spot_img
Homeਪੰਜਾਬ75 ਵੀਂ ਜ਼ੋਨਲ ਖੇਡਾਂ ਵਿੱਚ ਸਤਾਰਾਂ ਸਾਲ ਵਰਗ ਦੇ ਸਰਕਾਰੀ ਸੀਨੀਅਰ ਸੈਕੰਡਰੀ...

75 ਵੀਂ ਜ਼ੋਨਲ ਖੇਡਾਂ ਵਿੱਚ ਸਤਾਰਾਂ ਸਾਲ ਵਰਗ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਅਤੇ ਅੰਡਰ ਉਨੀ ਸਾਲ ਵਰਗ ਵਿੱਚ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਰਹੇ ਪਹਿਲੇ ਸਥਾਨ ਤੇ ।

ਕਾਦੀਆਂ 25 ਅਗਸਤ (ਮੁਨੀਰਾ ਸਲਾਮ ਤਾਰੀ)
 ਬੁੱਟਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ  ਲੈਕਚਰਾਰ ਸਰੀਰਕ ਸਿੱਖਿਆ ਅਮਰਜੀਤ ਸਿੰਘ ਦੀ ਅਗਵਾਈ ਹੇਠ  ਜ਼ੋਨਲ ਖੇਡਾਂ ਦੇ ਅਧੀਨ ਕਰਵਾਏ ਗਏ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਸ਼ਸ਼ੀ ਕਿਰਨ ਨੇ ਦੱਸਿਆ ਕਿ ਕਬੱਡੀ ਦੇ  ਲੜਕੀਆਂ ਦੀ ਪ੍ਰਤੀਯੋਗਤਾ ਵਿੱਚ ਅੰਡਰ 14 ਸਾਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਦੀ ਟੀਮ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਤੱਤਲੇ ਦੀ ਟੀਮ ਦੂਸਰੇ ਸਥਾਨ ਤੇ ਰਹੀ ਸਤਾਰਾਂ ਸਾਲ ਵਰਗ ਵਿੱਚ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਂਵਾਲ ਦੂਸਰੇ ਸਥਾਨ ਤੇ ਰਹੀ  ।ਇਸੇ ਤਰ੍ਹਾਂ ਉਨੀ ਸਾਲ ਵਰਗ ਵਿੱਚ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ  ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਦੂਸਰੇ ਸਥਾਨ ਤੇ ਰਹੀ ।  ਇਸੇ ਤਰ੍ਹਾਂ ਲੜਕੀਆਂ ਦੀ ਨੈਸ਼ਨਲ ਕਬੱਡੀ ਮੁਕਾਬਲਿਆਂ ਵਿੱਚ  ਸ ਸ ਸ  ਸ ਭੱਠੀਆਂ ਪਹਿਲਾਂ ,  ਸ ਸ ਸ ਸ ਡੱਲਾ ਦੂਸਰੇ ਸਥਾਨ ਤੇ,  ਸਤਾਰਾਂ ਸਾਲ   ਵਰਗ ਵਿੱਚ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਪਹਿਲੇ ਅਤੇ   ਸ ਸ ਸ ਸ ਬੁੱਟਰ ਕਲਾਂ ਦੂਸਰੇ ਸਥਾਨ ਤੇ ਰਹੇ । ਇਸ ਮੌਕੇ ਤੇ ਜ਼ੋਨਲ ਪ੍ਰਧਾਨ ਲਖਵਿੰਦਰ ਸਿੰਘ ਅਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਕਲਾਂ ਸ਼ਸ਼ੀਕਿਰਨ ਵਿਸ਼ੇ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ  ਤੌਰ ਤੇ ਫਿੱਟ ਰੱਖਦੀਆਂ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ।  ਪ੍ਰਿੰਸੀਪਲ ਸ਼ਸ਼ੀ ਕਿਰਨ ਵੱਲੋਂ ਪ੍ਰਧਾਨ ਜ਼ੋਨਲ ਇੰਚਾਰਜ ਲਖਵਿੰਦਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ  ਭੇਟ ਕਰ ਕੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ ।  ਇਸ ਮੌਕੇ ਤੇ ਪ੍ਰਭਲੀਨ ਨੂੰ ਰਾਜਵਿੰਦਰ ਕੌਰ ,ਲੈਕਚਰਾਰ ਕਮਲਜੀਤ ਕੌਰ , ਸੁਮਨ ਗਿੱਲ , ਕੁਲਦੀਪ ਕੌਰ , ਅੰਮ੍ਰਿਤਪਾਲ ਸਿੰਘ,  ਰਵਿੰਦਰ ਕੌਰ , ਜਸਵਿੰਦਰ ਸਿੰਘ,  ਸਤਨਾਮ ਸਿੰਘ, ਬਲਜੀਤ ਕੌਰ ,ਗਗਨਦੀਪ ਸ਼ਰਮਾ , ਰਾਜ ਕੁਮਾਰ ,ਗੁਰਮੇਜ ਸਿੰਘ, ਅਜੇ ਕੁਮਾਰ, ਬਲਜੀਤ ਸਿੰਘ , ਗੁਰਵਿੰਦਰ ਸਿੰਘ, ਸਿਮਰਨਜੀਤ ਕੌਰ , ਕਮਲਜੀਤ ਕੌਰ ,ਹਰਜੀਤ ਕੌਰ, ਸੁਖਰਾਜ ਕੌਰ , ਅਰਵਿੰਦਰਜੀਤ ਸਿੰਘ ਭਾਟੀਆ, ਵਿਪਨ ਕੁਮਾਰ ਪੀ ਟੀ  ਗੁਰਮੇਜ ਸਿੰਘ , ਬਲਾਕ ਮੈਂਟਰ ਹਿੰਦੀ ਮੁਕੇਸ਼ ਕੁਮਾਰ, ਕੁਲਬੀਰ ਸਿੰਘ, ਭੁਪਿੰਦਰ ਸਿੰਘ  ,ਸ਼ਮਸ਼ੇਰ ਸਿੰਘ ਆਦਿ ਮੌਜੂਦ ਸੀ ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments