spot_img
Homeਮਾਝਾਗੁਰਦਾਸਪੁਰਪੋਸ਼ਣ ਮਾਹ ਤਹਿਤ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ "ਬੱਚੇ...

ਪੋਸ਼ਣ ਮਾਹ ਤਹਿਤ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ “ਬੱਚੇ ਦੇ ਜਨਮ ਦੇ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਹੀ ਪਿਆਇਆ ਜਾਵੇ” ਬੀ ਈ ਈ ਸੁਰਿੰਦਰ ਕੌਰ

ਕਾਦੀਆ 24 ਸਤੰਬਰ,(ਸਲਾਮ ਤਾਰੀ ) ਸਿਹਤ ਵਿਭਾਗ ਵੱਲੋਂ ਹਰ ਸਾਲ ਸਤੰਬਰ ਮਹੀਨਾ ਪੋਸ਼ਣ ਮਾਹ ਵੱਜੋਂ ਮਨਾਇਆ ਜਾਂਦਾ ਹੈ। ਇਸੇ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਐਸ ਐਮ ਓ ਡਾਕਟਰ ਮਨੋਹਰ ਲਾਲ ਦੀ ਅਗਵਾਈ ਹੇਠ ਸੀ ਐੱਚ ਸੀ ਭਾਮ ਜੱਚਾ ਬੱਚਾ ਵਾਰਡ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਮੌਕੇ ਤੇ ਬੋਲਦਿਆਂ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਬੱਚੇ ਦੇ ਜਨਮ ਦੇ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਹੀ ਬੱਚੇ ਨੂੰ ਪਿਲਾਇਆ ਜਾਵੇ। ਕਿਉਂਕਿ ਇਸ ਵਿਚ ਕਈ ਰੋਗਾਂ ਨਾਲ ਲੜਨ ਦੀ ਤਾਕਤ ਹੁੰਦੀ ਹੈ। ਭਾਵੇਂ ਮੌਸਮ ਗਰਮੀ ਦਾ ਕਿਉਂ ਨਾ ਹੋਵੇ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਪਾਣੀ ਨਹੀਂ। ਛੇ ਮਹੀਨੇ ਬਾਅਦ ਪੂਰਕ ਆਹਾਰ ਸ਼ੁਰੂ ਕਰਨ ਚਾਹੀਦਾ ਹੈ। ਤਾਂ ਜੋ ਵਿਕਾਸ ਹੋ ਸਕੇ। ਨਾਲ ਹੀ ਦੋ ਸਾਲ ਤੱਕ ਮਾਂ ਨੂੰ ਚਾਹੀਦਾ ਹੈ ਕਿ ਉਹ ਪੂਰਕ ਆਹਾਰ ਨਾਲ ਬੱਚੇ ਨੂੰ ਆਪਣਾ ਦੁੱਧ ਜਰੂਰ ਪਿਲਾਵੇ। ਇਸ ਨਾਲ ਬੱਚਾ ਤਾਂ ਤੰਦੁਰੁਸਤ ਰਹਿੰਦਾ ਹੈ ਨਾਲ ਹੀ ਜਲਦੀ ਗਰਭ ਨਹੀਂ ਠਹਰਦਾ। ਨਰਸਿੰਗ ਸਿਸਟਰ ਰਵਿੰਦਰ ਕੌਰ ਅਤੇ ਐਲ ਐੱਚ ਵੀ ਹਰਭਜਨ ਕੌਰ ਨੇ ਦੱਸਿਆ ਕਿ ਪੁਰਾਣੇ ਵਹਿਮ ਭਰਮ ਭੁਲਾ ਕੇ ਜਨਮ ਦੇ ਤੁਰੰਤ ਬਾਅਦ ਹੀ ਬੱਚੇ ਨੂੰ ਮਾਂ ਦਾ ਦੁੱਧ ਪਿਆਉਣਾ ਚਾਹੀਦਾ ਹੈ । ਇਸ ਨਾਲ ਬੱਚੇ ਵਿਚ ਰੋਗਾਣੂਆਂ ਨਾਲ ਲੜਨ ਦੀ ਤਾਕਤ ਆਉਂਦੀ ਹੈ। ਇਸ ਨਾਲ ਸੰਪੂਰਨ ਟੀਕਾਕਰਨ ਯਕੀਨੀ ਬਣਾਇਆ ਜਾਵੇ। ਇਸ ਮੌਕੇ ਤੇ ਬਲਾਕ ਆਜੂਕੇਟਰ ਸੁਰਿੰਦਰ ਕੌਰ, ਨਰਸਿੰਗ ਸਿਸਟਰ ਰਵਿੰਦਰ ਕੌਰ, ਸਟਾਫ ਨਰਸ ਜਸਵਿੰਦਰ ਕੌਰ,ਐਲ ਐੱਚ ਵੀ ਹਰਭਜਨ ਕੌਰ, ਸਟਾਫ ਨਰਸ ਪਾਵਨ ਅਤੇ ਮਾਂਵਾਂ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments