spot_img
Homeਮਾਝਾਗੁਰਦਾਸਪੁਰਇੱਕ ਵਾਰ ਵਰਤੋ ਵਿੱਚ ਆਉਣ ਵਾਲੇ ਪਲਾਸਟਿਕ ਵਰਤਣ ਤੇ ਲਗਾਈ ਗਈ ਹੈ...

ਇੱਕ ਵਾਰ ਵਰਤੋ ਵਿੱਚ ਆਉਣ ਵਾਲੇ ਪਲਾਸਟਿਕ ਵਰਤਣ ਤੇ ਲਗਾਈ ਗਈ ਹੈ ਪਾਬੰਦੀ

ਗੁਰਦਾਸਪੁਰ, 21 ਜੁਲਾਈ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸਨਰ, ਜਨਾਬ ਮੁਹੰਮਦ ਇਸਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ  1 ਜੁਲਾਈ 2022 ਤੋ ਪੂਰੇ ਦੇਸ ਅੰਦਰ ਇਕ ਵਾਰ  ਵਰਤੋ ਵਿੱਚ ਆਉਣ ਵਾਲੇ ਪਲਾਸਟਿਕ ਵਰਤਣ ਤੇ ਪਾਬੰਦੀ ਲਗਾਈ ਹੈ । ਇਸ ਸਬੰਧੀ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਇਸ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿਸ਼ਾ –ਨਿਰਦੇਸ਼ ਦਿੱਤੇ ਗਏ ਹਨ 

ਉਨ੍ਹਾਂ ਦੱਸਿਆ  ਕਿ ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬਡਜ਼, ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ , ਪਲਾਸਟਿਕ ਦੇ ਝੰਡੇ , ਕੈਡੀ ਸਟਿਕਸ , ਆਈਸ-ਕਰੀਮ ਸਟਿਕਸ , ਸਜ਼ਾਵਟ ਲਈ ਵਰਤੀ ਜਾਣ ਵਾਲੀ ਪੋਲੀਸਟੀਰੀਨ ( ਥਰਮੋਕੋਲ) ਪਲੇਟਾਂ /ਕੱਪ/ਗਲਾਸ /ਕਟਲਰੀ ਜਿਵੇ ਕਾਂਟੇ , ਚਮਚੇ , ਚਾਕੂ, ਸਟ੍ਰਾ, ਟਰੇਆਂ ਜਾਂ ਮਿਠਾਈਆਂ ਦੇ ਡੱਬਿਆ ਦੇ ਆਲੇ-ਦੁਆਲੇ ਲਪੇਟਣ  ਜਾਂ ਪੈਕਿੰਗ ਵਾਲੀਆਂ ਫਿਲਮਾਂ, ਸੱਦਾ ਪੱਤਰ ਅਤੇ ਸਿਗਰੇਟ ਦੇ ਪੈਕੇਟ ,100 ਮਾਈਕਰੋਨ ਤੋ ਘੱਟ ਪਲਾਸਟਿਕ ਆਦਿ ਸਾਮਲ ਚੀਜਾਂ ਵਰਤਣ ਦੀ ਮਨਾਹੀ ਹੈ

ਉਨ੍ਹਾ ਅੱਗੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੇ ਮਿਤੀ 18 ਫਰਵਰੀ 2016 ਦੀ ਨੋਟੀਫਿਕੇਸ਼ਨ ਰਾਹੀ ਰਾਜ ਦੀਆਂ ਸਾਰੀਆਂ ਨਗਰ ਨਿਗ੍ਮਾਂ , ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ ਵਿਚ ਪਲਾਸਟਿਕ ਦੇ ਕੈਰੀ ਬੈਗ ਬਣਾਉਣ , ਸਟਾਕ ਕਰਨ , ਵੰਡਣ , ਰੀਸਾਈਕਲ ਕਰਨ , ਵੇਚਣ ਜਾਂ ਵਰਤਣ ਦੀ ਪਹਿਲਾਂ ਹੀ 1 ਅਪ੍ਰੈਲ 2016 ਤੋ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ 

ਉਨ੍ਹਾਂ ਅੱਗੇ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਦੇ ਵਿਕਲਪ ਜਿਵੇ ਕਿ ਕਪੜੇ/ਜੂਟ ਦੇ ਥੈਲੇ , ਸਟੀਲ/ਗਲਾਸ/ਸੀਰੇਮਿਕ ਆਦਿ ਦੇ ਬਰਤਨ , ਜੈਵਿਕ ਗਲਣਯੋਗ ਸਮਾਨ , ਪੱਤਲ /ਪੱਤੇ,ਬਾਂਸ ਅਤੇ ਲੱਕੜ ਆਦਿ ਤੋ ਬਣੇ ਬਰਤਨਾਂ ਦੀ ਵਰਤੀ ਕੀਤੀ ਜਾ ਸਕਦੀ ਹੈ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments