਚ ਹਿਮਤ ਰਹੇਗੀ ਮੈਂ ਇਸ ਸੇਵਾ ਨੂੰ ਨਿਭਾਉਂਦਾ ਰਹਾਗਾ। ਉਹਨਾਂ ਅੱਗੇ ਦੱਸਿਆ ਕਿ ਪਿੰਡ ਡੇਹਰੀ ਵਾਲ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਕੇ ਬਿਨਾ ਕਿਸੇ ਭੇਦਭਾਵ ਦੇ ਰਾਮਲੀਲਾ ਪਿਛਲੇ ਕਈ ਦਹਾਕਿਆਂ ਤੋਂ ਬਹੂਤ ਹੀ ਸ਼ਰਧਾ ਭਾਵਨਾ ਅਤੇ ਬਿਨਾਂ ਕਿਸੇ ਲਾਲਚ ਤੋਂ ਕਰਦੇ ਆ ਰਹੇ ਹਨ ਅਤੇ ਇਥੇ ਰਾਮਲੀਲਾ ਵੇਖਣ ਲਈ ਲੋਕ ਭਾਰੀ ਗਿਣਤੀ ਵਿੱਚ ਪੰਜਾਬ ਅਤੇ ਦੇਸ਼ ਦੇ ਵੱਖ ਵੱਖ ਹਿਸਿਆਂ ਤੋਂ ਆਉਂਦੇ ਹਨ। ਉਹਨਾਂ ਅੱਗੇ ਦੱਸਿਆ ਕਿ ਰਾਮਲੀਲਾ ਮੋਕੇ ਕਲਾਕਾਰਾਂ ਦਾ ਮੇਕਅੱਪ ਦਾ ਜੋ ਵੀ ਸਮਾਨ ਲੱਗਦਾ ਹੈ ਉਸ ਦੀ ਵੀ ਕਲੱਬ ਵਲੋਂ ਦਿੱਤੀ ਸੇਵਾ ਮੈਂ ਸਦਾ ਹੀ ਨਿਭਾਉਂਦਾ ਰਹਾਂਗਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments