spot_img
Homeਮਾਝਾਗੁਰਦਾਸਪੁਰਕਲੱਸਟਰ ਚੱਕ ਸ਼ਰੀਫ ਵਿਖੇ ਖੇਡਾਂ ਕਰਵਾਈਆਂ ਗਈਆਂ

ਕਲੱਸਟਰ ਚੱਕ ਸ਼ਰੀਫ ਵਿਖੇ ਖੇਡਾਂ ਕਰਵਾਈਆਂ ਗਈਆਂ

 

*ਕਾਹਨੂੰਵਾਨ 30 ਅਗਸਤ ( ਸਲਾਮ ਤਾਰੀ ) *

* ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਵਿਖੇ ਕਲੱਸਟਰ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ 1 ਲਖਵਿੰਦਰ ਸਿੰਘ ਸ਼ੇਖੋ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੈਂਟਰ ਮੁੱਖ ਅਧਿਆਪਕ ਸਤਪਾਲ ਨੇ ਦੱਸਿਆ ਕਿ ਕਲੱਸਟਰ ਪੱਧਰ ਦੀਆਂ ਖੇਡਾਂ ਵਿਚ 100 ,200,400 ਮੀਟਰ ਲੜਕੇ ਅਤੇ ਲੜਕੀਆਂ ਦੀਆ ਦੋੜਾ, ਲੰਬੀ ਛਾਲ (ਮੁੰਡੇ , ਕੁੜੀਆਂ),ਕੁਸ਼ਤੀ 25,30 ਕਿਲੋ ਕਬੱਡੀ ਖੇਡਾਂ ਆਦਿ ਖੇਡਾਂ ਕਰਵਾਈਆਂ ਜਿਸ ਵਿੱਚ ਪਹਿਲੇ ,ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਬੀ.ਪੀ.ਈ.ਓ. ਲਖਵਿੰਦਰ ਸਿੰਘ ਸ਼ੇਖੋ ਵੱਲੋਂ ਇਨਾਮ ਤਕਸੀਮ ਕੀਤੇ ਗਏ।ਇਸ ਦੌਰਾਨ ਬੀ.ਪੀ.ਈ.ਓ. ਸ਼ੇਖੋ ਨੇ ਜੇਤੂ ਰਹੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਣਜੀਤ ਕੌਰ,ਸੁਧਾ ਦੇਵੀ,ਰੁਪਿੰਦਰ ਕੌਰ,ਹਰਜਿੰਦਰ ਸਿੰਘ,ਮਨਜੀਤ ਕੌਰ,ਕੁਲਵਿੰਦਰ ਕੌਰ ਐਚ ਟੀ,ਅੰਜੁ ਬਾਲਾ,ਹਰਪ੍ਰੀਤ ਕੌਰ,ਗੁਰਇਕਬਾਲ ਸਿੰਘ,ਰਾਜਵਿੰਦਰ ਸਿੰਘ ਬੀ ਐਸ ਓ,ਮਲਕੀਤ ਸਿੰਘ ਬੀ ਐਮ ਟੀ,ਨਸੀਬ ਸਿੰਘ ਬੀ ਐਮ ਟੀ ਹਾਜ਼ਰ ਸਨ।ਸਤਪਾਲ ਸੈਂਟਰ ਹੈਡ ਟੀਚਰ ਨੇ ਸਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।*

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments