spot_img
Homeਮਾਝਾਗੁਰਦਾਸਪੁਰ13 ਤੋਂ 15 ਅਗਸਤ ਤੱਕ ਸਮੂਹ ਦੇਸ਼ ਵਾਸੀ ਆਪਣੇ ਘਰਾਂ ਉੱਤੇ ਤਿਰੰਗਾ...

13 ਤੋਂ 15 ਅਗਸਤ ਤੱਕ ਸਮੂਹ ਦੇਸ਼ ਵਾਸੀ ਆਪਣੇ ਘਰਾਂ ਉੱਤੇ ਤਿਰੰਗਾ ਝੰਡਾ ਲਹਿਰਾਉਣ – ਕੁਲਵਿੰਦਰ ਕੌਰ ਗੁਰਾਇਆ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) :- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੌਰ ਗੁਰਾਇਆ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਸਦਕਾ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਅਤੇ ਕਾਰੋਬਾਰ ਵਾਲੀਆਂ ਥਾਵਾਂ ‘ਤੇ ਭਾਰਤ ਦੇਸ਼ ਦੀ ਮਾਣ ਅਤੇ ਸ਼ਾਨ ਰਾਸ਼ਟਰੀ ਤਿਰੰਗਾ ਝੰਡਾ ਜਰੂਰ ਲਹਿਰਾਉਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹਰ ਜ਼ਿਲ੍ਹੇ ਵਿੱਚ ਹਰ ਸਰਕਾਰੀ ਇਮਾਰਤ ‘ਤੇ ਵੀ ਪੂਰੇ ਸਨਮਾਨ ਨਾਲ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਕੌਰ ਗੁਰਾਇਆ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਘਰ-ਘਰ ਤਿਰੰਗਾ ਮੁਹਿੰਮ ਨੂੰ ਸਫਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਹਰ ਸਰਕਾਰੀ ਇਮਾਰਤ ਜਿਸ ਵਿੱਚ ਵਿਦਿਅਕ ਅਦਾਰੇ, ਹਸਪਤਾਲ/ ਸਿਹਤ ਕੇਂਦਰ, ਆਂਗਣਵਾੜੀ ਸੈਂਟਰ, ਤਹਿਸੀਲ ਦਫ਼ਤਰ ਅਤੇ ਹੋਰ ਸਾਰੇ ਛੋਟੇ-ਵੱਡੇ ਸਰਕਾਰੀ ਦਫ਼ਤਰ/ਅਦਾਰੇਆਂ ਉੱਪਰ ਪੂਰੀ ਸ਼ਾਨ ਨਾਲ ਰਾਸ਼ਟਰੀ ਝੰਡੇ ਲਹਿਰਾਏ ਜਾਣ। ਦੇਸ਼ ਦੇ ਕੌਮੀ ਝੰਡੇ ਦੇ ਮਾਣ ਸਨਮਾਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਝੰਡਾ ਸੂਤ/ਪੋਲੀਸਟਰ/ਊਨ/ਸਿਲਕ ਖਾਦੀ ਤੋਂ ਬਣਿਆ ਹੋਵੇ ਅਤੇ ਦੇਸ਼ ਦਾ ਹਰੇਕ ਵਿਅਕਤੀ ਆਪਣੇ ਘਰਾਂ ਉਤੇ ਝੰਡਾ ਲਹਿਰਾ ਸਕਦੇ ਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments