spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਭਾਵੀ ਹੜ੍ਹ ਵਰਗੀ ਖਤਰੇ ਦੀ ਸਥਿਤੀ ਨਾਲ ਨਿਪਟਣ ਲਈ...

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਭਾਵੀ ਹੜ੍ਹ ਵਰਗੀ ਖਤਰੇ ਦੀ ਸਥਿਤੀ ਨਾਲ ਨਿਪਟਣ ਲਈ ਕਮਰਕੱਸੇ ਡਾ. ਨਿਧੀ ਕੁਮੁਦ ਬਾਮਬਾ , ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 28 ਜੁਲਾਈ (ਮੁਨੀਰਾ ਸਲਾਮ ਤਾਰੀ) ਡਾ, ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੂੰ ਧਿਆਨ ਵਿਚ ਰੱਖਦਿਆਂ ਸੰਭਾਵੀ ਕਿਸੇ ਵੀ ਤਰਾਂ ਦੀ ਹੜ੍ਹਾਂ ਵਰਗੀ ਖਤਰੇ ਦੀ ਸਥਿਤੀ ਨਾਲ ਨਿਪਟਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਸੰਭਾਵੀ ਹੜ੍ਹ ਦੇ ਖਤਰੇ ਦੀ ਸਥਿਤੀ ਨਾਲ ਨਿਪਟਣ ਲਈ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਲਈ ਦਰਿਆ ਨੇੜਲੇ ਤੇ ਨੀਵੇਂ ਇਲਾਕਿਆਂ ਵਿਚ ਹੜ੍ਹ ਜਾਂ ਹੜ੍ਹ ਵਰਗੀ ਸਥਿਤੀ ਨਾਲ ਨਿਪਟਣ ਲਈ ਲੋੜੀਦੇ ਪ੍ਰਬੰਧ ਕੀਤੇ

ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸ਼ਹਿਰੀ ਤੇ ਪੇਂਡੂ ਖੇਤਰ ਜੋ ਨੀਵੇਂ ਹਨ, ਵਿਚੋਂ ਪਾਣੀ ਨੂੰ ਬਾਹਰ ਕੱਢਣ ਲਈ ਪੰਪਾਂ ਦਾ ਅਗਾਂਊਂ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ। ਉਨਾਂ ਬਹਿਰਾਮਪੁਰ, ਚੰਦੂ ਵਡਾਲਾ, ਮਕੋੜਾ ਪੱਤਣ ਅਤੇ ਦਰਿਆ ਨੇੜਲੇ ਪਿੰਡ, ਜੋ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ, ਸਬੰਧੀ ਲੋੜੀਦੇ ਪ੍ਰਬੰਧਾਂ ਲਈ ਸਮੂਹ ਐਸ.ਡੀ.ਐਮਜ਼, ਤਹਿਸਲੀਦਾਰ ਤੇ ਡੀਡੀਪੀਓ ਨੂੰ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਲਈ ਕਿਹਾ। ਉਨਾਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਤਕ ਪਹੁੰਚ ਕਰਨ ਲਈ ਬਦਲਵਾਂ ਰੂਟ, ਅਪਰੋਚ ਰੋਡ, ਗੋਤਾਖੋਰਾਂ, ਕਿਸ਼ਤੀਆਂ ਤੇ ਪਿੰਡਾਂ ਦੇ ਸਰਪੰਚਾ ਅਤੇ ਤੇ ਸ਼ਹਿਰੀ ਕਸਬਿਆਂ ਦੇ ਪਤਵੰਤਿਆਂ ਨਾਲ ਤੁਰੰਤ ਸੰਪਰਕ ਕਰਨ ਲਈ ਕਿਹਾ

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦਰਿਆ ਨੇੜੇ ਰਹਿੰਦੇ ਡੇਰਿਆਂ ਤੇ ਗੁੱਜਰਾਂ ਨੂੰ ਅਪੀਲ ਕੀਤੀ ਕਿ ਪੈ ਰਹੇ ਲਗਾਤਾਰ ਮੀਂਹ ਨੂੰ ਧਿਆਨ ਵਿਚ ਰੱਖਦਿਆਂ ਤੇ ਹੜ੍ਹ ਵਰਗੀ ਖਤਰੇ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਸੁਰੱਖਿਅਤ ਸਥਾਨਾਂ ’ਤੇ ਜਾਣ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਸੰਭਾਵੀ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਿਲਾ ਪੱਧਰ ਤੇ ਤਹਿਸੀਲ ਪੱਧਰ ਤੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਜੋ 24 ਘੰਟੇ ਕਾਰਜ਼ਸ਼ੀਲ ਹਨ। ਜ਼ਿਲ੍ਹਾ ਰੈਵਨਿਊ ਦਫਤਰ 01874-247964, ਤਹਿਸੀਲ ਦਫਤਰ ਗੁਰਦਾਸਪੁਰ 01874-242644, ਤਹਿਸੀਲ ਦਫਤਰ ਬਟਾਲਾ 01871-241069, ਤਹਿਸੀਲ ਦਫਤਰ, ਡੇਰਾ ਬਾਬਾ ਨਾਨਕ 01871-247420, ਤਹਿਸੀਲ ਦਫਤਰ, ਦੀਨਾਨਗਰ 01875-220050 ਹਨ

ਉਨਾਂ ਡਰੇਨਜ਼, ਪਾਵਰਕਾਰਮ ਵਿਭਾਗ, ਫੂਡ ਸਪਲਾਈ ਤੇ ਕੰਟਰੋਲਰ ਵਿਭਾਗ, ਪਬਲਿਕ ਹੈਲਥ, ਜ਼ਿਲ੍ਹਾ ਮੰਡੀ ਅਫ਼ਸਰ, ਪਸ਼ੂ ਪਾਲਣ ਵਿਭਾਗ, ਸਿਵਲ ਸਰਜਨ, ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ, ਜ਼ਿਲ੍ਹਾ ਸਿੱਖਿਆ ਅਫ਼ਸਰ, ਟਰਾਂਸਪੋਰਟ ਵਿਭਾਗ, ਪੀ.ਡਬਲਿਊ.ਡੀ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੜ੍ਹ ਜਾਂ ਹੜ੍ਹਾਂ ਵਰਗੀ ਖਤਰੇ ਦੀ ਸਥਿਤੀ ਨਾਲ ਨਿਪਟਣ ਲਈ ਤੁਰੰਤ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਪ੍ਰਬੰਧਾਂ ਸਬੰਧੀ ਕਿਸੇ ਪ੍ਰਕਾਰ ਦੀ ਕੋਈ ਢਿੱਲਮੱਠ ਨਾ ਵਰਤਣ।

ਇਸ ਮੌਕੇ ਰਵਿੰਦਰ ਸਿੰਘ ਅਰੋੜਾ ਐਸ.ਡੀ.ਐਮ ਡੇਰਾ ਬਾਬਾ ਨਾਨਕ, ਜਗਤਾਰ ਸਿੰਘ ਤਹਿਸੀਲਦਾਰ ਗੁਰਦਾਸਪੁਰ, ਪਰਮਪ੍ਰੀਤ ਸਿੰਘ ਗੁਰਾਇਆ ਤਹਿਸੀਲਦਾਰ ਦੀਨਾਨਗਰ, ਲਖਵਿੰਦਰ ਸਿੰਘ ਤਹਿਸੀਲਦਾਰ ਬਟਾਲਾ, ਸੰਦੀਪ ਮਲਹੋਤਰਾ ਡੀਡੀਪੀਓ, ਡੀ.ਐਸ.ਪੀ ਰਾਜਬੀਰ ਸਿੰਘ, ਸੁਖਵਿੰਦਰ ਕੁਮਾਰ ਆਰ.ਟੀ.ਏ ਸਮੇਤ ਅਧਿਕਾਰੀ ਮੋਜੂਦ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments