spot_img
Homeਮਾਝਾਗੁਰਦਾਸਪੁਰਪਿੰਡ ਵਾਸੀਆਂ ਨੂੰ ਡੇਂਗੂ ਮਲੇਰੀਆ ਸਬੰਧੀ ਕੀਤਾ ਜਾਗਰੂਕ

ਪਿੰਡ ਵਾਸੀਆਂ ਨੂੰ ਡੇਂਗੂ ਮਲੇਰੀਆ ਸਬੰਧੀ ਕੀਤਾ ਜਾਗਰੂਕ

ਕਾਦੀਆ 29 ਅਗਸਤ,( ਸਲਾਮ ਤਾਰੀ )-

ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਮਾਂਡੀ ਜੀ ਦੇ ਦਿਸਾ ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫਸਰ ਭਾਮ ਮਨੋਹਰ ਲਾਲ ਜੀ ਦੀ ਅਗਵਾਈ ਹੇਠ ਪਿੰਡ ਧੰਦੋਈ ਵਿਖੇ ਡੇਂਗੂ ਮਲੇਰੀਆ ਸਬੰਧੀ ਘਰ ਘਰ ਜਾ ਕੇ ਵਿਜਟ ਕੀਤੀ ਗਈ ਗਮਲੇ ਕੂਲਰ ਤੇ ਪਾਣੀ ਦੇ ਖੜੇ ਹੋਣ ਵਾਲੇ ਸਰੋਤਾਂ ਨੂੰ ਦੇਖਿਆ ਗਿਆ ਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸਾਨੂੰ ਆਪਣੇ ਘਰਾਂ ਵਿੱਚ ਅਤੇ ਘਰਾਂ ਦੇ ਬਾਹਰ ਜ਼ਿਆਦਾ ਦਿਨ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਤਾਂ ਜੋ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ ।

ਉਨ੍ਹਾਂ ਦਸਿਆ ਕਿ ਘਰਾਂ ਵਿਚ ਕੂਲਰਾਂ ਗਮਲਿਆਂ ਟੁੱਟੇ ਭੱਜੇ ਬਰਤਨਾਂ ਟਾਇਰਾਂ ਆਦਿ ਵਿਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ । ਆਪਣੇ ਆਲੇ-ਦੁਆਲੇ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਕਿ ਸ਼ੁਕਰਵਾਰ ਨੂੰ ਡਰਾਈ ਡੇ ਕਰਕੇ ਮਨਾਇਆ ਜਾਵੇ, ਸੀ ਐਚ ਓ ਹਰਲਵਲੀਨ ਕੌਰ, ਮਲਕੀਤ ਕੌਰ,ਅਮਰਿੰਦਰ ਸਿੰਘ ,ਕੁਲਦੀਪ ਕੁਮਾਰ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments