spot_img
Homeਮਾਝਾਗੁਰਦਾਸਪੁਰਲਾਇਨਜ਼ ਕਲੱਬ ਐਕਸ਼ਨ ਕਾਦੀਆ ਵੱਲੋਂ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਕੱਲ

ਲਾਇਨਜ਼ ਕਲੱਬ ਐਕਸ਼ਨ ਕਾਦੀਆ ਵੱਲੋਂ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਕੱਲ

ਕਾਦੀਆਂ 9 ਅਗਸਤ (ਮੁਨੀਰਾ ਸਲਾਮ ਤਾਰੀ) :- ਭਾਰਤ ਦੇ 75ਵੇਂ ਗਣਤੰਤਰ ਦਿਵਸ ਦੀ ਖ਼ੁਸ਼ੀ ਵਿੱਚ ਲਾਇਨਜ਼ ਕਲੱਬ ਐਕਸ਼ਨ ਯੂਨਿਟ ਕਾਦੀਆਂ ਵਲੋਂ ਸਿਹਤ ਵਿਭਾਗ ਕਾਦੀਆਂ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈੱਕ ਅੱਪ ਕੈਂਪ 10 ਅਗਸਤ ਦਿਨ ਬੁੱਧਵਾਰ ਸਵੇਰੇ ਨੌੰ ਵਜੇ ਤੋਂ ਲੈ ਕੇ ਦੁਪਹਿਰ ਦੋ ਵਜੇ ਤੱਕ ਸਿਵਲ ਹਸਪਤਾਲ ਲੀਲ ਕਲਾਂ ਰੋਡ ਕਾਦੀਆਂ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਾਇਨ ਨਵਨੀਤ ਹੇਠ ਪਾਸਟ ਜ਼ਿਲ੍ਹਾ ਗਵਰਨਰ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਵਿਚ ਐੱਸਐੱਮਓ ਕਾਦੀਆਂ ਡਾ. ਸ੍ਰੀ ਮਨੋਹਰ ਲਾਲ ਜੀ, ਐਮ ਉ ਡਾ. ਸ੍ਰੀ ਸ਼ੁਭਨੀਤ ਕੁਮਾਰ, ਐਮਓ ਡਾ. ਸ੍ਰੀਮਤੀ ਪੱਲਵੀ ਬੋਰਹ ਅਤੇ ਡਾ. ਹਰਪ੍ਰੀਤ ਸਿੰਘ ਮਰੀਜ਼ਾਂ ਦਾ ਫਰੀ ਚੈੱਕਅਪ ਕਰਨਗੇ ਅਤੇ ਦਵਾਈਆਂ ਦੇਣਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments