ਜਗਰਾਉਂ 22 ਜੂਨ( ਰਛਪਾਲ ਸਿੰਘ) ਇੱਥੋਂ ਲਾਗਲੇ ਪਿੰਡ ਬਹਾਦਰਕੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਕਾਮਰੇਡ ਬਲਬੀਰ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਤੇ ਪਿੰਡ ਅਤੇ ਇਲਾਕੇ ਭਰ ਚੋਂ ਵੱਡੀ ਗਿਣਤੀ ਸੰਗਤਾਂ ਨੇ ਹਾਜਰੀ ਭਰੀ । ਸ਼ਬਦ ਕੀਰਤਨ ਅਤੇ ਅਰਦਾਸ ਤੋਂ ਬਾਅਦ ਸ਼ਰਧਾਜਲੀ ਭੇਂਟ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਕਾਮਰੇਡ ਬਲਬੀਰ ਸਿੰਘ ਲੋਕ ਮੁਕਤੀ ਲਹਿਰ ਦਾ ਯੋਧਾ ਸਿਪਾਹੀ ਸੀ। ਉਹ ਅਪਣੇ ਜਵਾਨੀ ਸਮੇਂ ਤੋਂ ਲੈ ਕੇ ਮਜਦੂਰਾਂ ਕਿਸਾਨਾਂ ਦੀ ਖੱਬੀ ਲਹਿਰ ਨਾਲ ਜੁੜਿਆ ਰਿਹਾ। ਪਿਛਲੇ ਦੋ ਦਹਾਕਿਆਂ ਤੋਂ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਵਜੋਂ ਅਨੇਕਾਂ ਸੰਘਰਸ਼ਾਂ ਚ ਹਿੱਸਾ ਪਾਇਆ।ਹਰ ਤਰਾਂ ਦੇ ਧੱਕੇ ਅਤੇ ਜਬਰ ਦੇ ਖਿਲਾਫ ਉਸ ਨੇ ਅਪਣੇ ਨਿਜ ਦੀ ਪ੍ਰਵਾਹ ਨਹੀਂ ਕੀਤੀ।ਕਾਮਰੇਡ ਬਲਬੀਰ ਨੇ ਮੰਡ ਦੇ ਇਲਾਕੇ ਚ ਜਮੀਨਾਂ ਦੀ ਜਬਰੀ ਨਿਲਾਮੀ ਖਿਲਾਫ ਆਬਾਦਕਾਰਾਂ ਦੇ ਜਮੀਨੀ ਹੱਕ ਲਈ ਹਿੱਕ ਡਾਹ ਕੇ ਸੰਘਰਸ਼ ਕੀਤਾ। ਬੇਟ ਇਲਾਕੇ ਦੇ ਹਰ ਸੰਘਰਸ਼ ਚ ਉਹ ਮੋਹਰੀ ਰਿਹਾ।ਹਰ ਤਰਾਂ ਦੀ ਲੁੱਟ ਖਿਲਾਫ ਸੰਘਰਸ਼ ਚ ਉਸ ਦਾ ਯੋਗਦਾਨ ਅਮੁੱਲਾ ਹੈ।ਇਸ ਸਮੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਸੱਕਤਰ ਰਾਮਸ਼ਰਨ ਸਿੰਘ ਰਸੂਲਪੁਰ ਅਤੇ ਜਿਲਾ ਆਗੂ ਦਰਸ਼ਨ ਸਿੰਘ ਗਾਲਬ ਨੇ ਵੀ ਸ਼ਰਧਾਜਲੀ ਭੇਂਟ ਕੀਤੀ। ਜਥੇਬੰਦੀ ਵਲੋਂ ਕਾਮਰੇਡ ਬਲਬੀਰ ਦੇ ਦੋਨੋਂ ਪੁੱਤਰਾਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ, ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ,ਨਿਰਮਲ ਸਿੰਘ ਭਮਾਲ ਸਾਬਕਾ ਜਿਲਾ ਪ੍ਰਧਾਨ,ਇਕਬਾਲ ਸਿੰਘ ਮਲਸੀਹਾਂ, ਜਗਤ ਸਿੰਘ ਲੀਲਾਂ ਪਰਮਜੀਤ ਸਿੰਘ ਡਾਕਟਰ,ਪਰਵਾਰ ਸਿੰਘ ਗਾਲਬ,ਜਸਵਿੰਦਰ ਸਿੰਘ ਕਾਕਾ ਭਮਾਲ ਆਦਿ ਆਗੂ ਹਾਜ਼ਰ ਸਨ।
ਬਲਬੀਰ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਤੇ ਇਲਾਕੇ ਭਰ ਚੋਂ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜਰੀ ਭਰੀ
RELATED ARTICLES