spot_img
Homeਮਾਝਾਗੁਰਦਾਸਪੁਰਗਊ ਕਥਾ ਸਮਾਰੋਹ 3 ਸਤੰਬਰ ਨੂੰ ਕਾਦੀਆਂ ਵਿੱਚ

ਗਊ ਕਥਾ ਸਮਾਰੋਹ 3 ਸਤੰਬਰ ਨੂੰ ਕਾਦੀਆਂ ਵਿੱਚ

ਕਾਦੀਆਂ 27 ਅਗਸਤ (ਮੁਨੀਰਾ ਸਲਾਮ ਤਾਰੀ) :- ਸ਼੍ਰੀ ਰਾਧਾ ਅਸ਼ਟਮੀ ਦੇ ਸ਼ੁਭ ਦਿਹਾਡ਼ੇ ਨੂੰ ਸਮਰਪਿਤ ਸ੍ਰੀ ਕ੍ਰਿਸ਼ਨਾ ਮੰਦਰ ਧਰਮਪੁਰਾ ਮੁਹੱਲਾ ਕਾਦੀਆਂ ਵਿਖੇ ਗਊ ਕਥਾ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਮਨੋਜ ਕੇਅਰ ਅਤੇ ਸ੍ਰੀ ਕ੍ਰਿਸ਼ਨਾ ਮੰਦਰ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਗਊ ਕਥਾ 3 ਸਤੰਬਰ ਦਿਨ ਸ਼ਨੀਵਾਰ ਨੂੰ ਗਊ ਕਥਾ ਸਮਾਗਮ ਤਿੰਨ ਵਜੇ ਤੋਂ ਸ਼ਾਮ ਛੇ ਵਜੇ ਤੱਕ ਕ੍ਰਿਸ਼ਨਾ ਮੰਦਰ ਧਰਮਪੁਰਾ ਮੁਹੱਲਾ ਵਿਖੇ ਕੀਤੀ ਜਾਵੇਗੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਥਾਵਾਚਕ ਸ੍ਰੀ ਚੰਦਰ ਕਾਂਤ ਜੀ ਗਉ ਸੇਵਾ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਅਤੇ ਰਾਧਾ ਅਸ਼ਟਮੀ ਨੂੰ ਸਮਰਪਿਤ ਗਊ ਕਥਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਕਾਦੀਆਂ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਸਮਾਗਮ ਵਿਚ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਗਊ ਕਥਾ ਸੁਣਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments