Home ਗੁਰਦਾਸਪੁਰ ਪਟਵਾਰ ਯੁਨੀਅਨ ਕਾਦੀਆਂ ਨੇ ਧਰਨੇ ਚ ਸ਼ਿਰਕਤ ਕੀਤੀ

ਪਟਵਾਰ ਯੁਨੀਅਨ ਕਾਦੀਆਂ ਨੇ ਧਰਨੇ ਚ ਸ਼ਿਰਕਤ ਕੀਤੀ

170
0

 

ਕਾਦੀਆਂ/23 ਜੂਨ(ਸਲਾਮ ਤਾਰੀ)
ਅੱਜ ਰੀਵਨਿਉ ਪਟਵਾਰ ਯੁਨੀਅਨ ਹਲਕਾ ਵੱਲੋਂ ਸ਼੍ਰੀ ਹਰਗੋਬਿੰਦਪੁਰ ਚ ਬੀਤੀ ਦਿਨੀਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹੁਲੜਬਾਜ਼ੀ ਦੇ ਦੋਰਾਨ ਸਰਕਾਰੀ ਕਰਮਚਾਰੀਆਂ ਨੂੰ ਬੰਦੀ ਬਣਾਕੇ ਰੱਖਣ ਦੇ ਮਾਮਲੇ ਚ ਪ੍ਰਸ਼ਾਸਨ ਵੱਲੋਂ ਕੁੱਝ ਨਾ ਕੀਤੇ ਜਾਣ ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨਾ ਦਿੱਤਾ ਗਿਆ। ਇੱਸ ਮੋਕੇ ਤੇ ਸਮੂਚੀ ਪਟਵਾਰ ਯੁਨੀਅਨ ਹਲਕਾ ਕਾਦੀਆਂ ਨੇ ਆਪਣਾ ਕੰਮਕਾਜ ਠੱਪ ਰੱਖਿਆ ਅਤੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਥਿਤ ਦੋਸ਼ਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਪੂਰੇ ਜ਼ਿਲੇ ਦਾ ਕੰਮਕਾਜ ਠੱਪ ਕਰ ਦੇਣਗੇ। ਇੱਸ ਮੋਕੇ ਤੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ, ਜਨਰਲ ਸੱਕਤਰ ਪਰਮਿੰਦਰ ਸਿੰਘ ਬਾਠ, ਸਾਹਿਬ ਸਿੰਘ, ਮਨਜੀਤ ਸਿੰਘ, ਮਨਿੰਦਰਜੀਤ ਸਿੰਘ ਮੰਨਾ, ਸੰਜੀਵ ਕੁਮਾਰ, ਦਵਿੰਦਰ ਰੰਧਾਵਾ, ਜਸਵੰਤ ਸਿੰਘ ਦਾਲਮ, ਹਰਮਨ ਸਿੰਘ ਸਮੇਤ ਭਾਰੀ ਗਿਣਤੀ ਚ ਕਰਮਚਾਰੀ ਮੋਜੂਦ ਸਨ।
ਫ਼ੋਟੋ: ਰੋਸ਼ ਪ੍ਰਦਰਸ਼ਨ ਕਰਦੇ ਹੋਏ ਪਟਵਾਰ ਯੁਨੀਅਨ ਦੇ ਮੈਂਬਰ

Previous articleਸ਼੍ਰੋਮਣੀ ਭਗਤ ਕਬੀਰ ਜੀ ਦੇ 623ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
Next articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਿਜਲੀ ਘਰ ਕਾਦੀਆਂ ਮੁਹਰੇ ਰੋਸ਼ ਪ੍ਰਦਰਸ਼ਨ ਕੀਤਾ
Editor at Salam News Punjab

LEAVE A REPLY

Please enter your comment!
Please enter your name here