spot_img
Homeਮਾਝਾਗੁਰਦਾਸਪੁਰਅਨੀਮੀਆ ਦੀ ਰੋਕਥਾਮ ਲਈ ਸਕਰੀਨਿੰਗ ਕੈੰਪ ਲਗਾਇਆ

ਅਨੀਮੀਆ ਦੀ ਰੋਕਥਾਮ ਲਈ ਸਕਰੀਨਿੰਗ ਕੈੰਪ ਲਗਾਇਆ

 

14 ਸਤੰਬਰ,ਹਰਚੋਵਾਲ(ਸਲਾਮ ਤਾਰੀ ) ਸਿਹਤ ਵਿਭਾਗ ਵੱਲੋਂ ਹਰ ਸਾਲ ਸਤੰਬਰ ਮਹੀਨਾ ਪੋਸ਼ਣ ਮਾਹ ਵੱਜੋਂ ਮਨਾਇਆ ਜਾਂਦਾ ਹੈ। ਇਸੇ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾਂ ਨਿਰਦੇਸ਼ਾਂ ,ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਅਰਵਿੰਦ ਮਨਚੰਦਾ ਦੀ ਅਗਵਾਈ ਹੇਠ ਅਤੇ ਐਸ ਐਮ ਓ ਡਾਕਟਰ ਮਨੋਹਰ ਲਾਲ ਦੀ ਅਗਵਾਈ ਹੇਠ ਪਿੰਡ ਬਸਰਾਏ ਵਿਖੇ ਸਿਹਤ ਵਿਭਾਗ ਵੱਲੋਂ ਪੋਸ਼ਣ ਮਾਹ ਅਧੀਨ ਗਰਭਵਤੀਆਂ ਦੇ ਅਨੀਮੀਆ ਜਾਂਚ ਦਾ ਕੈੰਪ ਲਗਾਇਆ ਗਿਆ। ਕੈੰਪ ਵਿਚ ਪਿੰਡ ਦੀਆਂ ਗਰਭਵਤੀ ਔਰਤਾਂ ਅਤੇ ਦੁੱਧ ਚੰਗਾਉਣ ਵਾਲੀਆਂ ਮਾਂਵਾਂ ਵਿਚ ਖੂਨ ਦੇ ਪੱਧਰ ਦੀ ਜਾਂਚ ਕੀਤੀ ਗਈ। ਸੀ ਐਚ ਓ ਅਨੀਤਾ ਨੇ ਦੱਸਿਆ ਕਿ ਇਕ ਮਹਿਲਾ ਵਿਚ ਖੂਨ ਦਾ ਪੱਧਰ ਬਾਰਾਂ ਗ੍ਰਾਮ ਹੋਣਾ ਚਾਹੀਦਾ ਹੈ ਜਿਸ ਨਾਲ ਉਸਦਾ ਅਤੇ ਗਰਭ ਵਿਚ ਪਲ ਰਹੇ ਬੱਚੇ ਦਾ ਵੀ ਸਹੀ ਵਿਕਾਸ ਹੁੰਦਾ ਹੈ। ਜੇ ਬਾਰਾਂ ਗ੍ਰਾਮ ਤੋਂ ਘੱਟ ਹੋਵੇ ਤਾਂ ਉਸਨੂੰ ਅਨੀਮੀਆ ਕਿਹਾ ਜਾਂਦਾ ਹੈ ਜਿਸਦੇ ਵੱਖ ਵੱਖ ਪੱਧਰ ਹੁੰਦੇ ਹਨ। ਜਿਸ ਲਈ ਗਾਇਨਾਕਲਾਜਿਸਟ ਦੁਆਰਾ ਸ਼ਰੀਰ ਵਿੱਚ ਖੂਨ ਦੀ ਮਾਤਰਾ ਸਹੀ ਕਰਨ ਲਈ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ, ਖੂਨ ਚੜਾਇਆ ਜਾਂਦਾ ਹੈ ਜਾਂ ਟੀਕੇ ਲਗਾਏ ਜਾਂਦੇ ਹਨ। ਸ਼ਰੀਰ ਵਿੱਚ ਅਨੀਮੀਆ ਦੀ ਰੋਕਥਾਮ ਲਈ ਪੌਸ਼ਟਿਕ ਅਤੇ ਸੰਤੁਲਿਤ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ। ਹਰੀਆਂ ਅਤੇ ਮੌਸਮੀ ਫਲ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਸ ਮੌਕੇ ਤੇ ਸੀ ਐਚ ਓ ਅਨੀਤਾ, ਸਰਬਜੀਤ ਕੌਰ ਆਸ਼ ਫਸੀਲਿਟੇਟਰ,ਸਮੂਹ ਆਸ਼ਾ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments