spot_img
Homeਮਾਝਾਗੁਰਦਾਸਪੁਰਬਲਾਕ ਕਾਦੀਆਂ 1 ਦੇ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਆਪਣੀ ਆਪਣੀ...

ਬਲਾਕ ਕਾਦੀਆਂ 1 ਦੇ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਆਪਣੀ ਆਪਣੀ ਕਰੀਏਸ਼ਨ ਦਾ ਕੀਤਾ ਪ੍ਰਦਰਸ਼ਨ

ਕਾਦੀਆਂ 12 ਸਤੰਬਰ (ਮੁਨੀਰਾ ਸਲਾਮ ਤਾਰੀ)ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਗੁਣਵੱਤਾ ਨੂੰ ਨਿਖਾਰਨ ਅਤੇ ਉਨ੍ਹਾਂ ਦੀ ਇਨੋਵੇਸ਼ਨ ਕ੍ਰਿਏਟਿਵ ਪ੍ਰਤਿਭਾ ਨੂੰ ਉਭਾਰਨ ਲਈ ਰਾਜ ਭਰ ਵਿੱਚ ਅਧਿਆਪਕ ਪਰਵ ਮਨਾਇਆ ਜਾ ਰਿਹਾ ਹੈ ।ਇਸੇ ਲੜੀ ਦੇ ਅਧੀਨ ਅੱਜ ਨਜ਼ਦੀਕੀ ਪਿੰਡ ਕਾਹਲਵਾਂ ਦੇ ਸਰਕਾਰੀ ਹਾਈ ਸਕੂਲ ਵਿਚ ਬਲਾਕ ਨੋਡਲ ਅਫਸਰ ਵਿਜੇ ਕੁਮਾਰ ਦੀ ਅਗਵਾਈ ਹੇਠ ਬਲਾਕ ਦੇ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਵੱਲੋਂ ਤਿਆਰ ਕੀਤੇ ਗਏ ਮਾਡਲ ਚਾਰਟ ਐਪ ਗੇਮਸ ਆਦਿ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਸ਼ਸ਼ੀ ਕਿਰਨ, ਪ੍ਰਿੰਸੀਪਲ ਰਾਕੇਸ਼ ਕੁਮਾਰ ਅਤੇ ਹੈੱਡ ਮਿਸਟਰਸ ਵਰਿੰਦਰਪਾਲ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ । ਫੈਸਟ ਦੇ ਦੌਰਾਨ ਹਿੰਦੀ ਵਿਸ਼ੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੀ ਡਿੰਪਲ ਪਹਿਲੇ , ਮਿਡਲ ਸਕੂਲ ਨੱਤ ਮੋਕਲ ਤੇ ਮੁਕੇਸ਼ ਦੂਸਰੇ ਅਤੇ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਨੀਰੂ ਭੰਡਾਰੀ ਤੀਸਰੇ ਸਥਾਨ ਤੇ ਰਹੇ ।ਐੱਸਐੱਸਟੀ ਵਿਸ਼ੇ ਵਿੱਚ ਸ਼ਰਨਜੀਤ ਕੌਰ ਕਾਦੀਆਂ ਪਹਿਲੇ, ਜਸਵਿੰਦਰ ਕੌਰ ਸ ਸ ਡੱਲਾ ਦੂਸਰਾ , ਜੋਗੀਸ਼ਾ ਪਿੰਡ ਭਗਤਪੁਰ ਰੱਬ ਵਾਲਾ ਤੀਸਰਾ , ਅੰਗਰੇਜ਼ੀ ਵਿਸ਼ੇ ਵਿੱਚ ਗਗਨ ਦੀਪ ਕੌਰ ਸ ਹ ਸ ਤੁਗਲਵਾਲ ਪਹਿਲੇ , ਮਲਿਕਾ ਗੋਰਾਇਆ ਸ ਹ ਸ ਬਸਰਾਵਾਂ ਦੂਸਰਾ , ਸੀਮਾ ਪਿੰਡ ਸੱਖੋਵਾਲ ਤੀਸਰਾ , ਸਵਾਗਤ ਜ਼ਿੰਦਗੀ ਵਿਸ਼ੇ ਵਿੱਚ ਕਰਮਜੀਤ ਕੌਰ ਜੀ ਐਸ ਐਸ ਡੱਲਾ ਪਹਿਲਾ ,ਵਿਗਿਆਨ ਵਿਸ਼ੇ ਵਿੱਚ ਨਵਦੀਪ ਨੀਤੂ ਜੀ ਐੱਸ ਐੱਸ ਡੱਲਾ ਪਹਿਲਾ ,ਪਲਵਿੰਦਰ ਸਿੰਘ ਸ ਸ ਸ ਸ ਖੁਜਾਲਾ ਦੂਸਰਾ ,ਸਤਨਾਮ ਸਿੰਘ ਸ ਹ ਸ ਬਸਰਾ ਤੀਸਰਾ , ਬਿੰਦੂ ਬਾਲਾ ਸ ਸ ਸ ਸ ਮਸਾਣੀਆ, ਗਣਿਤ ਵਿਸ਼ੇ ਵਿਚ ਰਾਕੇਸ਼ ਪੁਰੀ ਸ ਸ ਸ ਸ ਡੱਲਾ ਪਹਿਲਾ , ਅਜੇ ਕੁਮਾਰ ਸ ਸ ਸ ਸ ਕਾਦੀਆਂ ਦੂਸਰਾ , ਮੋਨਿਕਾ ਸਹਸ ਕਾਹਲਵਾਂ ਤੀਸਰਾ, ਪੰਜਾਬੀ ਵਿਸ਼ੇ ਵਿੱਚ ਕਮਲਜੀਤ ਕੌਰ ਸ ਡੱਲਾ ਪਹਿਲਾ , ਸਤਨਾਮ ਕੌਰ ਸ ਹ ਸ ਤੁਗਲਵਾਲ ਦੂਸਰਾ, ਕੰਪਿਊਟਰ ਵਿਸ਼ੇ ਵਿਚ ਜਸਵਿੰਦਰ ਕੌਰ ਸ ਡੱਲਾ ਪਹਿਲਾਂ, ਸੁਲੇਖ ਪ੍ਰਤੀਯੋਗਤਾ ਵਿਚ ਪਰਮਜੀਤ ਸਿੰਘ ਸਮਿਸ ਸੋਹੀਆਂ ਪਹਿਲਾ , ਅੰਜਲੀ ਸ ਕਾਦੀਆਂ ਦੂਸਰਾ , ਲਕਸ਼ਮੀ ਸ ਸ ਸ ਸ ਡੱਲਾ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਇਸ ਮੌਕੇ ਤੇ ਮਿਡਲ ਸਕੂਲ ਢਪਈ ਦੇ ਜਸਪਾਲ ਸਿੰਘ ਅਤੇ ਮਿਡਲ ਸਕੂਲ ਸੋਨੀਆ ਦੇ ਭੁਪਿੰਦਰਪਾਲ ਸਿੰਘ ਨੇ ਸਕੂਲ ਵਿਚ ਪਰਵ ਦੇ ਲਈ ਪ੍ਰਬੰਧ ਕੀਤੇ , ਇਸ ਮੌਕੇ ਤੇ ਬਲਾਕ ਮਿੰਟੂ ਪੰਜਾਬੀ ਪਰਮਜੀਤ ਸਿੰਘ, ਅੰਗਰੇਜ਼ੀ ਰਕੇਸ਼ ਕੁਮਾਰ, ਹਿੰਦੀ ਮੁਕੇਸ਼ ਕੁਮਾਰ , ਸਾਇੰਸ ਸਤਿੰਦਰਪਾਲ ਸਿੰਘ ਗਣਿਤ ਬਲਜੀਤ ਸਿੰਘ ਆਦਿ ਹਾਜ਼ਰ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments