spot_img
Homeਮਾਝਾਗੁਰਦਾਸਪੁਰਮੋਦੀ ਐਟ ਦਿ ਰੇਟ 20 ਡਰੀਮ ਵਿਦ ਡਿਲਿਵਰੀ "ਤੇ ਸੈਮੀਨਾਰ ਦਾ ਆਯੋਜਨ...

ਮੋਦੀ ਐਟ ਦਿ ਰੇਟ 20 ਡਰੀਮ ਵਿਦ ਡਿਲਿਵਰੀ “ਤੇ ਸੈਮੀਨਾਰ ਦਾ ਆਯੋਜਨ ਕਰਵਾਇਆ

ਕਾਦੀਆਂ 5  ਅਗਸਤ (ਮੁਨੀਰਾ ਸਲਾਮ ਤਾਰੀ) :- ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਜੀ ਦੇ ਦੇਸ਼ ਨੂੰ ਵਿਕਾਸ ਦੀ ਬੁਲੰਦੀਆਂ ਤੱਕ ਪਹੁੰਚਾਉਣ ਤੱਕ ਦੇ ਸਫ਼ਰ ਨੂੰ ਵੱਖ ਵੱਖ ਰਾਜਨੀਤਕ ਸਮਾਜਿਕ ਅਤੇ ਕਲਾ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਲੇਖਕਾਂ ਵੱਲੋਂ ਆਪਣੇ ਲੇਖਾਂ ਦੇ ਦੁਆਰਾ ਕਿਤਾਬ ਮੋਦੀ ਐਟ ਦਿ ਰੇਟ 20 ਡਰੀਮ ਵਿਦ ਡਿਲਿਵਰੀ ” ਤੇ ਇਕ ਸੈਮੀਨਾਰ ਦਾ ਆਯੋਜਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਮਹਿਲਾ ਮੋਰਚਾ ਦੀ ਪ੍ਰਧਾਨ ਸ੍ਰੀਮਤੀ ਕੁਲਵਿੰਦਰ ਕੌਰ ਗੁਰਾਇਆ ਦੇ ਗ੍ਰਹਿ ਬਟਾਲਾ ਰੋਡ ਵਿਖੇ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਜਸਵਿੰਦਰ ਸਿੰਘ ਢਿੱਲੋਂ ਸਾਬਕਾ ਵਾਈਸ ਚਾਂਸਲਰ ਕਮ ਭਾਰਤੀ ਜਨਤਾ ਪਾਰਟੀ ਦੇ ਇੰਟਲੈਕਚੂਅਲ ਸੈੱਲ ਦੇ ਬੁਲਾਰੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਕਿਤਾਬ ਦੇ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਹਿੱਤ ਵਿੱਚ ਲਏ ਗਏ ਫੈਸਲਿਆਂ ਤੇ ਵੱਖ ਵੱਖ ਰਾਜਨੀਤਿਕ ਨੇਤਾਵਾਂ ਜਿਨ੍ਹਾਂ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਅਨੂਪਮ ਖੇਰ, ਅਜੇ ਮਾਥੁਰ, ਅਸ਼ੋਕ ਗੁਲਾਟੀ, ਪੀ ਵੀ ਸਿੰਧੂ ਜਿਹੇ ਲੇਖਕਾਂ ਵੱਲੋਂ ਆਪਣੇ ਲੇਖਾਂ ਦੇ ਦੁਆਰਾ ਪ੍ਰਗਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 144 ਲੋਕ ਸਭਾ ਖੇਤਰਾਂ ਵਿੱਚ ਆਪਣੀ ਸਥਿਤੀ ਨੂੰ ਹੋਰ ਵੱਧ ਮਜ਼ਬੂਤ ਕਰਨ ਲਈ ਆਪਣੇ ਮੰਤਰੀਆਂ ਅਤੇ ਕਾਰਜਕਰਤਾਵਾਂ ਦੇ ਦੁਆਰਾ ਲੋਕਾਂ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 144 ਲੋਕ ਸਭਾ ਖੇਤਰਾਂ ਵਿੱਚ ਨੌੰ ਖੇਤਰ ਪੰਜਾਬ ਦੇ ਹਨ। ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਕੁਲਵਿੰਦਰ ਕੌਰ ਦੇ ਬੇਟੇ ਮਾਨ ਸੰਗਮ ਸਿੰਘ ਗੁਰਾਇਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 8 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਹੋਏ ਵਿਕਾਸ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੋਂ 8 ਸਾਲ ਪਹਿਲਾਂ ਦੇਸ਼ ਵਿੱਚ ਕੇਵਲ 16 ਆਈ ਆਈ  ਟੀ ਸੀ। ਪਰ ਅੱਜ ਉਨ੍ਹਾਂ ਦੀ ਗਿਣਤੀ 23 ਹੋ ਚੁੱਕੀ ਹੈ। ਟ੍ਰਿਪਲ ਆਈ ਟੀ ਦੀ ਗਿਣਤੀ 9 ਸੀ, ਅੱਜ 16 ਹੋ ਚੁੱਕੀ ਹੈ। 7 ਏਮਜ ਸੀ ਲੇਕਿਨ ਹੁਣ 15 ਹੋ ਚੁੱਕੇ ਹਨ। ਦੇਸ਼ ਵਿੱਚ 8700 ਅਟਲ ਲੈਬਜ਼ ਦਾ ਨਿਰਮਾਣ ਹੋਇਆ ਹੈ। 15 ਹਜ਼ਾਰ ਨਵੇਂ ਸਕੂਲਾਂ ਦਾ ਨਿਰਮਾਣ ਕੀਤਾ ਗਿਆ ਹੈ। 100 ਨਵੇਂ ਸੈਨਿਕ ਸਕੂਲ ਬਣਾਏ ਗਏ ਹਨ। 750 ਇੱਕ ਲਵੇ  ਮਾਡਲ ਸਕੂਲ 150 ਕਰੋੜ ਲੋਕਾਂ ਨੂੰ ਕੋਵਿਡ 19 ਵੈਕਸੀਨੇਸ਼ਨ ਕਰਵਾਈ ਧਾਰਾ 370 ਨੂੰ ਸਮਾਪਤ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਵੀਹ ਮਿਲੀਅਨ ਟਨ ਚੌਲ ਵਿਦੇਸ਼ ਵਿਚ ਐਕਸਪੋਰਟ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਕਰਤਾਰਪੁਰ ਕੌਰੀਡੋਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਦੇ ਦੌਰਾਨ ਹੀ ਖੁੱਲ੍ਹਿਆ ਹੈ। ਜਿਸ ਵਿਚ ਕੇ ਲੱਖਾਂ ਸਿੱਖ ਭਾਈਚਾਰੇ ਦੇ ਲੋਕ ਪਾਕਿਸਤਾਨ ਕਰਤਾਰਪੁਰ ਵਿਚ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ। ਬੁਲਾਰਿਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਵਿਚ ਅਨੇਕਾਂ ਇਤਿਹਾਸਕ ਫੈਸਲੇ ਲਏ ਗਏ ਹਨ। ਇਸ ਮੌਕੇ ਤੇ ਭਾਜਪਾ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਅਤੇ ਭਾਜਪਾ ਕਾਰਜਕਰਤਾਵਾਂ ਵਲੋਂ ਮੁੱਖ ਮਹਿਮਾਨ ਜਸਵਿੰਦਰ ਸਿੰਘ ਢਿੱਲੋਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ  ਜੋਗਿੰਦਰਪਾਲ ਭੁੱਟੋ ਸਾਬਕਾ ਪ੍ਰਧਾਨ ਭਾਜਪਾ ਮੰਡਲ ਕਾਦੀਆਂ, ਸਾਬਕਾ ਵਾਈਸ ਪ੍ਰਧਾਨ ਗੁਲਸ਼ਨ ਕੁਮਾਰ ਵਰਮਾ, ਗੁਰਜੀਤ ਕੁਮਾਰ ਸਾਬਕਾ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ, ਸੰਦੀਪ ਭਗਤ, ਵਿਜੇ ਕੁਮਾਰ,  ਸੁਖਚੈਨ ਸਿੰਘ, ਜੋਗਿੰਦਰ ਸਿੰਘ, ਭਾਰਤੀ ਜੰਜੂਆ, ਵਰਿੰਦਰ ਖੋਸਲਾ ਸਾਬਕਾ ਪ੍ਰਧਾਨ, ਸੁਮਨ ਬਾਲਾ, ਰਮਨ ਠਾਕੁਰ, ਮੰਡਲ ਪ੍ਰਧਾਨ ਕਮਲੇਸ਼ ਕੁਮਾਰੀ, ਮਨਦੀਪ ਕੌਰ, ਸੁਨੀਤਾ ਦੇਵੀ ਆਦ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments