spot_img
Homeਮਾਲਵਾਫਰੀਦਕੋਟ-ਮੁਕਤਸਰਉਹ ਵੀ ਕੀ ਏ ਬੰਦੇ, ਜ਼ੋ ਨਹੀਂ ਖਰੇ ਜ਼ੁਬਾਨਾਂ ਦੇ ਗੀਤ ਸੁਣਾ...

ਉਹ ਵੀ ਕੀ ਏ ਬੰਦੇ, ਜ਼ੋ ਨਹੀਂ ਖਰੇ ਜ਼ੁਬਾਨਾਂ ਦੇ ਗੀਤ ਸੁਣਾ ਜੀਤ ਕੰਮੇਆਣਾ ਨੇ ਵਾਹ ਵਾਹ ਖੱਟੀ।

ਫਰੀਦਕੋਟ 17 ਅਗਸਤ(ਧਰਮ ਪ੍ਰਵਾਨਾਂ ) ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਹਰਿੰਦਰਾ ਨਗਰ ਗੁਰਦੁਆਰਾ ਸਹਿਬ ਦੀ ਲਾਇਬ੍ਰੇਰੀ ਵਿਚ ਹੋਈ। ਜਿਸ ਦੀ ਪ੍ਰਧਾਨਗੀ ਧਰਮ ਪਰਵਾਨਾ ਵਲੋਂ ਕੀਤੀ ਗਈ। ਅਤੇ ਕਾਰਵਾਈ ਚਲਾਉਣ ਦਾ ਅਧਿਕਾਰ ਮੰਚ ਦੇ ਖਜ਼ਾਨਚੀ ਮਨਜਿੰਦਰ ਸਿੰਘ ਗੋਹਲੀ ਨੂੰ ਦਿੱਤਾ ਗਿਆ । ਸਭ ਤੋਂ ਪੰਜਾਬੀ ਲੇਖਕ ਮੰਚ ਵਲੋਂ ਕੁੱਝ ਸ਼ੋਕ ਮਤੇ ਵੀ ਪਾਏ ਗਏ ਇਸ ਸਮੇਂ ਵਿਛੜ ਚੁੱਕੇ ਸਾਹਿਤਕਾਰ ਜਗਜੀਤ ਪਿਆਸਾ ਅਤੇ ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰਨ ਕਰ ਸ਼ਰਧਾਂਜਲੀ ਭੇਟ ਕੀਤੀ ਗਈ। ਉਸ ਤੋਂ ਬਾਅਦ ਹਾਜ਼ਰ ਕਵੀਆਂ ਵੱਲੋਂ ਰਚਨਾਵਾਂ ਸੁਣਾਈਆਂ ਗਈਆਂ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਅਮਰਜੀਤ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ, ਪੀੜਾਂ ਦਾ ਪਰਾਗਾ ਭੁੰਨ ਦੇ, ,, ਸੁਣਾਕੇ ਮਹਿਫ਼ਲ ਦਾ ਰੰਗ ਬੰਨ੍ਹਿਆ। ਜਤਿੰਦਰਪਾਲ ਸਿੰਘ ਟੈਕਨੋ ਜੀ ਨੇ ਧਾਰਮਿਕ ਗੀਤ, ਨਾਮ ਜਪਣ ਦਾ ਵਾਅਦਾ ਕਰਕੇ, ਸੁਣਾਕੇ ਆਪਣੀ ਭਰਵੀਂ ਹਾਜ਼ਰੀ ਲਵਾਈ। ਡਾਕਟਰ ਮੁਕੰਦ ਸਿੰਘ ਵੜਿੰਗ ਜੀ ਨੇ ਸੂਫ਼ੀ ਗੀਤ, ਅਵਾਜ਼ ਸੱਸੀ ਦੀ ਥਲਾਂ ਦੇ ਵਿੱਚੋਂ ਆਵੇ, ਤਰੰਨਮ ਵਿਚ ਸੁਣਾਕੇ ਵਾਹਵਾ ਖੱਟੀ। । ਮੰਚ ਦੇ ਪ੍ਰਧਾਨ ਜੀਤ ਕੰਮੇਆਣਾ ਵਲੋ ਲੋਕ ਤੱਥ, ਉਹ ਵੀ ਕੀ ਏ ਬੰਦੇ, ਜ਼ੋ ਨਹੀਂ ਖਰੇ ਜ਼ੁਬਾਨਾਂ ਦੇ , ਸੁਣਾਕੇ ਆਪਣੀ ਲੇਖਣੀ ਦਾ ਅਹਿਸਾਸ ਕਰਵਾਇਆ। ਮਨਜਿੰਦਰ ਸਿੰਘ ਗੋਲ੍ਹੀ ਵੱਲੋ ਗ਼ਜ਼ਲ, ਲੇਖਕ ਤੇ ਪੱਤਰਕਾਰ ਧਰਮ ਪਰਵਾਨਾ ਨੇ ਮਿੰਨੀ ਕਹਾਣੀ (ਬੇਵੱਸੀ) ਸੁਣਾਕੇ ਵਾਹ ਵਾਹ ਕਰਵਾਈ ।ਡਾ ਲੱਕੀ ਕੰਮੇਆਣਾ ਨੇ ਕਾਵਿ ਵਿਅੰਗ, ਸੁਣਾਕੇ ਹਾਜ਼ਰੀ ਲਗਵਾਈ। ਚਰਨਜੀਤ ਸਿੰਘ ਇੰਜੀਨੀਅਰ ਨੇ ਸਾਹਿਤ ਵਿੱਚ ਗ਼ਜ਼ਲ, ਗੀਤ, ਅਤੇ ਕਹਾਣੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਅਤੇ ਕਿਹਾ ਇਹਨਾਂ ਸਮੂਹ ਬਾਰੇ ਵੇਰਵੇ ਸਹਿਤ ਮੀਟਿੰਗ ਵਿੱਚ ਦੱਸਣ ਵਾਲਾ ਵੀ ਵਿਚਾਰਵਾਨ ਹੋਣਾ ਚਾਹੀਦਾ ਏ। ਭਵਿੱਖ ਵਿੱਚ ਜਲਦੀ ਹੀ ਅਗਲੇ ਮਹੀਨਿਆਂ ਵਿਚ ਹੋਰ ਮੰਚ ਨੂੰ ਹੋਰ ਉਸਾਰੂ ਢੰਗ ਨਾਲ ਚਲਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments