spot_img
Homeਮਾਝਾਗੁਰਦਾਸਪੁਰਪੁਰਾਣੀ ਪੈਨਸ਼ਨ ਬਹਾਲੀ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ

ਪੁਰਾਣੀ ਪੈਨਸ਼ਨ ਬਹਾਲੀ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ

ਕਾਦੀਆਂ 25  (ਮੁਨੀਰਾ ਸਲਾਮ ਤਾਰੀ) ਅਗਸਤ ਅੱਜ ਪੁਰਾਣੀ ਪੈਨਸ਼ਨ ਬਹਾਲੀ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਜਿਸ ਵਿਚ ਪੰਜਾਬ ਸਰਕਾਰ ਵੱਲੋਂ ਚੋਣਾਂ ਵਿਚ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਕੀਤਾ ਸੀ ਕਿ ਆਮ ਆਦਮੀ ਦੀ ਸਰਕਾਰ ਬਣਨ ਤੇ ਪਹਿਲੇ ਵਿਧਾਨ ਸਭਾ ਸੈਸ਼ਨ ਵਿੱਚ 2004 ਤੋਂ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਸਕੀਮ ਐਨਪੀਐਸ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਪਰ ਸਰਕਾਰ ਬਣਨ ਤੋਂ ਬਾਅਦ ਕਿਸੇ ਨੇ ਵੀ ਇਸ ਮੁੱਦੇ ਵੱਲ ਧਿਆਨ ਨਹੀਂ ਦਿੱਤਾ ਸਰਕਾਰ ਦੀ ਇਸ ਵਾਅਦਾ ਖਿਲਾਫੀ ਦੇ ਰੋਸ ਵਜੋਂ ਮਿਤੀ 28 ਅਗਸਤ ਨੂੰ ਪੰਜਾਬ ਯੂ ਟੀ ਮੁਲਾਜ਼ਮਾਂ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਸੱਦੇ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਘਰ ਦਾ ਘਿਰਾਓ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਸਾਰੇ ਸਾਥੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਇਸ ਮੀਟਿੰਗ ਵਿੱਚ ਹਾਜ਼ਰ ਹੋਏ ਸਾਥੀ ਜਸਪਾਲ ਸਿੰਘ ਪ੍ਰਧਾਨ , ਸਰਬਜੀਤ ਸਿੰਘ ਸੰਧੂ ਕੈਸ਼ੀਅਰ , ਕੁਲਦੀਪ ਰਾਜ ਵਾਈਸ ਪ੍ਰਧਾਨ , ਪੁਨੀਤ ਕੁਮਾਰ ,ਗੁਰਪ੍ਰੀਤ ਸਿੰਘ, ਸੀ ਸੀ ਸੁਭਾਸ਼ ਗੋਂਸਪੁਰਾ ਜਗਦੀਸ਼ ਸਿੰਘ ਬਾਜਵਾ , ਅਵਤਾਰ ਸਿੰਘ , ਜਸਵੰਤ ਸਿੰਘ, ਸਚਿਨ ਕੁਮਾਰ ,ਪਵਨ ਕੁਮਾਰ , ਯੁਵਰਾਜ ਸਿੰਘ ,ਰਘਬੀਰ ਸਿੰਘ , ਸੁਭਾਸ਼, ਸੁਰਿੰਦਰ ਸਿੰਘ ਛਿੰਦਾ , ਸਰਬਜੀਤ ਗੋਲਡੀ , ਰਜਵੰਤ ਸਿੰਘ ਸੁਰਿੰਦਰ ਸ਼ਰਮਾ ਸਤਵੰਤ ਸਿੰਘ , ਅਨਿਲ ਕੁਮਾਰ, ਜਗਮੋਹਨ ਸਿੰਘ ਮੱਲ੍ਹੀ , ਦਵਿੰਦਰ ਸਿੰਘ ,ਸਤਪਾਲ ਕਾਲੀਆ , ਮੈਡਮ ਮਿੰਦੀ , ਮੈਡਮ ਅਵਤਾਰ ਕੌਰ ਮੌਜੂਦ ਸੀ । ਫੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments