spot_img
Homeਮਾਝਾਗੁਰਦਾਸਪੁਰਵਿਸ਼ਵ ਹਿੰਦੀ ਦਿਵਸ ਮੌਕੇ ਸਰਕਾਰੀ ਮਿਡਲ ਸਕੂਲ ਨੱਤ ਮੋਕਲ ਵਿੱਚ ਕਰਵਾਇਆ ਸਮਾਰੋਹ

ਵਿਸ਼ਵ ਹਿੰਦੀ ਦਿਵਸ ਮੌਕੇ ਸਰਕਾਰੀ ਮਿਡਲ ਸਕੂਲ ਨੱਤ ਮੋਕਲ ਵਿੱਚ ਕਰਵਾਇਆ ਸਮਾਰੋਹ

ਕਾਦੀਆਂ 15 ਸਤੰਬਰ (ਮੁਨੀਰਾ ਸਲਾਮ ਤਾਰੀ) :- ਹਿੰਦੀ ਦਿਵਸ ਦੇ ਮੌਕੇ ਤੇ ਨਜ਼ਦੀਕੀ ਪਿੰਡ ਨੱਤ ਮੋਕਲ ਤੇ ਸਰਕਾਰੀ ਮਿਡਲ ਸਕੂਲ ਵਿਚ ਭਾਸ਼ਣ ਕਵਿਤਾ ਪ੍ਰਤੀਯੋਗਤਾ ਕਰਵਾਈ ਗਈ।  ਇਸ ਮੌਕੇ ਤੇ ਹਿੰਦੀ ਅਧਿਆਪਕ ਮੁਕੇਸ਼ ਕੁਮਾਰ ਵੱਲੋਂ ਹਿੰਦੀ ਦੇ ਮਹੱਤਵ ਤੇ ਪ੍ਰਕਾਸ਼ ਪਾਉਂਦਿਆਂ ਕਿਹਾ ਕਿ ਹਿੰਦੀ ਭਾਸ਼ਾ ਨੂੰ 14 ਸਤੰਬਰ 1949 ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ ਅਤੇ ਇਹ ਪੂਰੇ ਭਾਰਤ ਦੇ ਰਾਜਾਂ ਨੂੰ ਇਕ ਮਾਲਾ ਵਿਚ ਪਰੋਣ ਵਾਲੀ ਰਾਜ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚ ਗੁਰੂਆਂ ਨੇ ਹਿੰਦੀ ਦੇ ਲਈ ਬਹੁਤ ਕਾਰਜ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਦੀ ਸਪੱਸ਼ਟ ਛਾਪ ਵੇਖਣ ਨੂੰ ਮਿਲਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰੰਥ ਰਾਮ ਅਵਤਾਰ ਕ੍ਰਿਸ਼ਨ ਅਵਤਾਰ ਹਿੰਦੀ ਸਾਹਿਤ ਅਤੇ ਇਤਿਹਾਸ ਦੀ ਵਡਮੁੱਲੀ ਧਰੋਹਰ ਹੈ। ਭਾਰਤ ਦੇ ਸੰਵਿਧਾਨ ਸਭਾ ਨੇ ਸਰਬਸੰਮਤੀ ਨਾਲ 14 ਸਤੰਬਰ 1949 ਨੂੰ ਇਕਮਤ ਫੈਸਲਾ ਲੈਂਦਿਆਂ ਹਿੰਦੀ ਭਾਸ਼ਾ ਨੂੰ ਅਧਿਕਾਰਿਕ ਭਾਸ਼ਾ ਬਣਾਉਣ ਦਾ ਫ਼ੈਸਲਾ ਲਿਆ। ਹਿੰਦੀ ਭਾਸ਼ਾ ਨੂੰ ਹਰੇਕ ਇਲਾਕੇ ਵਿੱਚ ਪ੍ਰਸਾਰਿਤ ਕਰਨ ਦੇ ਲਈ ਰਾਸ਼ਟਰਭਾਸ਼ਾ ਪ੍ਰਚਾਰ ਸਮਿਤੀ ,ਵਾਰਧਾ ਦੇ ਪ੍ਰਾਰਥਨਾ ਤੇ 1953 ਵਿਚ ਪੂਰੇ ਭਾਰਤ ਵਿੱਚ 14 ਸਤੰਬਰ ਨੂੰ  ਹਰ ਸਾਲ ਹਿੰਦੀ ਦਿਵਸ ਦੇ ਤੌਰ ਤੇ ਮਨਾਏ ਜਾਣ ਦੀ ਘੋਸ਼ਣਾ ਕੀਤੀ ਗਈ ਪਰ ਅੱਜ ਹਿੰਦੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਬੀਤੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਵੀ ਸਕੂਲਾਂ ਵਿੱਚ ਹਿੰਦੀ ਨੂੰ  ਆਪਸ਼ਨਲ ਵਿਸ਼ਾ ਘੋਸ਼ਿਤ ਕੀਤੇ ਜਾਣ ਤੇ ਪੰਜਾਬ ਵਿਚ ਹਿੰਦੀ ਅਧਿਆਪਕਾਂ ਦੇ ਮਨਾਂ ਵਿੱਚ ਬਹੁਤ ਰੋਸ ਪਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਸੰਵਿਧਾਨ ਦੇ ਅਨੁਛੇਦ 343 ਦੇ ਮੁਤਾਬਕ ਹਿੰਦੀ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ।ਅਤੇ ਅਨੁਛੇਦ 351 ਅਨੁਸਾਰ ਸੰਘ ਦਾ ਇਹ ਫਰਜ਼ ਹੈ ਕਿ ਹਿੰਦੀ ਭਾਸ਼ਾ ਦਾ ਪ੍ਰਸਾਰ ਵਧਾਇਆ ਜਾਵੇ। ਹਿੰਦੀ ਭਾਸ਼ਾ ਭਾਰਤ ਦੇ 70 ਫ਼ੀਸਦ ਪਿੰਡਾਂ ਵਿਚ ਬੋਲੀ ਜਾਂਦੀ ਹੈ। ਲੋਕ ਗੀਤਾਂ ਦੀ ਸੁਰੀਲੀ ਤਾਨ ਜਨ ਸੰਚਾਰ ਦਾ ਮਾਧਿਅਮ ਮੰਨੀ ਜਾਣ ਵਾਲੀ ਹਿੰਦੀ ਭਾਸ਼ਾ ਅੱਜ ਆਪਣੇ ਹੀ ਦੇਸ਼ ਵਿੱਚ ਪਰਾਈ ਬਣ ਜੇ ਰਹਿ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਸ਼ਾ ਮਨੁੱਖ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਦੇਸ਼ ਦੇ ਵਿਕਾਸ ਲਈ ਭਾਸ਼ਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਲਾਕਾਈ ਭਾਸ਼ਾ ਦੇ ਨਾਲ ਨਾਲ ਰਾਜ ਭਾਸ਼ਾ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਆਪਣੇ ਰਾਜ ਤੋਂ ਬਾਹਰ ਜੇਕਰ ਕੋਈ ਮਨੁੱਖ ਨੂੰ ਇਕ ਮਾਲਾ ਵਿਚ ਕੋਈ ਭਾਸ਼ਾ ਪਿਰੋ ਕੇ ਰੱਖ ਸਕਦੀ ਹੈ ਤਾਂ ਉਹ ਹਿੰਦੀ ਹੈ। ਇਸ ਲਈ ਹਿੰਦੀ ਭਾਸ਼ਾ ਨੂੰ ਦੇਸ਼ ਦੇ ਮੱਥੇ ਦੀ ਬਿੰਦੀ ਕਿਹਾ ਜਾਂਦਾ ਹੈ। ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਦਸ ਜਨਵਰੀ 1975 ਨੂੰ ਨਾਗਪੁਰ ਮਹਾਰਾਸ਼ਟਰ ਵਿੱਚ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ ਸੀ। ਉਸ ਤੋਂ ਬਾਅਦ ਦੱਸ ਜਨਵਰੀ 2006 ਵਿਚ ਹਿੰਦੀ ਵਿਸ਼ਵ ਦਿਵਸ ਦੇ ਤੌਰ ਤੇ ਮਨਾਏ ਜਾਣ ਦੀ ਘੋਸ਼ਣਾ ਕਰ ਦਿੱਤੀ ਗਈ ਸੀ। ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸ ਵਿੱਚ ਵੀ ਦੱਸ ਜਨਵਰੀ ਨੂੰ ਹਿੰਦੀ ਦਿਵਸ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਵਧੀਆ ਪ੍ਰਦਰਸ਼ਨ ਕਰਨ ਵਾਲੀ ਵਿਦਿਆਰਥਣ ਗੁਰਲੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕ ਅਰਵਿੰਦ ਜੀਤ ਸਿੰਘ ਭਾਟੀਆ, ਸੁਰਜੀਤ ਸਿੰਘ ਲਖਵਿੰਦਰ ਕੌਰ ਆਦ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments