spot_img
Homeਮਾਝਾਗੁਰਦਾਸਪੁਰਸਤੰਬਰ ਪੇਪਰਾਂ ਦੀ ਤਿਆਰੀ ਸਬੰਧੀ ਡੀ.ਈ.ਓ. ਸੈਕੰ: ਵੱਲੋਂ ਸਕੂਲ ਮੁੱਖੀਆਂ ਨਾਲ ਮਹੱਤਵਪੂਰਨ...

ਸਤੰਬਰ ਪੇਪਰਾਂ ਦੀ ਤਿਆਰੀ ਸਬੰਧੀ ਡੀ.ਈ.ਓ. ਸੈਕੰ: ਵੱਲੋਂ ਸਕੂਲ ਮੁੱਖੀਆਂ ਨਾਲ ਮਹੱਤਵਪੂਰਨ ਮੀਟਿੰਗ ਆਯੋਜਿਤ

*ਗੁਰਦਾਸਪੁਰ 19 ਸਤੰਬਰ (ਮੁਨੀਰਾ ਸਲਾਮ ਤਾਰੀ ) *

* ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਵਿੱਚ ਸੰਧਾਵਾਲੀਆ ਵੱਲੋਂ ਸਤੰਬਰ ਮਹੀਨੇ ਸ਼ੁਰੂ ਹੋਣ ਵਾਲੇ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਨੂੰ ਲੈ ਕੇ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨਾਲ ਬਲਾਕ ਪੱਧਰੀ ਮੀਟਿੰਗ ਕਰਨ ਤਹਿਤ ਅੱਜ ਬਲਾਕ ਗੁਰਦਾਸਪੁਰ 1 ਅਤੇ ਗੁਰਦਾਸਪੁਰ 2 ਦੇ ਸਕੂਲ ਮੁੱਖੀਆਂ ਦੀ ਸਰਕਾਰੀ ਸੀਨੀਃ ਸੈਕੰ: ਸਕੂਲ ਤਿੱਬੜ੍ਹ ਅਤੇ ਬਲਾਕ ਕਾਹਨੂੰਵਾਨ 1 ਅਤੇ ਕਾਹਨੂੰਵਾਨ 2 ਦੇ ਸਕੂਲ ਮੁੱਖੀਆਂ ਦੀ ਸਰਕਾਰੀ ਆਦਰਸ਼ ਸੀਨੀ: ਸੈਕੰ: ਸਕੂਲ ਕੋਟ ਧੰਦਲ ਵਿਖੇ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਦੌਰਾਨ ਡੀ.ਈ.ਓ. ਹਰਪਾਲ ਸਿੰਘ ਸੰਧਾਵਾਲੀਆ ਨੇ ਸੰਬੋਧਨ ਕਿਹਾ ਕਿ ਸਤੰਬਰ ਵਿੱਚ ਹੋਣ ਵਾਲੇ ਪੇਪਰਾਂ ਦੀ ਡੇਟਸ਼ੀਟ ਸਿੱਖਿਆ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਦੇ ਅਨੁਸਾਰ ਬੱਚਿਆਂ ਨੂੰ ਯੋਜਨਾਬੰਦ ਤਰੀਕੇ ਨਾਲ ਤਿਆਰੀ ਕਰਵਾਈ ਜਾਵੇ ਤਾਂ ਜੋ ਬੱਚੇ ਬੋਝ ਮਹਿਸੂਸ ਨਾ ਕਰਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਬੋਰਡ ਦੇ ਪੇਪਰਾਂ ਵਾਂਗ ਬੱਚਿਆਂ ਨੂੰ ਮਾਹੌਲ ਮੁਹੱਈਆ ਕਰਵਾਇਆ ਜਾਵੇ ਤਾਂ ਬੱਚਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋ ਸਕੇ ਅਤੇ ਇਸ ਦੇ ਨਾਲ ਨਾਲ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਕੂਲ ਮੁੱਖੀ ਵੱਖ-ਵੱਖ ਸਮਾਜਿਕ ਭਾਈਚਾਰੇ ਨੂੰ ਵੱਖ-ਵੱਖ ਸਾਧਨਾਂ ਦੁਆਰਾ ਪਰਾਲੀ ਨਾ ਜਲਾਉਣ ਲਈ ਜਾਗਰੂਕ ਕਰਨ ਤਾਂ ਜੋ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਸਤੰਬਰ ਪੇਪਰਾਂ ਲਈ ਸਕੂਲ ਮੁੱਖੀਆਂ , ਅਧਿਆਪਕਾਂ ਅਤੇ ਬੱਚਿਆਂ ਨੂੰ ਸ਼ੁਭਇੱਛਾਵਾਂ ਦਿੱਤੀਆਂ। ਇਸ ਮੌਕੇ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸੁਰਿੰਦਰ ਕੁਮਾਰ , ਬੀ.ਐਨ.ਓ. ਗੀਤਿਕਾ ਗੋਸਵਾਮੀ, ਬੀ.ਐਨ.ਓ. ਕੁਲਦੀਪ ਸਿੰਘ , ਬੀ.ਐਨ.ਓ. ਨਰੇਸ਼ ਮਹਿਤਾ , ਬੀ.ਐਨ.ਓ. ਗੱਜਣ ਸਿੰਘ, ਪ੍ਰਿੰਸੀਪਲ ਜਸਬੀਰ ਲਾਲ, ਪ੍ਰਿੰਸੀਪਲ ਸੁਖਜਿੰਦਰ ਸਿੰਘ , ਡੀ.ਐਮ. ਗਣਿਤ ਗੁਰਨਾਮ ਸਿੰਘ ਅਤੇ ਵੱਖ ਵੱਖ ਸਕੂਲਾਂ ਦੇ ਮੁੱਖੀ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments