spot_img
Homeਮਾਝਾਗੁਰਦਾਸਪੁਰਮੁਲਾਜ਼ਮ ਯੂਨਾਈਟਡ ਆਰਗੇਨਾਈਜ਼ੇਸ਼ਨ ਜਥੇਬੰਦੀ ਦੀ ਜ਼ਰੂਰੀ ਮੀਟਿੰਗ ਹੋਈ

ਮੁਲਾਜ਼ਮ ਯੂਨਾਈਟਡ ਆਰਗੇਨਾਈਜ਼ੇਸ਼ਨ ਜਥੇਬੰਦੀ ਦੀ ਜ਼ਰੂਰੀ ਮੀਟਿੰਗ ਹੋਈ

ਕਾਦੀਆਂ 19 ਸਤੰਬਰ (ਮੁਨੀਰਾ ਸਲਾਮ ਤਾਰੀ)
ਅੱਜ ਮੁਲਾਜ਼ਮ ਯੁਨਾਈਟਿਡ ਔਰਗਨਾਈਸ਼ਨ ਜਥੇਬੰਦੀ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਮਨਦੀਪ ਸਿੰਘ ਕੋਟਲਾ ਮੁਸਾ ਦੀ ਅਗਵਾਈ ਵਿਚ ਹੋਈ। ਇਸ ਮੌਕੇ ਐਕਸੀਅਨ ਕਾਦੀਆਂ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਸਾਰੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਦਾ ਡਾਟਾ ਮੁਕੱਮਲ ਕੀਤਾ ਜਾਵੇ। ਸੀ ਆਰ ਏ 267-11, 287-13 ਕੰਟਰੈਕਟ ਪੀਰੀਅਡ ਨੂੰ ਰੈਗੁਲਰ ਵਿੱਚ ਗਿਣਿਆ ਜਾਵੇ। ਸੀ ਆਰ ਏ 289-16, ਸੀ ਆਰ ਏ 295-19 ਵਿਚ ਭਰਤੀ ਹੋਏ ਸਹਾਇਕ ਲਾਈਨਮੈਨਾਂ ਨੂੰ ਲਾਈਨਮੈਨ ਬਨਾਇਆ ਜਾਵੇ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਸਾਰੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਯੁਨਿਟ ਮਾਫੀ ਦਿੱਤੀ ਜਾਵੇ। ਇਸ ਮੀਟਿੰਗ ਵਿੱਚ ਵਾਈਸ ਪ੍ਰਧਾਨ ਯਸ਼ਪਾਲ ਸਿੰਘ ਅੋਲਖ, ਕੈਸ਼ੀਅਰ ਸੁਖਵਿੰਦਰ, ਪ੍ਰੈਸ ਸਕੱਤਰ ਸੁਖਵਿੰਦਰ ਸਿੰਘ, ਮੁਖ ਸਲਾਹਕਾਰ ਜਸਬੀਰ ਸਿੰਘ, ਕਾਰਜਕਾਰੀ ਮੈਬਰ ਨਰਿੰਦਰ ਸਿੰਘ ਆਦ ਹਾਜਰ ਸਨ।
ਫੋਟੋ :—ਯੂਨਾਈਟਡ ਮੁਲਾਜ਼ਮ ਆਰਗੇਨਾਈਜ਼ੇਸ਼ਨ ਜਥੇਬੰਦੀ ਦੀ ਮੀਟਿੰਗ ਆਗੂ ਅਤੇ ਹੋਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments