Home ਗੁਰਦਾਸਪੁਰ ਕਾਦੀਆਂ ਚ ਲੱਗੇ ਪ੍ਰਤਾਪ ਬਾਜਵਾ ਦੇ ਹੱਕ ਚ ਪੋਸਟਰ

ਕਾਦੀਆਂ ਚ ਲੱਗੇ ਪ੍ਰਤਾਪ ਬਾਜਵਾ ਦੇ ਹੱਕ ਚ ਪੋਸਟਰ

171
0

ਕਾਦੀਆਂ 25 ਜੂਨ (ਸਲਾਮ ਤਾਰੀ)
ਅੱਜ ਕਾਦੀਆਂ ਸ਼ਹਿਰ ਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਚ ਪੋਸਟਰ ਵੇਖਣ ਨੂੰ ਮਿਲੇ ਹਨ। ਉਨ੍ਹਾਂ ਦੇ ਸਮਰਥਕਾਂ ਵੱਲੋਂ ਲਗਾਏ ਗਏ ਪੋਸਟਰਾਂ ਚ ਲਿਖਿਆ ਹੋਇਆ ਹੈ ਕਿ “ਸਾਰਾ ਪੰਜਾਬ ਪ੍ਰਤਾਪ ਸਿੰਘ ਬਾਜਵਾ ਦੇ ਨਾਲ” ਅਤੇ ਇਸੇ ਤਰ੍ਹਾਂ “2022 ਆਵੇਗਾ ਪੰਜਾਬ ਵਿੱਚ ਪ੍ਰਤਾਪ ਸਿੰਘ ਬਾਜਵਾ ਜੀ ਹੀ ਛਾਵੇਗਾ” ਵਰਗੇ ਨਾਅਰੇ ਲਿਖੇ ਗਏ ਹਨ। ਕਾਦੀਆਂ ਚ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਚ ਪੋਸਟਰਬਾਜ਼ੀ ਹੋਣ ਦਾ ਮਤਲਬ ਹੈ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜਿਨ੍ਹਾ ਦਾ ਬਾਜਵਾ ਪਰਿਵਾਰ ਨਾਲ 36 ਦਾ ਆਂਕੜਾ ਚਲਿਆ ਆ ਰਿਹਾ ਹੈ ਦੇ ਆਰ ਪਾਰ ਦੀ ਲੜਾਈ ਦੇ ਸੰਕੇਤ ਵੇਖਣ ਨੂੰ ਮਿਲ ਰਹੇ ਹਨ। ਕਲ ਹੀ ਫ਼ਤਿਹਜੰਗ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰਿਆ ਅਤੇ ਸੁਨੀਲ ਜਾਖੜ ਨੂੰ ਆੜੇ ਹੱਥੀਂ ਲੈਂਦੇ ਹੋਏ ਆਪਣੇ ਦਿੱਲ ਦੀ ਭੜਾਸ ਕੱਢੀ ਸੀ। ਪ੍ਰਤਾਪ ਸਿੰਘ ਬਾਜਵਾ ਦੇ ਸ਼ੁਰੂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਾਜਨੀਤਿਕ ਮਤਭੇਦ ਰਹੇ ਹਨ। ਜੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਤਾਂ ਹਰ ਹਾਲਤ ਚ ਕਾਂਗਰਸ ਚ ਬਗ਼ਾਵਤ ਹੋਣਾ ਲਗਪਗ ਤੈਅ ਹੈ। ਅਤੇ ਅਨੇਕ ਕਾਂਗਰਸੀ ਨੇਤਾ ਪਾਸਾ ਮਾਰ ਸਕਦੇ ਹਨ।
ਫ਼ੋਟੋ: ਕਾਦੀਆਂ ਚ ਪ੍ਰਤਾਪ ਬਾਜਵਾ ਦੇ ਹੱਕ ਚ ਲਗੇ ਪੋਸਟਰ

Previous articleਫੋਟੋਗ੍ਰਾਫਰ ਤੇ ਹਮਲਾ ਕਰਕੇ ਕੀਤਾ ਗੰਭੀਰ ਰੂਪ ਵਿੱਚ ਜ਼ਖ਼ਮੀ
Next articleਸਿਵਲ ਹਸਪਤਾਲ ਬਟਾਲਾ ਨੂੰ ਮਰੀਜ਼ਾਂ ਲਈ ਐੱਲ-3 ਲੈਵਲ ਅਕਾਸੀਜਨ ਦੇਣ ਵਾਲੀ ਮਸ਼ੀਨ ਮਿਲੀ
Editor at Salam News Punjab

LEAVE A REPLY

Please enter your comment!
Please enter your name here